ਚੀਨ ਦੀ ਇਕ-ਬੱਚਾ ਨੀਤੀ ਦੇ ਤਹਿਤ ਵੱਡਾ ਹੋਣਾ ਕਿਸ ਤਰ੍ਹਾਂ ਦਾ ਸੀ
-
0:01 - 0:03ਮੇਰਾ ਨਾਮ Nanfu ਹੈ।
-
0:03 - 0:06ਚੀਨੀ ਵਿੱਚ, "nan" ਦਾ ਮਤਲਬ ਹੈ "ਆਦਮੀ।"
-
0:07 - 0:09ਅਤੇ "fu" ਦਾ ਮਤਲਬ ਹੈ "ਥੰਮ੍ਹ।"
-
0:10 - 0:12ਮੇਰੇ ਪਰਿਵਾਰ ਨੇ ਇਕ ਲੜਕੇ ਦੀ ਉਮੀਦ ਕੀਤੀ ਸੀ,
-
0:12 - 0:15ਜੋ ਵੱਡਾ ਹੋਵੇਗਾ ਅਤੇ
ਪਰਿਵਾਰ ਦਾ ਥੰਮ੍ਹ ਬਣੇਗਾ -
0:16 - 0:18ਅਤੇ ਜਦੋਂ ਮੈਂ ਇੱਕ ਲੜਕੀ ਬਣ ਗਈ,
-
0:18 - 0:20ਉਨ੍ਹਾਂ ਨੇ ਫਿਰ ਵੀ ਮੇਰਾ ਨਾਮ Nanfu ਰੱਖਿਆ।
-
0:20 - 0:21(ਹਾਸਾ)
-
0:21 - 0:24ਮੇਰਾ ਜਨਮ 1985 ਵਿੱਚ ਹੋਇਆ ਸੀ,
-
0:24 - 0:27ਛੇ ਸਾਲ ਪਹਿਲਾਂ ਜਦੋਂ ਚੀਨ ਨੇ ਆਪਣੀ
ਇੱਕ-ਬੱਚਾ ਨੀਤੀ ਦਾ ਐਲਾਨ ਕੀਤਾ ਸੀ। -
0:29 - 0:31ਮੇਰੇ ਜਨਮ ਤੋਂ ਠੀਕ ਬਾਅਦ,
-
0:31 - 0:35ਸਥਾਨਕ ਅਧਿਕਾਰੀ ਆਏ ਅਤੇ ਮੇਰੀ ਮੰਮੀ ਨੂੰ
ਨਸਬੰਦੀ ਕਰਵਾਉਣ ਦਾ ਆਦੇਸ਼ ਦਿੱਤਾ। -
0:37 - 0:39ਮੇਰੇ ਦਾਦਾ ਜੀ ਅਧਿਕਾਰੀਆਂ ਅੱਗੇ ਖੜੇ ਹੋਏ,
-
0:39 - 0:43ਕਿਉਂਕਿ ਉਹ ਇੱਕ ਪੋਤਾ ਚਾਹੁੰਦੇ ਸੀ
ਜੋ ਪਰਿਵਾਰ ਦਾ ਨਾਮ ਜਾਰੀ ਰੱਖੇ। -
0:44 - 0:48ਆਖਿਰਕਾਰ, ਮੇਰੇ ਮਾਪਿਆਂ ਨੂੰ ਆਗਿਆ ਦੇ ਦਿੱਤੀ ਗਈ
ਦੂਸਰਾ ਬੱਚਾ ਪੈਦਾ ਕਰਨ ਲਈ, -
0:48 - 0:50ਪਰ ਉਨ੍ਹਾਂ ਨੂੰ ਪੰਜ ਸਾਲ ਇੰਤਜ਼ਾਰ ਕਰਨਾ ਪਿਆ
-
0:50 - 0:52ਅਤੇ ਲੋੜੀਂਦਾ ਜੁਰਮਾਨਾ ਅਦਾ ਕੀਤਾ।
-
0:54 - 0:57ਵੱਡਾ ਹੋ ਕੇ, ਮੇਰਾ ਭਰਾ ਅਤੇ ਮੈਂ
-
0:57 - 1:00ਇੱਕ-ਬੱਚਾ ਪਰਿਵਾਰ ਦੇ ਬੱਚਿਆਂ
ਨਾਲ ਘਿਰੇ ਹੋਏ ਸੀ। -
1:01 - 1:04ਮੈਨੂੰ ਯਾਦ ਹੈ ਸ਼ਰਮ ਦੀ ਭਾਵਨਾ
-
1:04 - 1:06ਕਿਉਂਕਿ ਮੇਰਾ ਇੱਕ ਛੋਟਾ ਭਰਾ ਸੀ।
-
1:07 - 1:11ਮੈਂਨੂੰ ਮਹਿਸੂਸ ਹੋਇਆ ਕਿ ਜਿਵੇਂ ਦੋ ਬੱਚੇ ਪੈਦਾ
ਕਰਕੇ ਸਾਡੇ ਪਰਿਵਾਰ ਨੇ ਕੁਝ ਗਲਤ ਕੀਤਾ ਹੈ। -
1:12 - 1:14ਉਸ ਸਮੇਂ, ਮੈਂ ਸਵਾਲ ਨਹੀਂ ਕੀਤਾ
-
1:14 - 1:17ਇਹ ਸ਼ਰਮ ਅਤੇ ਦੋਸ਼
ਦੀ ਭਾਵਨਾ ਕਿੱਥੋਂ ਆਈ। -
1:19 - 1:22ਡੇਢ ਸਾਲ ਪਹਿਲਾਂ,
ਮੇਰਾ ਆਪਣਾ ਪਹਿਲਾ ਬੱਚਾ ਹੋਇਆ। -
1:23 - 1:26ਇਹ ਮੇਰੀ ਜ਼ਿੰਦਗੀ ਵਿੱਚ
ਸਭ ਤੋਂ ਵਧੀਆ ਚੀਜ਼ ਸੀ। -
1:27 - 1:28ਮਾਂ ਬਣਨ ਨੇ
-
1:28 - 1:32ਮੈਨੂੰ ਆਪਣੇ ਬਚਪਨ ਦਾ
ਬਿਲਕੁਲ ਨਵਾਂ ਦ੍ਰਿਸ਼ਟੀਕੋਣ ਦਿੱਤਾ, -
1:32 - 1:36ਅਤੇ ਇਹ ਮੈਨੂੰ ਚੀਨ ਵਿੱਚ ਮੇਰੇ ਮੁੱਢਲੇ
ਜੀਵਨ ਦੀਆਂ ਯਾਦਾਂ ਵਿੱਚ ਵਾਪਿਸ ਲੈ ਗਿਆ। -
1:37 - 1:40ਪਿਛਲੇ ਤਿੰਨ ਦਹਾਕਿਆਂ ਤੋਂ,
-
1:40 - 1:44ਮੇਰੇ ਪਰਿਵਾਰ ਵਿੱਚ ਹਰੇਕ ਨੂੰ ਸਰਕਾਰ
ਤੋਂ ਇਜਾਜ਼ਤ ਲਈ ਅਰਜ਼ੀ ਦੇਣੀ ਪਈ -
1:44 - 1:46ਇੱਕ ਬੱਚਾ ਪੈਦਾ
ਕਰਨ ਲਈ। -
1:46 - 1:48ਅਤੇ ਮੈਂ ਹੈਰਾਨ ਹੋਇਆ
-
1:48 - 1:52ਇਹ ਉਹਨਾਂ ਬੱਚਿਆਂ ਲਈ ਕੀ ਸੀ
ਜੋ ਇਕ-ਬੱਚਾ ਨੀਤੀ ਦੇ ਅਧੀਨ ਰਹਿੰਦੇ ਸਨ। -
1:52 - 1:55ਇਸ ਲਈ ਮੈਂ ਇਸ 'ਤੇ ਇੱਕ
ਡਾਕੂਮੈਂਟਰੀ ਬਣਾਉਣ ਦਾ ਫੈਸਲਾ ਕੀਤਾ। -
1:57 - 1:59ਜਿਸਦਾ ਮੈਂ ਇੰਟਰਵਿਊ ਕੀਤਾ ਉਹ
-
1:59 - 2:04ਇੱਕ ਦਾਈ ਸੀ ਜਿਸਨੇ ਮੇਰੇ ਪਿੰਡ ਵਿੱਚ ਪੈਦਾ ਹੋਏ
ਸਾਰੇ ਬੱਚਿਆਂ ਨੂੰ ਜਨਮ ਦਿੱਤਾ, -
2:04 - 2:05ਮੇਰੇ ਸਮੇਤ।
-
2:06 - 2:10ਉਹ 84 ਸਾਲਾਂ ਦੀ ਸੀ
ਜਦੋਂ ਮੈਂ ਉਸ ਦਾ ਇੰਟਰਵਿਊ ਲਿਆ। -
2:10 - 2:12ਮੈਂ ਉਸ ਨੂੰ ਪੁੱਛਿਆ,
-
2:12 - 2:16“ਕੀ ਤੁਹਾਨੂੰ ਯਾਦ ਹੈ ਕਿ ਆਪਣੇ ਕਾਰਜਕਾਲ
ਦੌਰਾਨ ਤੁਸੀਂ ਕਿੰਨੇ ਬੱਚਿਆਂ ਨੂੰ ਡਿਲੀਵਰ ਕੀਤਾ?" -
2:16 - 2:19ਜਣੇਪੇ ਲਈ ਉਸ ਕੋਲ ਕੋਈ ਗਿਣਤੀ ਨਹੀਂ ਸੀ।
-
2:20 - 2:23ਉਸ ਨੇ ਕਿਹਾ ਕਿ ਉਸ ਨੇ ਜੋ ਕੀਤਾ ਹੈ
-
2:23 - 2:27ਉਹ 60,000 ਜ਼ਬਰਨ ਗਰਭਪਾਤ
ਅਤੇ ਨਸਬੰਦੀ ਹੈ। -
2:29 - 2:31ਕਈ ਵਾਰ, ਉਸਨੇ ਕਿਹਾ,
-
2:31 - 2:34ਇੱਕ ਦੇਰ-ਸਮੇਂ ਦਾ ਭਰੂਣ
ਜੋ ਗਰਭਪਾਤ ਤੋਂ ਬਚਦਾ ਹੈ, -
2:34 - 2:37ਅਤੇ ਉਹ ਬੱਚੇ ਨੂੰ ਜਨਮ ਦੇਣ
ਤੋਂ ਬਾਅਦ ਮਾਰ ਦੇਵੇਗੀ। -
2:37 - 2:41ਉਸਨੂੰ ਯਾਦ ਸੀ ਕਿ ਕਿਵੇਂ ਉਸਦੇ ਹੱਥ ਕੰਬਦੇ ਸੀ
-
2:41 - 2:43ਜਿਵੇਂ ਉਸਨੇ ਕੰਮ ਕੀਤਾ ਸੀ।
-
2:44 - 2:45ਉਸਦੀ ਕਹਾਣੀ ਨੇ ਹੈਰਾਨ ਕਰ ਦਿੱਤਾ|
-
2:46 - 2:48ਜਦੋਂ ਮੈਂ ਫਿਲਮ ਬਣਾਉਣ ਲਈ ਨਿਕਲੀ,
-
2:48 - 2:53ਮੈਨੂੰ ਉਮੀਦ ਸੀ ਕਿ ਇਹ ਅਪਰਾਧੀ ਅਤੇ
ਪੀੜਤਾਂ ਦੀ ਇੱਕ ਸਧਾਰਣ ਕਹਾਣੀ ਹੋਵੇਗੀ। -
2:53 - 2:55ਨੀਤੀ ਨੂੰ ਲਾਗੂ ਕਰਨ ਵਾਲੇ ਲੋਕ
-
2:55 - 2:57ਅਤੇ ਇਸਦੇ ਨਤੀਜੇ ਵਜੋਂ ਜੀ ਰਹੇ ਲੋਕ।
-
2:58 - 3:00ਪਰ ਇਹ ਉਹ ਨਹੀਂ ਸੀ ਜੋ ਮੈਂ ਦੇਖਿਆ ਸੀ।
-
3:00 - 3:03ਜਦੋਂ ਮੈਂ ਦਾਈ ਨਾਲ ਆਪਣਾ ਇੰਟਰਵਿਊ
ਖ਼ਤਮ ਕਰ ਰਹੀ ਸੀ, -
3:03 - 3:06ਮੈਂ ਉਸ ਦੇ ਘਰ ਦਾ ਇੱਕ ਖੇਤਰ ਨੋਟਿਸ ਕੀਤਾ
-
3:06 - 3:10ਜੋ ਕਿ ਵਿਸ਼ਾਲ ਘਰੇਲੂ ਝੰਡੇ ਨਾਲ
ਸਜਾਇਆ ਗਿਆ ਸੀ। -
3:10 - 3:13ਅਤੇ ਹਰੇਕ ਝੰਡੇ ਉੱਤੇ ਇੱਕ
ਬੱਚੇ ਦੀ ਤਸਵੀਰ ਸੀ। -
3:14 - 3:17ਇਹ ਉਹ ਝੰਡੇ ਸਨ ਜੋ ਪਰਿਵਾਰਾਂ
ਦੁਆਰਾ ਭੇਜੇ ਗਏ ਸਨ -
3:17 - 3:21ਜਿਸਦੀ ਉਸਨੇ ਉਨ੍ਹਾਂ ਦੀਆਂ ਬਾਂਝਪਨ ਦੀਆਂ
ਸਮੱਸਿਆਵਾਂ ਦੇ ਇਲਾਜ ਵਿੱਚ ਸਹਾਇਤਾ ਕੀਤੀ। -
3:22 - 3:24ਉਸਨੇ ਸਮਝਾਇਆ ਕਿ ਉਸਨੇ ਕਾਫ਼ੀ
-
3:24 - 3:27ਗਰਭਪਾਤ ਕਰਨ ਅਤੇ ਨਸਬੰਦੀ
ਕੀਤੀ ਹੈ -- -
3:27 - 3:32ਹੁਣ ਕੇਵਲ ਇੱਕ ਹੀ ਕੰਮ ਸੀ ਕਿ ਪਰਿਵਾਰਾਂ
ਦੀ ਬੱਚੇ ਪੈਦਾ ਕਰਨ ਵਿੱਚ ਸਹਾਇਤਾ ਕਰਨਾ। -
3:33 - 3:35ਉਸਨੇ ਕਿਹਾ ਕਿ ਉਹ ਸ਼ਰਮ ਨਾਲ ਭਰੀ ਹੋਈ ਹੈ
-
3:35 - 3:38ਇੱਕ-ਬੱਚਾ ਨੀਤੀ ਨੂੰ ਪੂਰਾ ਕਰਨ ਲਈ,
-
3:38 - 3:41ਅਤੇ ਉਸਨੂੰ ਉਮੀਦ ਹੈ ਕਿ ਪਰਿਵਾਰਾਂ ਦੀ
ਬੱਚੇ ਪੈਦਾ ਕਰਨ ਵਿੱਚ ਸਹਾਇਤਾ ਕਰਕੇ, -
3:41 - 3:44ਜੋ ਉਸ ਨੇ ਪਹਿਲਾਂ ਕੀਤਾ ਉਸ ਦਾ
ਪਛਤਾਵਾ ਕਰ ਸਕਦੀ ਹੈ। -
3:45 - 3:50ਇਹ ਮੇਰੇ ਲਈ ਵੀ ਸਪੱਸ਼ਟ ਹੋ ਗਿਆ,
ਕਿ ਉਹ ਵੀ ਨੀਤੀ ਦਾ ਸ਼ਿਕਾਰ ਹੋਈ ਹੈ। -
3:51 - 3:54ਹਰ ਆਵਾਜ਼ ਉਸਨੂੰ ਦੱਸ ਰਹੀ ਸੀ
-
3:54 - 3:57ਕਿ ਉਸਨੇ ਜੋ ਕੀਤਾ ਉਹ ਸਹੀ ਸੀ ਅਤੇ
ਚੀਨ ਦੇ ਬਚਾਅ ਲਈ ਜ਼ਰੂਰੀ ਸੀ। -
3:58 - 4:01ਅਤੇ ਉਸਨੇ ਉਹੀ ਕੀਤਾ ਜੋ ਉਸਨੇ ਆਪਣੇ
ਦੇਸ਼ ਲਈ ਸਹੀ ਸਮਝਿਆ। -
4:02 - 4:05ਮੈਨੂੰ ਪਤਾ ਹੈ ਕਿ ਇਹ ਸੰਦੇਸ਼ ਕਿੰਨਾ ਮਜ਼ਬੂਤ ਸੀ|
-
4:05 - 4:08ਇਹ ਮੇਰੇ ਆਲੇ-ਦੁਆਲੇ ਹਰ ਜਗ੍ਹਾ ਸੀ
ਜਦੋਂ ਮੈਂ ਵੱਡੀ ਹੋਈ। -
4:08 - 4:11ਇਹ ਛਾਪਿਆ ਗਿਆ ਸੀ ਮਾਚਿਸਾਂ 'ਤੇ,
-
4:11 - 4:13ਤਾਸ਼ 'ਤੇ,
-
4:13 - 4:15ਪਾਠ ਪੁਸਤਕਾਂ, ਪੋਸਟਰਾਂ 'ਤੇ।
-
4:15 - 4:17ਇੱਕ-ਬੱਚਾ ਨੀਤੀ ਦੀ ਪ੍ਰਸ਼ੰਸਾ ਕਰਨ ਵਾਲਾ ਪ੍ਰਚਾਰ
-
4:17 - 4:19ਸਾਡੇ ਆਲੇ-ਦੁਆਲੇ ਹਰ ਜਗ੍ਹਾ ਸੀ।
-
4:19 - 4:22[ਜੋ ਨਸਬੰਦੀ ਤੋਂ ਮਨ੍ਹਾ ਕਰਦਾ ਉਹ
ਗ੍ਰਿਫਤਾਰ ਕੀਤਾ ਜਾਵੇਗਾ।] -
4:22 - 4:24ਅਤੇ ਇਸ ਤਰ੍ਹਾਂ ਦਾ ਨਾ
ਮੰਨਣ ਦਾ ਡਰ ਵੀ ਸੀ। -
4:24 - 4:26ਜੋ ਸੁਨੇਹਾ ਸਾਡੇ ਦਿਮਾਗ ਵਿੱਚ ਬਹੁੱਤ ਡੂੰਗਾ
-
4:26 - 4:30ਗੱਡ ਗਿਆ ਕਿ ਜਦੋਂ ਮੈਂ ਵੱਡੀ ਹੋਈ
ਤਾਂ ਮੈਂ ਸ਼ਰਮਿੰਦਾ ਮਹਿਸੂਸ ਕਰ ਰਹੀ ਸੀ -
4:30 - 4:31ਇੱਕ ਛੋਟਾ ਭਰਾ ਹੋਣ ਦੇ ਕਾਰਨ।
-
4:34 - 4:36ਹਰ ਇੱਕ ਵਿਅਕਤੀ ਜਿਸਨੂੰ ਮੈਂ ਫਿਲਮਾਇਆ,
-
4:38 - 4:44ਮੈਂ ਵੇਖਿਆ ਕਿ ਕਿਵੇਂ ਉਨ੍ਹਾਂ ਦੇ ਦਿਮਾਗ ਅਤੇ
ਦਿਲ ਮੁੱਦੇ ਦੁਆਰਾ ਪ੍ਰਭਾਵਿਤ ਹੋ ਸਕਦੇ ਸਨ, -
4:44 - 4:48ਅਤੇ ਕਿਸ ਤਰ੍ਹਾਂ ਵਧੇਰੇ ਭਲਾਈ ਲਈ
ਉਨ੍ਹਾਂ ਦੀ ਕੁਰਬਾਨੀਆਂ ਦੀ ਇੱਛਾ -
4:48 - 4:52ਇੱਕ ਹਨੇਰੇ ਅਤੇ ਦੁਖਦਾਈ ਚੀਜ਼
ਵਿੱਚ ਬਦਲ ਸਕਦੀ ਹੈ। -
4:52 - 4:56ਚੀਨ ਇਕਲੌਤੀ ਜਗ੍ਹਾ ਨਹੀਂ ਹੈ
ਜਿੱਥੇ ਅਜਿਹਾ ਹੁੰਦਾ ਹੈ। -
4:56 - 5:02ਧਰਤੀ ਉੱਤੇ ਅਜਿਹਾ ਕੋਈ ਦੇਸ਼ ਨਹੀਂ ਹੈ
ਜਿੱਥੇ ਮੁੱਦਾ ਮੌਜੂਦ ਨਹੀਂ ਹੈ। -
5:02 - 5:07ਅਤੇ ਉਸ ਸਮਾਜ ਵਿੱਚ ਵੀ ਜਿਨ੍ਹਾਂ ਨੂੰ ਚੀਨ ਨਾਲੋਂ
ਵਧੇਰੇ ਖੁੱਲਾ ਅਤੇ ਸੁਤੰਤਰ ਮੰਨਿਆ ਜਾਂਦਾ ਹੈ, -
5:07 - 5:11ਇਹ ਪਛਾਣਨਾ ਵੀ ਮੁਸ਼ਕਿਲ ਹੋ ਸਕਦਾ
ਹੈ ਕਿ ਮੁੱਦਾ ਕਿਵੇਂ ਦਾ ਹੋ ਸਕਦਾ ਹੈ। -
5:12 - 5:15ਇਹ ਸਾਧਾਰਣ ਨਜ਼ਰੀਏ ਵਿੱਚ ਲੁਕ ਜਾਂਦਾ ਹੈ
ਜਿਵੇਂ ਕਿ ਖਬਰਾਂ ਦੀਆਂ ਰਿਪੋਰਟਾਂ, -
5:15 - 5:19TV ਦੇ ਵਪਾਰਕ ਪ੍ਰਚਾਰ, ਰਾਜਨੀਤਿਕ ਪ੍ਰਚਾਰ
-
5:19 - 5:21ਅਤੇ ਸਾਡੇ ਸੋਸ਼ਲ ਮੀਡੀਆ ਫੀਡ ਵਿੱਚ।
-
5:22 - 5:26ਇਹ ਸਾਡੀ ਜਾਣਕਾਰੀ ਤੋਂ ਬਿਨਾਂ ਸਾਡੇ
ਮਨਾਂ ਨੂੰ ਬਦਲਣ ਦਾ ਕੰਮ ਕਰਦਾ ਹੈ। -
5:28 - 5:33ਹਰ ਸਮਾਜ ਪ੍ਰਚਾਰ ਨੂੰ ਸੱਚ ਵਜੋਂ ਸਵੀਕਾਰ
ਕਰਨ ਲਈ ਕਮਜ਼ੋਰ ਹੈ, -
5:33 - 5:36ਅਤੇ ਕੋਈ ਵੀ ਸਮਾਜ ਨਹੀਂ ਹੈ
ਜਿੱਥੇ ਪ੍ਰਚਾਰ ਸੱਚ ਨੂੰ ਬਦਲਦਾ ਹੈ -
5:36 - 5:38'ਤੇ ਸੱਚਮੁੱਚ ਸੁਤੰਤਰ ਹੋ ਸਕਦਾ ਹੈ।
-
5:38 - 5:40ਤੁਹਾਡਾ ਧੰਨਵਾਦ।
-
5:40 - 5:44(ਤਾੜੀਆਂ)
- Title:
- ਚੀਨ ਦੀ ਇਕ-ਬੱਚਾ ਨੀਤੀ ਦੇ ਤਹਿਤ ਵੱਡਾ ਹੋਣਾ ਕਿਸ ਤਰ੍ਹਾਂ ਦਾ ਸੀ
- Speaker:
- Nanfu Wang
- Description:
-
ਚੀਨ ਦੀ ਇੱਕ-ਬੱਚਾ ਨੀਤੀ 2015 ਵਿੱਚ ਖ਼ਤਮ ਹੋ ਗਈ, ਪਰ TED ਫੈਲੋ ਅਤੇ ਡਾਕੂਮੈਂਟਰੀ ਫਿਲਮ ਨਿਰਮਾਤਾ Nanfu Wang ਦਾ ਕਹਿਣਾ ਹੈ ਕਿ ਅਸੀਂ ਇਹ ਸਮਝਣਾ ਸ਼ੁਰੂ ਕਰ ਰਹੇ ਹਾਂ ਕਿ ਇਸ ਪ੍ਰੋਗਰਾਮ ਦੇ ਅਧੀਨ ਜੀਉਣਾ ਕਿਵੇਂ ਸੀ। ਆਪਣੀ ਫਿਲਮ "One Child Nation" ਦੀ ਫੁਟੇਜ ਨਾਲ, ਉਹ ਅਣਕਹੀਆਂ ਕਹਾਣੀਆਂ ਸਾਂਝੀਆਂ ਕਰਦੀ ਹੈ ਜਿਹੜੀਆਂ ਨੀਤੀ ਦੇ ਗੁੰਝਲਦਾਰ ਨਤੀਜਿਆਂ ਨੂੰ ਪ੍ਰਗਟਾਉਂਦੀਆਂ ਹਨ ਅਤੇ ਮੁੱਦੇ ਦੀ ਸਖਤ ਸ਼ਕਤੀ ਨੂੰ ਬੇਨਕਾਬ ਕਰਦੀਆਂ ਹਨ।
- Video Language:
- English
- Team:
closed TED
- Project:
- TEDTalks
- Duration:
- 05:56
![]() |
TED Translators admin approved Punjabi subtitles for What it was like to grow up under China's one-child policy | |
![]() |
TED Translators admin accepted Punjabi subtitles for What it was like to grow up under China's one-child policy | |
![]() |
Rajjat Garg edited Punjabi subtitles for What it was like to grow up under China's one-child policy | |
![]() |
Rajjat Garg edited Punjabi subtitles for What it was like to grow up under China's one-child policy |