ਜਲਵਾਯੂ ਤਬਦੀਲੀ ਦੇ ਸੰਕਟ ਨਾਲ ਜੂਝਣ ਲਈ ਇਕ ਸਾਂਝੀ ਜੰਗ ਦੀ ਲੋੜ
-
0:01 - 0:04ਜਦੋਂ ਮੈਂ ਅੱਠ ਸਾਲਾਂ ਦੀ ਸੀ
-
0:04 - 0:09ਉਦੋਂ ਮੈਂ ਪਹਿਲੀ ਵਾਰੀ ਜਲਵਾਯੂ ਤਬਦੀਲੀ ਜਾਂ
ਗਲੋਬਲ ਵਾਰਮਿੰਗ ਬਾਰੇ ਸੁਣਿਆ। -
0:10 - 0:14ਲੱਗਦਾ ਹੁੰਦਾ ਸੀ ਕਿ ਇਹ ਕੋਈ ਐਸੀ ਸ਼ੈਅ ਹੈ
ਜਿਹੜੀ ਮਨੁੱਖ ਨੇ ਆਪ ਬਣਾਈ ਹੈ। -
0:15 - 0:19ਸਾਨੂੰ ਬਿਜਲੀ ਬਚਾਉਣ ਲਈ ਬੱਤੀਆਂ ਬੰਦ ਕਰਨ
ਅਤੇ ਪ੍ਰਾਕ੍ਰਿਤਕ ਸਰੋਤਾਂ ਨੂੰ -
0:19 - 0:22ਬਚਾਉਣ ਲਈ ਕਾਗਜ਼ ਨੂੰ ਮੁੜ ਵਰਤਣਯੋਗ
ਬਣਾਉਣ ਲਈ ਕਿਹਾ ਜਾਂਦਾ ਸੀ। -
0:24 - 0:27ਮੈਨੂੰ ਯਾਦ ਹੈ ਮੈਂ ਸੋਚ ਰਹੀ ਸੀ
ਕਿ ਕਿੰਨੀ ਅਜੀਬ ਗੱਲ ਹੈ -
0:27 - 0:31ਕਿ ਮਨੁੱਖ ਜੋ ਹੋਰਾਂ ਵਾਂਗ ਹੀ
ਇੱਕ ਸਮਾਜਿਕ ਪ੍ਰਜਾਤੀ ਹੈ -
0:31 - 0:35ਧਰਤੀ ਦੀ ਜਲਵਾਯੂ ਨੂੰ
ਬਦਲਣ ਦੀ ਸਮਰੱਥਾ ਰੱਖਦਾ ਹੈ। -
0:36 - 0:40ਕਿਉਂਕਿ ਜੇਕਰ ਸਾਡੇ ਵਿਚ ਇਹ ਸਮਰੱਥਾ ਹੁੰਦੀ
ਤੇ ਸਚਮੁਚ ਇਸ ਤਰ੍ਹਾਂ ਹੋ ਸਕਦਾ ਹੁੰਦਾ, -
0:40 - 0:43ਤਾਂ ਅਸੀਂ ਕਿਸੇ ਹੋਰ ਮੁੱਦੇ ਉੱਪਰ
ਗੱਲ ਨਾ ਕਰ ਰਹੇ ਹੁੰਦੇ। -
0:44 - 0:48ਟੀਵੀ ਚਲਾਉਣ ਸਮੇਂ ਉਸ ਉੱਪਰ
ਇਹੀ ਵਿਸ਼ਾ ਚੱਲ ਰਿਹਾ ਹੋਣਾ ਸੀ -
0:49 - 0:52ਸੁਰਖੀਆਂ, ਰੇਡੀਓ, ਅਖਬਾਰ
-
0:52 - 0:55ਹਰ ਪਾਸੇ ਇਹੀ ਵਿਸ਼ਾ ਹੋਣਾ ਸੀ
-
0:55 - 0:58ਲੱਗਦਾ ਜਿਵੇਂ ਕੋਈ ਵਿਸ਼ਵ ਜੰਗ
ਛਿੜ ਗਈ ਹੋਵੇ। -
0:59 - 1:01ਪਰ ਇਸਦੇ ਉਲਟ ਕੋਈ ਵੀ ਇਸ ਬਾਰੇ
ਗੱਲ ਨਹੀਂ ਕਰ ਰਿਹਾ। -
1:02 - 1:08ਜੇ ਜੈਵਿਕ ਬਾਲਣ ਦੀ ਵਰਤੋਂ ਸਾਡੇ ਲਈ ਏਨੀ ਖ਼ਤਰਨਾਕ
ਹੈ ਕਿ ਸਾਡਾ ਜੀਵਨ ਖਤਰੇ ਵਿਚ ਹੈ -
1:09 - 1:11ਤਾਂ ਅਸੀਂ ਕਿਉਂ ਉਸਨੂੰ ਵਰਤੀ ਜਾ ਰਹੇ ਹਾਂ ?
-
1:12 - 1:14ਇਸ ਉੱਪਰ ਕੋਈ ਪਾਬੰਦੀ ਕਿਉਂ ਨਹੀਂ ਹੈ ?
-
1:15 - 1:17ਇਸਨੂੰ ਗੈਰ-ਕਾਨੂੰਨੀ ਕਿਉਂ ਨਹੀਂ
ਕਰਾਰ ਕਰ ਦਿੱਤਾ ਜਾਂਦਾ ? -
1:19 - 1:22ਇਹ ਮੇਰੀ ਸਮਝ ਤੋਂ ਬਾਹਰ ਸੀ।
-
1:22 - 1:24ਇਹ ਬਿਲਕੁਲ ਵੀ ਅਸਲੀ ਨਹੀਂ ਲੱਗਦਾ ਸੀ।
-
1:26 - 1:29ਜਦੋਂ ਮੈਂ 11 ਸਾਲ ਦੀ ਸੀ,
ਮੈਂ ਬਿਮਾਰ ਹੋ ਗਈ ਸੀ। -
1:29 - 1:31ਮੈਂ ਡੂੰਘੀ ਉਦਾਸੀ ਵਿੱਚ ਸੀ,
-
1:31 - 1:33ਮੈਂ ਗੱਲ ਕਰਨਾ ਤੇ
-
1:33 - 1:34ਖਾਣਾ ਬੰਦ ਕਰ ਦਿੱਤਾ ਗਿਆ ਸੀ।
-
1:36 - 1:39ਦੋ ਮਹੀਨਿਆਂ 'ਚ ਮੇਰਾ ਭਾਰ
ਲਗਭਗ 10 ਕਿੱਲੋ ਘਟ ਗਿਆ ਸੀ। -
1:41 - 1:44ਉਦੋਂ ਮੈਨੂੰ ਪਤਾ ਲੱਗਿਆ ਕਿ ਮੈਨੂੰ
ਐਸਪਰਜਰ ਸਿੰਡਰੋਮ, -
1:44 - 1:47ਓਸੀਡੀ ਅਤੇ ਚੋਣਵੇਂ ਗੂੰਗੇਪਨ
ਦੀਆਂ ਬਿਮਾਰੀਆਂ ਹਨ। -
1:48 - 1:52ਮਤਲਬ ਮੈਂ ਹੁਣ ਸਿਰਫ ਤਾਂ ਬੋਲਦੀ ਹਾਂ
ਜਿੱਥੇ ਮੈਨੂੰ ਬੋਲਣਾ ਜ਼ਰੂਰੀ ਲੱਗਦਾ ਹੈ -
1:52 - 1:54ਮੌਜੂਦਾ ਪਲ ਉਨ੍ਹਾਂ ਜ਼ਰੂਰੀ ਪਲਾਂ ਵਿਚੋਂ ਇਕ ਹਨ।
-
1:54 - 1:57(ਤਾੜੀਆਂ)
-
2:04 - 2:06ਸਾਡੇ ਵਿਚੋਂ ਉਹ ਲੋਕ ਜੋ
ਆਟਿਜ਼ਮ ਦੇ ਸ਼ਿਕਾਰ ਹਨ -
2:06 - 2:09ਉਨ੍ਹਾਂ ਲਈ ਲਗਭਗ ਹਰ ਚੀਜ
ਸਹੀ ਜਾਂ ਫਿਰ ਗਲਤ ਹੁੰਦੀ ਹੈ। -
2:10 - 2:11ਅਸੀਂ ਝੂਠ ਬੋਲਣ ਵਿਚ ਚੰਗੇ ਨਹੀਂ ਹੁੰਦੇ
-
2:11 - 2:15ਅਤੇ ਅਸੀਂ ਆਮ ਤੌਰ ਉੱਤੇ ਸਮਾਜਿਕ ਮਿਲਣੀਆਂ
ਦਾ ਆਨੰਦ ਨਹੀਂ ਮਾਣਦੇ -
2:15 - 2:17ਜੋ ਮੈਨੂੰ ਲੱਗਦਾ ਹੈ ਕਿ ਤੁਹਾਨੂੰ
ਸਭ ਨੂੰ ਪਸੰਦ ਹੋਣਗੀਆਂ। -
2:17 - 2:18(ਹਾਸਾ)
-
2:19 - 2:22ਮੈਨੂੰ ਲੱਗਦਾ ਹੈ ਕਿ ਕਈ ਮਾਅਨਿਆਂ ਵਿਚ
ਅਸੀਂ ਔਟਿਸਿਕ ਲੋਕ ਨਾਰਮਲ ਹਾਂ -
2:22 - 2:24ਤੇ ਬਾਕੀ ਲੋਕ ਦੇ ਕਾਫੀ ਅਜੀਬ ਹਨ,
-
2:24 - 2:26(ਹਾਸਾ)
-
2:26 - 2:29ਖਾਸ ਤੌਰ 'ਤੇ ਜਦੋਂ ਜ਼ਿੰਦਗੀ ਨੂੰ ਲੈ ਕੇ
ਕਿਸੇ ਖਤਰੇ ਦੀ ਗੱਲ ਆਉਂਦੀ ਹੈ -
2:29 - 2:33ਜਿੱਥੇ ਸਾਰੇ ਇਹ ਕਹਿੰਦੇ ਹਨ ਕਿ ਜਲਵਾਯੂ ਤਬਦੀਲੀ
ਸਾਡੀ ਹੋਂਦ ਲਈ ਇਕ ਖਤਰਾ ਹੈ -
2:33 - 2:35ਤੇ ਇਹ ਸਾਰੀਆਂ ਸਮੱਸਿਆਵਾਂ ਵਿਚੋਂ ਗੰਭੀਰ ਹੈ
-
2:36 - 2:38ਤੇ ਫਿਰ ਵੀ ਇਹ ਉਵੇਂ ਹੀ
ਆਪਣੀ ਜ਼ਿੰਦਗੀ ਵਿੱਚ ਮਸਤ ਰਹਿੰਦੇ ਹਨ। -
2:40 - 2:41ਮੈਨੂੰ ਸਮਝ ਨਹੀਂ ਲੱਗਦਾ
-
2:42 - 2:44ਕਿਉਂਕਿ ਜੇਕਰ ਧੂਆਂ ਰੁਕਣਾ ਚਾਹੀਦਾ ਹੈ,
-
2:44 - 2:47ਤਾਂ ਸਾਨੂੰ ਇਹਨਾਂ ਨੂੰ ਰੋਕਣਾ ਪਵੇਗਾ।
-
2:47 - 2:49ਮੇਰੇ ਲਈ ਇਹ ਬਹੁਤ ਹੀ ਸਪਸ਼ਟ ਹੈ।
-
2:50 - 2:52ਜਦੋਂ ਗੱਲ ਹੋਂਦ 'ਤੇ ਆਉਂਦੀ ਹੈ
ਤਾਂ ਫਿਰ ਕੋਈ ਦੂਜੀ ਗੱਲ ਨਹੀਂ ਹੁੰਦੀ। -
2:53 - 2:56ਜਾਂ ਸਾਨੂੰ ਸਾਰਿਆਂ ਨੂੰ ਇਕ ਸਭਿਅਤਾ ਦੇ
ਰੂਪ ਵਿਚ ਅੱਗੇ ਵਧਣਾ ਪਵੇਗਾ ਜਾਂ ਫਿਰ -
2:57 - 2:59ਸਾਨੂੰ ਬਦਲਣਾ ਪਵੇਗਾ।
-
3:00 - 3:04ਸਵੀਡਨ ਜਿਹੇ ਅਮੀਰ ਦੇਸ਼ਾਂ ਨੂੰ
ਆਪਣੇ ਨਿਕਾਸ ਨੂੰ ਹਰ ਸਾਲ ਘੱਟੋ-ਘੱਟ -
3:04 - 3:0715 ਫੀਸਦੀ ਤੱਕ ਘੱਟ ਕਰਨਾ ਪਵੇਗਾ।
-
3:08 - 3:12ਅਤੇ ਇਹ ਇਸ ਲਈ ਤਾਂ ਕਿ ਅਸੀਂ 2 ਡਿਗਰੀ
ਸੈਲਸੀਅਸ ਦੇ ਵਾਰਮਿੰਗ ਟੀਚੇ ਤੋਂ ਥੱਲੇ ਰਹੀਏ -
3:13 - 3:16ਹਾਲਾਂਕਿ ਜਿਵੇਂ ਕਿ ਆਈਪੀਸੀ ਨੇ
ਹਾਲ ਹੀ ਵਿਚ ਦੱਸਿਆ ਹੈ -
3:17 - 3:20ਕਿ 1.5 ਡਿਗਰੀ ਸੈਲਸੀਅਸ ਦੇ ਟੀਚੇ
ਨੂੰ ਹਾਸਿਲ ਕਰਨ ਉੱਪਰ -
3:20 - 3:23ਜਲਵਾਯੂ ਦਾ ਖਤਰਾ
ਕੁਝ ਘਟ ਜਾਵੇਗਾ। -
3:24 - 3:28ਪਰ ਅਸੀਂ ਕੇਵਲ ਕਲਪਨਾ ਕਰ ਸਕਦੇ ਹਾਂ ਕਿ ਨਿਕਾਸ
ਨੂੰ ਏਨਾ ਘੱਟ ਕਰਨ ਦੇ ਵੀ ਕੀ ਮਾਅਨੇ ਹੋਣਗੇ -
3:29 - 3:32ਤੁਸੀਂ ਸੋਚ ਰਹੇ ਹੋਵੋਂਗੇ ਕਿ ਅਖਬਾਰ
ਤੇ ਸਾਡੇ ਨੇਤਾ -
3:32 - 3:34ਕਿਸੇ ਹੋਰ ਮੁੱਦੇ ਉੱਪਰ ਚਰਚਾ ਨਹੀਂ ਕਰ ਰਹੇ ਹੋਣਗੇ
-
3:34 - 3:36ਪਰ ਉਹ ਕਦੇ ਇਸ ਦਾ ਜ਼ਿਕਰ ਤੱਕ ਨਹੀਂ ਕਰਦੇ।
-
3:37 - 3:39ਨਾ ਕੋਈ ਹੋਰ ਇਸ ਬਾਰੇ ਗੱਲ ਕਰਦਾ ਹੈ
-
3:39 - 3:42ਗ੍ਰੀਨਹਾਊਸ ਗੈਸਾਂ ਨੇ
ਪਹਿਲਾਂ ਹੀ ਸਾਨੂੰ ਘੇਰ ਲਿਆ ਹੈ। -
3:42 - 3:45ਨਾ ਹੀ ਹਵਾ ਪ੍ਰਦੂਸ਼ਣ ਨਾਲ ਵਾਰਮਿੰਗ ਵਧ ਰਹੀ ਹੈ
-
3:45 - 3:48ਹੁਣ ਜੇਕਰ ਅਸੀਂ ਜੀਵਾਸ਼ਮ ਜਲਾਉਣੇ
ਬੰਦ ਵੀ ਕਰ ਦੇਈਏ -
3:48 - 3:51ਤਾਂ ਵੀ ਵਾਰਮਿੰਗ ਲਗਾਤਾਰ ਵੱਧਦੀ ਜਾਵੇਗੀ
-
3:51 - 3:55ਸ਼ਾਇਦ 0.5 ਤੋਂ ਲੈ ਕੇ 1.1 ਡਿਗਰੀ ਸੈਲਸੀਅਸ ।
-
3:57 - 4:00ਇਸ ਤੋਂ ਅੱਗੇ, ਇਸ ਗੱਲ ਬਾਰੇ ਸ਼ਾਇਦ ਹੀ
ਕੋਈ ਗੱਲ ਕਰਦਾ ਹੈ -
4:00 - 4:03ਅਸੀਂ ਛੇਵੀ ਵਾਰ ਮਹਾਵਿਨਾਸ਼ ਦੇ ਨਜ਼ਦੀਕ ਹਾਂ
-
4:04 - 4:09ਇੱਥੇ ਹਰ ਰੋਜ਼ 200 ਜੀਵ ਪ੍ਰਜਾਤੀਆਂ
ਖਤਮ ਹੋ ਰਹੀਆਂ ਹਨ -
4:10 - 4:14(ਅਤੇ) ਜੀਵਾਂ ਦੇ ਖਤਮ ਹੋਣ ਦੀ ਮੌਜੂਦਾ ਗਤੀ
-
4:14 - 4:18ਆਮ ਗਤੀ 1,000 ਤੋਂ 10,000
-
4:18 - 4:20ਗੁਣਾ ਵੱਧ ਹੈ
-
4:23 - 4:28ਨਾ ਹੀ ਕਦੇ ਕੋਈ ਸਮਾਨਤਾ ਜਾਂ ਜਲਵਾਯੂ ਨਿਆਂ
ਦੀ ਗੱਲ ਕਰਦਾ ਹੈ -
4:28 - 4:31ਜਿਸ ਦੀ ਵਿਆਖਿਆ ਚੰਗੀ ਤਰ੍ਹਾਂ
ਪੈਰਿਸ ਸਮਝੌਤੇ ਵਿਚ ਕੀਤੀ ਗਈ ਹੈ -
4:32 - 4:36ਜੋ ਕਿ ਵਿਸ਼ਵ ਪੱਧਰ ਉੱਪਰ ਇਸ ਨੂੰ
ਸਫਲ ਬਣਾਉਣ ਲਈ ਬੇਹੱਦ ਜਰੂਰੀ ਹੈ -
4:37 - 4:39ਇਸ ਦਾ ਅਰਥ ਹੈ ਖੁਸ਼ਹਾਲ ਦੇਸ਼ਾਂ
-
4:39 - 4:43ਨੂੰ ਆਪਣੀ ਮੌਜੂਦਾ ਨਿਕਾਸ ਗਤੀ ਨੂੰ
6 ਤੋਂ 12 ਸਾਲਾਂ ਦੇ ਅੰਦਰ ਸਿਫਰ ਨਿਕਾਸ -
4:44 - 4:46ਤੱਕ ਲਿਆਉਣਾ ਹੋਵੇਗਾ ਅਤੇ ਇਹ ਤਾਂ ਕਰਨਾ ਹੋਵੇਗਾ
-
4:48 - 4:50ਤਾਂ ਕਿ ਗਰੀਬ ਦੇਸ਼ਾਂ ਦੇ ਲੋਕਾਂ ਨੂੰ ਵੀ
-
4:50 - 4:53ਕੁਝ ਆਮ ਸਹੂਲਤਾਂ ਵਾਲਾ
-
4:53 - 4:57ਆਮ ਜੀਵਨ ਪੱਧਰ ਜੀਣ ਦਾ ਮੌਕਾ ਮਿਲ ਸਕੇ
-
4:57 - 5:00ਜਿਵੇਂ ਸੜਕਾਂ, ਸਕੂਲ, ਹਸਪਤਾਲ
-
5:00 - 5:03ਸਾਫ ਪਾਣੀ, ਬਿਜਲੀ ਤੇ ਹੋਰ ਆਦਿ।
-
5:04 - 5:08ਕਿਉਂਕਿ ਅਸੀਂ ਭਾਰਤ ਦੇ ਨਾਇਜੀਰੀਆ
ਜਿਹੇ ਦੇਸ਼ਾਂ ਤੋਂ ਕਿਵੇਂ ਆਸ ਕਰ ਸਕਦੇ ਹਾਂ -
5:08 - 5:10ਕਿ ਉਹ ਜਲਵਾਯੂ ਸੰਕਟ ਦਾ ਆਸ ਕਰਨ।
-
5:10 - 5:15ਕਿਉਂਕਿ ਸਾਡੇ ਜਿਹੇ ਜਿਨ੍ਹਾਂ ਕੋਲ
ਸਭ ਕੁਝ ਹੈ ਉਹੀ ਇਸ ਬਾਰੇ ਜਾਂ -
5:15 - 5:18ਪੈਰਿਸ ਸਮਝੌਤੇ ਬਾਰੇ ਪਲ ਨਹੀਂ ਸੋਚਦੇ।
-
5:20 - 5:25ਆਖਿਰਕਾਰ ਅਸੀਂ ਨਿਕਾਸ ਨੂੰ
ਠੱਲ ਕਿਉਂ ਨਹੀਂ ਪਾ ਰਹੇ ? -
5:26 - 5:29ਸਗੋਂ ਅਸੀਂ ਇਸ ਨੂੰ ਵਧਾਈ ਜਾ ਰਹੇ ਹਨ ?
-
5:30 - 5:33ਕੀ ਸਾਨੂੰ ਸਚਮੁਚ ਨਹੀਂ ਪਤਾ ਕਿ
ਅਸੀਂ ਮਹਾਵਿਨਾਸ਼ ਵੱਲ ਵਧ ਰਹੇ ਹਾਂ ? -
5:34 - 5:35ਕੀ ਅਸੀਂ ਸ਼ੈਤਾਨ ਹਾਂ ?
-
5:37 - 5:39ਨਹੀਂ, ਬਿਲਕੁਲ ਨਹੀਂ।
-
5:40 - 5:41ਲੋਕ ਉਹੀ ਕਰੀ ਜਾ ਰਹੇ ਹਨ
ਜੋ ਉਹ ਕਰਦੇ ਹਨ -
5:41 - 5:44ਕਿਉਂਕਿ ਬਹੁਤੇ ਲੋਕਾਂ ਨੂੰ ਭਿਣਕ ਵੀ ਨਹੀਂ
-
5:44 - 5:48ਕਿ ਇਸ ਦੇ ਰੋਜ਼ਾਨਾ ਜੀਵਨ ਵਿਚ
ਕੀ ਭਿਆਨਕ ਸਿੱਟੇ ਨਿਕਲ ਰਹੇ ਹਨ -
5:48 - 5:51ਤੇ ਉਨ੍ਹਾਂ ਨੂੰ ਪਤਾ ਤੱਕ ਨਹੀਂ
ਕਿ ਤੁਰੰਤ ਕੁਝ ਕਰਨ ਦੀ ਜ਼ਰੂਰਤ ਹੈ -
5:52 - 5:56ਸਾਨੂੰ ਸਾਰਿਆਂ ਨੂੰ ਇਹੀ ਲੱਗਦਾ ਹੈ
ਕਿ ਹਰ ਕਿਸੇ ਨੂੰ ਇਸ ਬਾਰੇ ਪਤਾ ਹੈ -
5:56 - 5:58ਪਰ ਕਿਸੇ ਨੂੰ ਨਹੀਂ ਪਤਾ
-
5:59 - 6:00ਕਿਉਂਕਿ ਕਿਵੇਂ ਪਤਾ ਲੱਗੇਗਾ ?
-
6:02 - 6:04ਜੇਕਰ ਸਚਮੁਚ ਕੋਈ ਸੰਕਟ ਹੁੰਦਾ
-
6:05 - 6:08ਜਾਂ ਇਸ ਸੰਕਟ ਦਾ ਕਾਰਨ ਹੋ ਰਿਹਾ ਨਿਕਾਸ ਹੁੰਦਾ
-
6:08 - 6:10ਤਾਂ ਤੁਸੀਂ ਕੋਈ ਲੱਛਣ ਤਾਂ ਦੇਖਦੇ
-
6:11 - 6:15ਸਿਰਫ ਹੜ੍ਹ ਪੀੜ੍ਹਤ ਸ਼ਹਿਰ ਹੀ ਨਹੀਂ
ਦਸ ਹਜ਼ਾਰ ਮੌਤਾਂ -
6:15 - 6:19ਤੇ ਢੱਠੀਆਂ ਇਮਾਰਤਾਂ ਦੇ ਢੇਰਾਂ ਵਾਂਗ ਉਜੜੇ ਦੇਸ਼
-
6:20 - 6:22ਤੁਹਾਨੂੰ ਕਿਧਰੇ ਤਾਂ ਕੋਈ ਪਾਬੰਦੀਆਂ ਦਿਖਦੀਆਂ
-
6:23 - 6:24ਪਰ ਅਜਿਹਾ ਨਹੀਂ ਹੈ ਤੇ
-
6:25 - 6:27ਇਸ ਵਿਸ਼ੇ ਉੱਪਰ ਕੋਈ ਗੱਲ ਵੀ ਨਹੀਂ ਕਰ ਰਿਹਾ।
-
6:28 - 6:34ਕੋਈ ਅਚਨਚੇਤ ਬੈਠਕ, ਕੋਈ ਮੁੱਖ ਸਮਾਚਾਰ,
ਕੋਈ ਬ੍ਰੇਕਿੰਗ ਨਿਊਜ਼ ਨਹੀਂ ਦਿਖਦੀ। -
6:35 - 6:38ਕੋਈ ਵੀ ਅਜਿਹਾ ਵਰਤਾਅ ਨਹੀਂ ਕਰ ਰਿਹਾ
ਜਿਵੇਂ ਸੰਕਟ ਸਮੇਂ ਵਿਚ ਕਰਨਾ ਚਾਹੀਦਾ ਹੈ। -
6:38 - 6:42ਇੱਥੋਂ ਤੱਕ ਕਿ ਜਿਆਦਤਰ ਜਲਵਾਯੂ ਵਿਗਿਆਨੀ
ਜਾਂ ਵਾਤਾਵਰਨਵਾਦੀ ਨੇਤਾ ਵੀ -
6:42 - 6:46ਮਾਸ ਤੇ ਦੁੱਧ ਦੇ ਬਣੇ ਉਤਪਾਦਾਂ ਨੂੰ ਖਾਣਾ ਜਾਰੀ ਰੱਖਦੇ ਹੋਏ
ਦੁਨੀਆ ਭਰ ਵਿਚ ਸੈਰਾਂ ਕਰੀ ਜਾ ਰਹੇ ਹਨ। -
6:50 - 6:56ਜੇਕਰ ਮੈਂ 100 ਸਾਲ (ਦੀ ਉਮਰ) ਤੱਕ ਜੀਉਂਦੀ ਰਹੀ
ਤਾਂ ਸਾਲ 2103 ਤੱਕ ਜੀਉਂਦੀ ਰਹਾਂਗੀ -
6:58 - 7:03ਪਰ ਜੇਕਰ ਅਸੀਂ ਭਵਿੱਖ ਬਾਰੇ ਸੋਚੀਏ
ਤਾਂ ਸਾਨੂੰ ਸਾਲ 2050 ਤੋਂ ਅੱਗੇ ਨਹੀਂ ਸੋਚ ਸਕਦੇ -
7:04 - 7:09ਜੇਕਰ ਸਭ ਕੁਝ ਚੰਗਾ ਰਿਹਾ ਤਾਂ ਉਦੋਂ ਤੱਕ
ਮੇਰੀ ਅੱਧੀ ਉਮਰ ਵੀ ਨਹੀਂ ਬੀਤੀ ਹੋਣੀ। -
7:10 - 7:12ਉਸ ਮਗਰੋਂ ਫਿਰ ਕੀ ਹੋਵੇਗਾ ?
-
7:14 - 7:20ਸਾਲ 2078 ਵਿਚ ਜਦੋਂ ਮੈਂ
ਆਪਣਾ 75ਵਾਂ ਜਨਮ ਦਿਨ ਮਨਾਵਾਂਗੀ -
7:20 - 7:25ਜੇਕਰ ਮੇਰੇ ਬੱਚੇ ਜਾਂ ਦੋਹਤੇ ਹੋਏ ਤਾਂ ਉਹ
ਉਸ ਵੇਲੇ ਮੇਰੇ ਨਾਲ ਹੋਣਗੇ -
7:27 - 7:29ਸ਼ਾਇਦ ਉਹ ਮੈਥੋਂ ਤੁਹਾਡੇ ਬਾਰੇ ਪੁੱਛਣ
-
7:29 - 7:33ਕਿ ਉਹ ਲੋਕ ਜੋ 2018 ਵਿਚ ਜੀਉਂਦੇ ਹੋਏ
-
7:35 - 7:37ਸ਼ਾਇਦ ਉਹ ਪੁੱਛਣਗੇ ਕਿ ਤੁਸੀਂ
ਕਿਉਂ ਕੁਛ ਨਹੀਂ ਕੀਤਾ -
7:38 - 7:40ਜਦੋਂ ਤੁਹਾਡੇ ਕੋਲ
ਕੋਸ਼ਿਸ਼ ਕਰਨ ਲਈ ਸਮਾਂ ਸੀ -
7:42 - 7:46ਇਸ ਸਮੇਂ ਅਸੀਂ ਜੋ ਵੀ ਕਰਾਂਗੇ ਜਾਂ ਨਹੀਂ ਕਰਾਂਗੇ
ਉਸ ਦਾ ਅਸਰ ਮੇਰੇ ਸਮੁੱਚੇ ਜੀਵਨ -
7:46 - 7:49ਅਤੇ ਮੇਰੀ ਆਉਣ ਵਾਲੀ ਪੀੜੀ ਦੇ ਜੀਵਨ ਉੱਪਰ ਪਵੇਗਾ
-
7:50 - 7:53ਇਸ ਸਮੇਂ ਅਸੀਂ ਜੋ ਵੀ ਕਰਾਂਗੇ ਜਾਂ ਨਹੀਂ ਕਰਾਂਗੇ
-
7:53 - 7:57ਮੈਂ ਤੇ ਮੇਰੀ ਅਗਲੀ ਪੀੜੀ ਭਵਿੱਖ ਵਿਚ
ਉਸ ਨੂੰ ਬਦਲ ਨਹੀਂ ਸਕਾਂਗੇ। -
8:00 - 8:03ਇਸ ਲਈ ਜਦੋਂ ਇਸ ਸਾਲ ਅਗਸਤ ਵਿਚ
ਸਕੂਲ ਖੁੱਲੇ -
8:03 - 8:06ਤਾਂ ਮੈਂ ਫੈਸਲਾ ਲਿਆ ਕਿਉਂਕਿ
ਪਾਣੀ ਹੁਣ ਸਿਰ ਉੱਪਰੋਂ ਲੰਘ ਚੁੱਕਿਆ ਹੈ -
8:06 - 8:10ਤੇ ਮੈਂ ਸਵੀਡਨ ਦੀ ਸੰਸਦ ਦੇ
ਬਾਹਰ ਜਾ ਬੈਠ ਗਈ। -
8:11 - 8:13ਮੈਂ ਜਲਵਾਯੂ ਨੂੰ ਬਚਾਉਣ ਲਈ
ਸਕੂਲ ਵਿਚ ਹੜਤਾਲ ਕੀਤੀ ਸੀ -
8:15 - 8:18ਕੁਝ ਲੋਕ ਕਹਿੰਦੇ ਹਨ ਕਿ ਮੈਨੂੰ ਇਸ ਵੇਲੇ
ਸਕੂਲ ਵਿਚ ਹੋਣਾ ਚਾਹੀਦਾ ਸੀ। -
8:18 - 8:22ਕੁਝ ਲੋਕ ਕਹਿੰਦੇ ਹਨ ਕਿ ਮੈਨੂੰ ਜਲਵਾਯੂ ਵਿਗਿਆਨੀ
ਬਣਨ ਲਈ ਪੜਾਈ ਕਰਨੀ ਚਾਹੀਦੀ ਹੈ -
8:22 - 8:25ਤਾਂ ਕਿ ਮੈਂ ਜਲਵਾਯੂ ਸੰਕਟ ਨੂੰ ਹੱਲ ਕਰ ਸਕਾਂ
-
8:27 - 8:30ਪਰ ਜਲਵਾਯੂ ਸੰਕਟ ਤਾਂ ਪਹਿਲਾਂ ਹੀ
ਸੁਲਝਾਇਆ ਜਾ ਚੁੱਕਿਆ ਹੈ -
8:30 - 8:33ਸਾਰੇ ਤੱਥ ਤੇ ਹੱਲ ਸਾਡੇ ਕੋਲ ਪਹਿਲਾਂ ਹੀ
ਮੌਜੂਦ ਹਨ -
8:34 - 8:37ਲੋੜ ਸਿਰਫ ਸਾਡੇ ਜਾਗਣ ਤੇ ਬਦਲਣ ਦੀ ਹੈ।
-
8:38 - 8:43ਅਤੇ ਮੈਂ ਇਕ ਅਜਿਹੇ ਭਵਿੱਖ ਲਈ ਪੜਾਈ ਕਿਉਂ ਕਰਾਂ
ਜਿਸ ਦੀ ਹੋਂਦ ਦਾ ਕੋਈ ਯਕੀਨ ਨਹੀਂ -
8:43 - 8:47ਜਿਸ ਨੂੰ ਬਚਾਉਣ ਲਈ ਕੋਈ
ਕੁਝ ਨਹੀਂ ਕਰ ਰਿਹਾ -
8:48 - 8:51ਅਤੇ ਇਸ ਸਿੱਖਿਆ ਪ੍ਰਣਾਲੀ ਵਿਚ ਪੜਾਏ ਜਾਣ ਵਾਲੇ
ਤੱਥਾਂ ਨੂੰ ਸਿੱਖਣ ਦਾ ਕੀ ਲਾਭ ? -
8:52 - 8:54ਜਦ ਉਸੇ ਸਿੱਖਿਆ ਪ੍ਰਣਾਲੀ ਵਿਚ ਪੜਾਏ ਜਾ ਰਹੇ
-
8:54 - 8:57ਵਿਗਿਆਨ ਦੁਆਰਾ ਦਿੱਤੇ ਮਹੱਤਵਪੂਰਨ ਅਧਿਐਨ
-
8:58 - 9:02ਸਪਸ਼ਟ ਰੂਪ ਵਿਚ ਸਾਡੇ ਆਗੂਆਂ ਤੇ ਸਮਾਜ ਲਈ
ਕੋਈ ਮਾਅਨੇ ਹੀ ਨਹੀਂ ਰੱਖਦੇ -
9:04 - 9:07ਕੁਝ ਲੋਕ ਕਹਿੰਦੇ ਹਨ ਕਿ ਸਵੀਡਨ ਸਿਰਫ
ਇਕ ਨਿਕਾ ਜਿਹਾ ਦੇਸ਼ ਹੈ -
9:07 - 9:09ਅਤੇ ਅਸੀਂ ਜੋ ਕੁਝ ਵੀ ਕਰੀਏ
ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ -
9:10 - 9:14ਪਰ ਮੈਨੂੰ ਲੱਗਦਾ ਹੈ ਕਿ ਜੇਕਰ ਕੁਝ ਬੱਚੇ
ਪੂਰੀ ਦੁਨੀਆ ਵਿਚ ਹਲਚਲ ਮਚਾ ਸਕਦੇ ਹਨ -
9:14 - 9:17ਸਿਰਫ ਕੁਝ ਹਫਤੇ ਸਕੂਲ ਜਾਣਾ ਛੱਡ ਕੇਤ
-
9:17 - 9:20ਤਾਂ ਫਰਜ਼ ਕਰੋ ਕਿ ਆਪਾਂ ਸਾਰੇ ਰਲ ਕੇ
ਕੀ ਕੁਝ ਕਰ ਸਕਦੇ ਹਾਂ -
9:20 - 9:24(ਤਾੜੀਆਂ)
-
9:24 - 9:27ਹੁਣ ਅਸੀਂ ਮੇਰੀ ਗੱਲਬਾਤ ਦੇ ਅਖੀਰ ਵਿਚ
ਪਹੁੰਚ ਚੁੱਕੇ ਹਾਂ -
9:29 - 9:34ਤੇ ਇਹ ਉਹ ਸਮਾਂ ਹੈ ਜਿੱਥੇ ਲੋਕ ਉਮੀਦ ਵਜੋਂ
ਸੌਰ ਪੈਨਲ -
9:35 - 9:39ਹਵਾ ਊਰਜਾ, ਸਰਕੁਲਰ ਆਰਥਿਕਤਾ ਆਦਿ ਦੀਆਂ
ਗੱਲਾਂ ਕਰਨ ਲੱਗ ਪਏ ਹਨ -
9:40 - 9:42ਪਰ ਮੈਂ ਅਜਿਹਾ ਨਹੀਂ ਕਰਾਂਗੀ
-
9:43 - 9:47ਸਾਨੂੰ 30 ਸਾਲ ਹੋ ਗਏ ਹਨ ਇਹ ਦਿਲਾਸੇ ਵਾਲੀਆਂ ਗੱਲਾਂ
ਸੁਣਦੇ ਤੇ ਆਸ਼ਾਵਾਦੀ ਵਿਚਾਰਾਂ ਨੂੰ ਵੇਚਦੇ ਹੋਏ -
9:48 - 9:50ਤੇ ਮੈਨੂੰ ਖੇਦ ਹੈ ਪਰ ਅਸੀਂ ਇਸ ਨਾਲ ਕੁਝ ਨਹੀਂ ਖੱਟ ਰਹੇ
-
9:51 - 9:53ਕਿਉਂਕਿ ਜੇਕਰ ਅਸੀਂ ਸਫਲ ਹੋਏ ਹੁੰਦੇ
-
9:53 - 9:55ਤਾਂ ਨਿਕਾਸ ਕਦੋਂ ਦਾ ਘਟ ਗਿਆ ਹੁੰਦਾ
-
9:55 - 9:56ਪਰ ਉਹ ਘਟੇ ਨਹੀਂ
-
9:57 - 10:00ਤੇ ਹਾਂ, ਸਾਨੂੰ ਉਮੀਦ ਦੀ ਲੋੜ ਹੈ
-
10:01 - 10:02ਬਿਨਾਂ ਸ਼ੱਕ।
-
10:03 - 10:06ਪਰ ਉਹ ਚੀਜ ਜਿਸ ਦੀ ਲੋੜ ਸਾਨੂੰ ਉਮੀਦ
ਨਾਲੋਂ ਵੀ ਵੱਧ ਹੈ, ਉਹ ਹੈ ਕੋਸ਼ਿਸ਼। -
10:07 - 10:10ਜਿਵੇਂ ਹੀ ਅਸੀਂ ਕੋਸ਼ਿਸ਼ ਸ਼ੁਰੂ ਕਰਾਂਗੇ
ਸਾਨੂੰ ਲੱਗੇਗਾ ਕਿ ਉਮੀਦ ਹਰ ਥਾਂ ਹੈ -
10:12 - 10:14ਇਸ ਲਈ ਉਮੀਦ ਲੱਭਣ ਦੀ ਥਾਂ
-
10:14 - 10:16ਇਹ ਲੱਭੋ ਕਿ ਤੁਸੀਂ ਕੀ ਕਰ ਸਕਦੇ ਹੋ
-
10:17 - 10:21ਤੇ ਸਿਰਫ ਉਦੋਂ ਉਮੀਦ ਦੀ ਕਿਰਨ ਨਜ਼ਰ ਆਵੇਗੀ।
-
10:23 - 10:29ਅੱਜ ਅਸੀਂ ਰੋਜ਼ਾਨਾ 10 ਕਰੋੜ ਬੈਰਲ ਤੇਲ ਵਰਤ
ਰਹੇ ਹਾਂ। ਇਸ ਨੂੰ ਘਟਾਉਣ ਲਈ -
10:30 - 10:32ਕੋਈ ਰਾਜਨੀਤਕ ਉੱਦਮ ਨਹੀਂ ਦਿਖ ਰਿਹਾ।
-
10:33 - 10:36ਇਸ ਤੇਲ ਨੂੰ ਧਰਤੀ ਦੇ ਹੇਠਾਂ ਹੀ ਰੱਖਣ ਲਈ
ਕੋਈ ਕਾਨੂੰਨ ਨਹੀਂ ਹੈ। -
10:37 - 10:40ਇਸ ਲਈ ਮੌਜੂਦਾ ਨਿਯਮਾਂ ਸਦਕਾ ਤਾਂ
ਅਸੀਂ ਦੁਨੀਆ ਨੂੰ ਨਹੀਂ ਬਚਾ ਸਕਦੇ -
10:41 - 10:44ਕਿਉਂਕਿ ਇਨ੍ਹਾਂ ਨਿਯਮਾਂ ਨੂੰ ਬਦਲਣਾ ਹੀ ਪਵੇਗਾ
-
10:44 - 10:46ਹਰੇਕ ਚੀਜ ਨੂੰ ਬਦਲਣਾ ਪਵੇਗਾ
-
10:47 - 10:49ਤੇ ਇਸ ਦੀ ਸ਼ੁਰੂਆਤ ਅੱਜ ਤੋਂ ਹੀ ਕਰਨੀ ਪਵੇਗੀ।
-
10:49 - 10:50ਧੰਨਵਾਦ ।।
-
10:50 - 10:53(ਤਾੜੀਆਂ)
- Title:
- ਜਲਵਾਯੂ ਤਬਦੀਲੀ ਦੇ ਸੰਕਟ ਨਾਲ ਜੂਝਣ ਲਈ ਇਕ ਸਾਂਝੀ ਜੰਗ ਦੀ ਲੋੜ
- Speaker:
- ਗਰੇਤਾ ਤੁੰਬੈਰ
- Description:
-
ਆਪਣੇ ਸ਼ਾਨਦਾਰ ਭਾਸ਼ਣ ਵਿਚ, 16 ਵਰ੍ਹਿਆਂ ਦੀ ਜਲਵਾਯੂ ਕਾਰਕੁੰਨ ਗਰੇਤਾ ਤੁੰਬੈਰ ਦੱਸ ਰਹੀ ਹੈ ਕਿ ਅਗਸਤ 2018 ਵਿਚ ਕਿਉਂ ਉਸ ਨੂੰ ਸਕੂਲ ਛੱਡਣਾ ਪਿਆ ਅਤੇ ਗਲੋਬਲ ਵਾਰਮਿੰਗ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਵੀਡਨ ਦੀ ਸੰਸਦ ਬਾਹਰ ਬੈਠਣਾ ਪਿਆ। ਆਪਣੀ ਮੁਹਿੰਮ ਸਦਕਾ ਗਰੇਤਾ ਸਮੁੱਚੀ ਦੁਨੀਆ ਵਿਚ ਨਾਮਣਾ ਖੱਟ ਰਹੀ ਹੈ। ਤੁੰਬੈਰ ਕਹਿੰਦੀ ਹੈ, "ਜਲਵਾਯੂ ਤਬਦੀਲੀ ਦਾ ਹੱਲ ਪਹਿਲਾਂ ਹੀ ਲੱਭ ਚੁੱਕਿਆ ਹੈ। ਸਾਡੇ ਕੋਲ ਤੱਥ ਤੇ ਹੱਲ ਮੌਜੂਦ ਹਨ। ਲੋੜ ਸਿਰਫ ਸਾਡੇ ਜਾਗਣ ਤੇ ਬਦਲਣ ਦੀ ਹੈ"
- Video Language:
- English
- Team:
closed TED
- Project:
- TEDTalks
- Duration:
- 11:08
![]() |
Satdeep Gill approved Punjabi subtitles for The disarming case to act right now on climate change | |
![]() |
Satdeep Gill edited Punjabi subtitles for The disarming case to act right now on climate change | |
![]() |
Mandeep Bhele accepted Punjabi subtitles for The disarming case to act right now on climate change | |
![]() |
Mandeep Bhele edited Punjabi subtitles for The disarming case to act right now on climate change | |
![]() |
Gaurav Jhammat edited Punjabi subtitles for The disarming case to act right now on climate change | |
![]() |
Gaurav Jhammat edited Punjabi subtitles for The disarming case to act right now on climate change | |
![]() |
Gaurav Jhammat edited Punjabi subtitles for The disarming case to act right now on climate change | |
![]() |
Gaurav Jhammat edited Punjabi subtitles for The disarming case to act right now on climate change |