ਹਿਟਲਰ ਦਾ ਉਭਾਵ ਕਿਵੇਂ ਹੋਇਆ ? - ਐਲੈਕਸ ਜੈਂਡਲਰ ਅਤੇ ਐਂਥਨੀ ਹੈਜ਼ਰਡ
-
0:07 - 0:08ਅਡੋਲਫ਼ ਹਿਟਲਰ ਇੱਕ ਜ਼ਾਲਮ ਸੀ,
-
0:08 - 0:13ਜੋ ਮਨੁੱਖੀ ਇਤਿਹਾਸ ਦੀਆਂ ਸਭ ਤੋਂ ਵੱਡੀਆਂ
ਨਸਲਕੁਸ਼ੀਆਂ ਵਿੱਚੋਂ ਇੱਕ ਦੇ ਹੋਣ ਦਾ ਕਾਰਨ ਸੀ। -
0:13 - 0:17ਸਵਾਲ ਇਹ ਬਣਦਾ ਹੈ ਕਿ ਅਜਿਹਾ ਬੰਦਾ
ਇੱਕ ਜਮਹੂਰੀ ਦੇਸ਼ ਵਿੱਚ ਸੱਤਾ ਵਿੱਚ ਕਿਵੇਂ ਆਇਆ ? -
0:17 - 0:20ਇਹ ਕਹਾਣੀ ਪਹਿਲੀ ਵਿਸ਼ਵ ਜੰਗ ਦੇ ਅੰਤ ਉੱਤੇ
ਸ਼ੁਰੂ ਹੁੰਦੀ ਹੈ। -
0:20 - 0:231918 ਵਿੱਚ ਇਤਿਹਾਦੀ ਫੌਜਾਂ ਦੇ ਕੂਚ ਨਾਲ,
-
0:23 - 0:26ਜਰਮਨੀ ਨੂੰ ਪਤਾ ਲੱਗ ਗਿਆ ਕਿ ਜੰਗ ਜਿੱਤਣਾ
ਨਾਮੁਮਕਿਨ ਹੈ ਅਤੇ -
0:26 - 0:30ਜਰਮਨੀ ਨੇ ਜੰਗਬੰਦੀ ਲਈ
ਸੰਧੀ ਉੱਤੇ ਦਸਤਖ਼ਤ ਕਰ ਦਿੱਤੇ। -
0:30 - 0:32ਜਰਮਨੀ ਦੀ ਸਾਮਰਾਜੀ ਸਰਕਾਰ ਦੇ ਪਤਨ ਤੋਂ ਬਾਅਦ,
-
0:32 - 0:36ਪੂਰੇ ਮੁਲਕ ਵਿੱਚ ਹਫੜਾ-ਤਫੜੀ ਮੱਚ ਗਈ ਅਤੇ
ਮਜ਼ਦੂਰਾਂ ਦੀਆਂ ਹੜਤਾਲਾਂ ਹੋਣ ਲੱਗੀਆਂ। -
0:36 - 0:38ਕਮਿਊਨਿਸਟ ਇਨਕਲਾਬ ਤੋਂ ਡਰਦੇ ਹੋਏ,
-
0:38 - 0:42ਵੱਡੀਆਂ ਪਾਰਟੀਆਂ ਨੇ ਬਗਾਵਤਾਂ ਨੂੰ
ਕੁਚਲਣ ਲਈ, -
0:42 - 0:45ਸੰਸਦੀ ਤੌਰ ਉੱਤੇ ਵਾਈਮਰ ਗਣਰਾਜ ਦੀ ਸਥਾਪਨਾ ਕੀਤੀ।
-
0:45 - 0:47ਇਸ ਨਵੀਂ ਸਰਕਾਰ ਦੇ ਪਹਿਲੇ ਕੰਮਾਂ ਵਿੱਚ ਇੱਕ ਕੰਮ
-
0:47 - 0:52ਇਤਹਾਦੀ (ਐਲਾਈਜ਼) ਸ਼ਕਤੀਆਂ ਵੱਲੋਂ ਥੋਪੀ ਗਈ
ਸ਼ਾਂਤੀ ਸੰਧੀ ਨੂੰ ਲਾਗੂ ਕਰਨਾ ਸੀ। -
0:52 - 0:56ਜਰਮਨੀ ਦਾ 10ਵਾਂ ਹਿੱਸਾ ਇਲਾਕਾ ਖੋਹ ਲਿਆ ਗਿਆ ਅਤੇ
ਜਰਮਨ ਫ਼ੌਜ ਨੂੰ ਖ਼ਤਮ ਕਰ ਦਿੱਤਾ ਗਿਆ, ਇਸਦੇ ਨਾਲ ਹੀ -
0:56 - 1:02ਜਰਮਨੀ ਨੂੰ ਜੰਗ ਦੀ ਸਾਰੀ ਜ਼ਿੰਮੇਵਾਰੀ ਲੈਣੀ ਪਈ
ਅਤੇ ਹਰਜਾਨਾ ਭਰਨਾ ਪਿਆ, -
1:02 - 1:06ਇਸ ਨਾਲ ਜਰਮਨੀ ਦੀ ਪਹਿਲਾਂ ਤੋਂ ਕਮਜ਼ੋਰ ਆਰਥਿਕਤਾ,
ਹੋਰ ਕਮਜ਼ੋਰ ਹੋ ਗਈ। -
1:06 - 1:11ਕਈ ਰਾਸ਼ਟਰਵਾਦੀਆਂ ਅਤੇ ਤਜ਼ਰਬਾਕਾਰ ਬੰਦਿਆਂ ਨੇ
ਇਸ ਸਭ ਨੂੰ ਬੇਇੱਜ਼ਤੀ ਵਜੋਂ ਦੇਖਿਆ। -
1:11 - 1:14ਉਹਨਾਂ ਦੀ ਗ਼ਲਤ ਫ਼ਹਿਮੀ ਸੀ ਕਿ ਜੇ ਫ਼ੌਜ ਨੂੰ
ਸਿਆਸਤਦਾਨਾਂ ਅਤੇ -
1:14 - 1:19ਰੋਸ ਕਰਨ ਵਾਲਿਆਂ ਨੇ ਦਗਾ ਨਾ ਦਿੱਤੀ ਹੁੰਦੀ
ਤਾਂ ਜੰਗ ਜਿੱਤੀ ਜਾ ਸਕਦੀ ਸੀ। -
1:19 - 1:22ਇਹ ਖ਼ਿਆਲ ਹਿਟਲਰ ਲਈ ਜਨੂੰਨ ਬਣ ਗਏ
-
1:22 - 1:28ਅਤੇ ਉਸਨੇ ਆਪਣੇ ਕੱਟੜਪੁਣੇ ਅਤੇ ਭੁਲੇਖਿਆਂ
ਦੇ ਕਾਰਨ ਸਾਰਾ ਦੋਸ਼ ਯਹੂਦੀਆਂ ਉੱਤੇ ਲਗਾਇਆ। -
1:28 - 1:32ਉਸਦੇ ਸ਼ਬਦਾਂ ਨੂੰ ਅਜਿਹੇ ਸਮਾਜ ਵਿੱਚ
ਹੁੰਘਾਰਾ ਮਿਲਿਆ ਜਿੱਥੇ ਕਈ ਗ਼ੈਰ-ਸਾਮੀ ਲੋਕ ਸਨ। -
1:32 - 1:35ਉਦੋਂ ਲੱਖਾਂ ਯਹੂਦੀ ਜਰਮਨ ਸਮਾਜ ਵਿੱਚ
-
1:35 - 1:38ਇੱਕ-ਮਿੱਕ ਹੋ ਚੁੱਕੇ ਸਨ,
-
1:38 - 1:43ਪਰ ਕਈ ਜਰਮਨ ਲੋਕ ਹਾਲੇ ਵੀ ਉਹਨਾਂ ਨੂੰ
ਬਾਹਰਲੇ ਸਮਝਦੇ ਸਨ। -
1:43 - 1:48ਪਹਿਲੀ ਸੰਸਾਰ ਜੰਗ ਤੋਂ ਬਾਅਦ, ਯਹੂਦੀਆਂ ਦੀ ਸਫਲਤਾ
ਕਾਰਨ ਉਹਨਾਂ ਉੱਤੇ -
1:48 - 1:51ਵਿਨਾਸ਼ ਅਤੇ ਜੰਗ ਦਾ ਫ਼ਾਇਦਾ ਉਠਾਉਣ
ਦੇ ਫ਼ਜ਼ੂਲ ਇਲਜ਼ਾਮ ਲਗਾਏ ਗਏ। -
1:51 - 1:54ਇਸ ਗੱਲ ਉੱਤੇ ਪੂਰਾ ਧਿਆਨ ਦੇਣਾ ਬਣਦਾ ਹੈ ਕਿ
ਇਹ ਸਾਜਿਸ਼ ਸਿਧਾਂਤ -
1:54 - 1:56ਡਰ,
-
1:56 - 1:57ਗੁੱਸੇ,
-
1:57 - 1:59ਅਤੇ ਕੱਟੜਪੁਣੇ
-
1:58 - 2:00ਵਿੱਚੋਂ ਪੈਦਾ ਹੋਏ ਸਨ, ਅਤੇ ਤੱਥਗਤ ਨਹੀਂ ਸਨ।
-
2:00 - 2:03ਪਰ, ਹਿਟਲਰ ਇਹਨਾਂ ਨਾਲ ਸਫਲ ਹੋ ਗਿਆ।
-
2:03 - 2:06ਜਦੋਂ ਉਹ ਇੱਕ ਛੋਟੀ ਰਾਸ਼ਟਰਵਾਦੀ ਸਿਆਸੀ ਪਾਰਟੀ
ਵਿੱਚ ਸ਼ਾਮਲ ਹੋਇਆ, -
2:06 - 2:10ਤਾਂ ਉਸਦੀ ਪ੍ਰਭਾਵਸ਼ਾਲੀ ਭਾਸ਼ਣ ਕਲਾ ਕਰਕੇ
ਉਹ ਲੀਡਰ ਬਣ ਗਿਆ -
2:10 - 2:13ਅਤੇ ਉਸਦੇ ਭਾਸ਼ਣ ਸੁਣਨ ਲਈ ਜ਼ਿਆਦਾ ਤੋਂ ਜ਼ਿਆਦਾ
ਲੋਕ ਆਉਣ ਲੱਗੇ। -
2:13 - 2:16ਲੋਕਾਂ ਦੇ ਰੋਸ ਨੂੰ ਗ਼ੈਰ-ਸਾਮੀਵਾਦ ਨਾਲ
ਜੋੜਦੇ ਹੋਏ, -
2:16 - 2:20ਨਾਜ਼ੀਆਂ ਨੇ ਕੰਮਿਊਨੀਜ਼ਮ ਅਤੇ ਪੂੰਜੀਵਾਦ ਦੋਵਾਂ ਨੂੰ
-
2:20 - 2:25ਅੰਤਰਰਾਸ਼ਟਰੀ ਯਹੂਦੀਆਂ ਦੀਆਂ ਜਰਮਨ ਨੂੰ ਤਬਾਹ ਕਰਨ
ਦੀਆਂ ਸਾਜ਼ਿਸ਼ਾਂ ਕਹਿ ਕੇ ਨਿੰਦਿਆ। -
2:25 - 2:28ਨਾਜ਼ੀ ਪਾਰਟੀ ਸ਼ੁਰੂ ਸ਼ੁਰੂ ਵਿੱਚ ਮਸ਼ਹੂਰ ਨਹੀਂ ਸੀ।
-
2:28 - 2:31ਜਦ ਇਹਨਾਂ ਨੇ ਸਰਕਾਰ ਨੂੰ ਪਲਟਣ ਦੀ
ਇੱਕ ਅਸਫ਼ਲ ਕੋਸਿਸ਼ ਕੀਤੀ ਤਾਂ -
2:31 - 2:33ਇਸ ਪਾਰਟੀ ਨੂੰ ਬੈਨ ਕਰ ਦਿੱਤਾ ਗਿਆ,
-
2:33 - 2:35ਅਤੇ ਹਿਟਲਰ ਨੂੰ ਗੱਦਾਰੀ ਕਰਨ ਲਈ
ਜੇਲ ਭੇਜ ਦਿੱਤਾ ਗਿਆ। -
2:35 - 2:38ਪਰ ਲਗਭਗ ਇੱਕ ਸਾਲ ਬਾਅਦ ਉਸਦੇ
ਜੇਲ ਤੋਂ ਛੁੱਟਣ ਤੋਂ ਬਾਅਦ, -
2:38 - 2:41ਉਸਨੇ ਨਾਲ ਦੀ ਨਾਲ ਹੀ ਲਹਿਰ ਦੀ ਮੁੜ ਸਿਰਜਣਾ
ਸ਼ੁਰੂ ਕਰ ਦਿੱਤੀ। -
2:41 - 2:45ਅਤੇ ਫਿਰ, 1929 ਵਿੱਚ,
ਵੱਡਾ ਆਰਥਿਕ ਮੰਦਵਾੜਾ ਸ਼ੁਰੂ ਹੋਇਆ। -
2:45 - 2:49ਉਸ ਕਰਕੇ ਅਮਰੀਕੀ ਬੈਂਕਾਂ ਨੇ ਜਰਮਨੀ ਨੂੰ ਦਿੱਤੇ
ਉਧਾਰਾਂ ਨੂੰ ਵਾਪਸ ਲਿਜਾਉਣਾ ਸ਼ੁਰੂ ਕੀਤਾ, -
2:49 - 2:54ਅਤੇ ਪਹਿਲਾਂ ਤੋਂ ਲੜਖੜਾ ਰਹੀ ਜਰਮ ਆਰਥਿਕਤਾ
ਰਾਤੋ-ਰਾਤ ਢਹਿ ਢੇਰੀ ਹੋ ਗਈ। -
2:54 - 2:56ਹਿਟਲਰ ਨੇ ਲੋਕਾਂ ਦੇ ਰੋਸ ਦੇ ਫ਼ਾਇਦਾ
ਉਠਾਇਆ, -
2:56 - 2:58ਯਹੂਦੀਆਂ ਨੂੰ ਬਲੀ ਦਾ ਬੱਕਰਾ ਬਣਾਉਣ ਬਾਰੇ ਕਿਹਾ
-
2:58 - 3:02ਅਤੇ ਜਰਮਨੀ ਦੀ ਪੁਰਾਣੀ ਚੜ੍ਹਤ ਨੂੰ
ਮੁੜ ਸਥਾਪਿਤ ਕਰਨ ਦਾ ਵਾਅਦਾ ਕੀਤਾ। -
3:02 - 3:06ਮੁੱਖ ਪਾਰਟੀਆਂ ਇਸ ਸੰਕਟ ਨੂੰ ਸੰਭਾਲਣ
ਤੋਂ ਅਮਸਰੱਥ ਰਹੇ -
3:06 - 3:11ਅਤੇ ਦੂਜੇ ਪਾਸੇ ਖੱਬੇ-ਪੱਖੀ ਵਿਰੋਧੀ ਧੜਾ
ਅੰਦਰੂਨੀ ਝਗੜਿਆਂ ਕਾਰਨ ਟੁੱਟੀ ਹੋਈ ਸੀ। -
3:11 - 3:15ਇਸ ਨਾਲ ਕੁਝ ਅੱਕੇ ਹੋਏ ਲੋਕ ਨਾਜ਼ੀਆਂ ਦੇ ਵੱਲ ਗਏ
-
3:15 - 3:23ਅਤੇ ਇਸ ਨਾਲ ਉਹਨਾਂ ਦੀਆਂ ਸੰਸਦੀ ਵੋਟਾਂ ਦੋ ਸਾਲ
ਵਿੱਚ 3% ਤੋਂ ਸਿੱਧਾ 18% ਹੋ ਗਈਆਂ। -
3:23 - 3:251932 ਵਿੱਚ, ਹਿਟਲਰ ਰਾਸ਼ਟਰਪਤੀ ਪਦ ਲਈ ਖੜ੍ਹਿਆ,
-
3:25 - 3:30ਅਤੇ ਚੋਣਾਂ ਵਿੱਚ ਜੰਗ ਦੇ ਹੀਰੋ
ਜਰਨੈਲ ਵੌਨ ਹਿੰਡਨਬਰਗ ਤੋਂ ਹਾਰ ਗਿਆ। -
3:30 - 3:36ਪਰ 36% ਵੋਟਾਂ ਦੇ ਨਾਲ ਹਿਟਲਰ ਨੇ ਆਪਣੀ ਹਿਮਾਇਤ
ਦੀ ਪੇਸ਼ਕਾਰੀ ਕਰ ਦਿੱਤੀ ਸੀ। -
3:36 - 3:39ਉਸ ਤੋਂ ਅਗਲੇ ਸਾਲ, ਸਲਾਹਕਾਰਾਂ ਅਤੇ
ਵਪਾਰਕ ਲੀਡਰਾਂ ਨੇ -
3:39 - 3:43ਹਾਈਡਨਬਰਗ ਨੂੰ ਹਿਟਲਰ ਦੀ ਕੁਲਪਤੀ (ਚਾਂਸਲਰ)
ਵਜੋਂ ਨਿਯੁਕਤੀ ਕਰਨ ਲਈ ਮਨਾ ਲਿਆ, -
3:43 - 3:47ਇਸ ਪਿੱਛੇ ਉਹਨਾਂ ਨੂੰ ਹਿਟਲਰ ਦੀ ਪ੍ਰਸਿੱਧੀ ਨੂੰ
ਆਪਣੇ ਮਕਸਦਾਂ ਲਈ ਵਰਤਣ ਦੀ ਆਸ ਸੀ। -
3:47 - 3:50ਭਾਵੇਂ ਕੁਲਪਤੀ ਸਿਰਫ਼ ਸੰਸਦ ਦਾ
ਪ੍ਰਬੰਧਕੀ ਮੁਖੀ ਸੀ, -
3:50 - 3:54ਪਰ ਹਿਟਲਰ ਨੇ ਹੌਲੀ ਹੌਲੀ
ਆਪਣੇ ਅਹੁਦੇ ਦੀਆਂ ਸ਼ਕਤੀਆਂ ਦਾ ਵਾਧਾ ਕੀਤਾ। -
3:54 - 3:57ਇਸਦੇ ਦੌਰਾਨ ਉਸਦੇ ਸਮਰਥਕਾਂ ਨੇ
ਅਰਧ ਸੈਨਿਕ ਸਮੂਹ ਬਣਾ ਲਏ ਅਤੇ -
3:57 - 3:59ਗਲੀਆਂ ਵਿੱਚ ਰੋਸਕਰਮੀਆਂ ਨਾਲ ਲੜਦੇ ਸੀ।
-
3:59 - 4:03ਹਿਟਲਰ ਨੇ ਕਮਿਊਨਿਸਟ ਬਗਾਵਤ ਦੇ ਡਰਾਂ
ਨੂੰ ਉਭਾਰਿਆ -
4:03 - 4:07ਅਤੇ ਕਿਹਾ ਕਿ ਸਿਰਫ਼ ਉਹ ਹੀ ਕਾਨੂੰਨ ਅਤੇ ਆਦੇਸ਼
ਨੂੰ ਸਥਾਪਿਤ ਕਰ ਸਕਦਾ ਹੈ। -
4:07 - 4:09ਫਿਰ 1933 ਵਿੱਚ,
-
4:09 - 4:14ਇੱਕ ਨੌਜਵਾਨ ਉੱਤੇ ਸੰਸਦ ਦੀ ਇਮਾਰਤ ਨੂੰ ਅੱਗ
ਲਾਉਣ ਦੀ ਸਜ਼ਾ ਦਿੱਤੀ ਗਈ। -
4:14 - 4:17ਹਿਟਲਰ ਨੇ ਇਸ ਘਟਨਾ ਦੀ ਵਰਤੋਂ ਕਰਕੇ
ਸਰਕਾਰ ਨੂੰ ਮਨਾ ਲਿਆ ਕਿ -
4:17 - 4:19ਉਸਨੂੰ ਐਮਰਜੈਂਸੀ ਸ਼ਕਤੀਆਂ ਦਿੱਤੀਆਂ ਜਾਣ।
-
4:19 - 4:23ਕੁਝ ਮਹੀਨਿਆਂ ਦੇ ਅੰਦਰ-ਅੰਦਰ,
ਪ੍ਰੈੱਸ ਦੀ ਆਜ਼ਾਦੀ ਖ਼ਤਮ ਕਰ ਦਿੱਤੀ ਗਈ, -
4:23 - 4:25ਬਾਕੀ ਪਾਰਟੀਆਂ ਨੂੰ ਖਿੰਡਾ ਦਿੱਤਾ,
-
4:25 - 4:29ਅਤੇ ਯਹੂਦੀ-ਵਿਰੋਧੀ ਕਾਨੂੰਨ ਲਾਗੂ ਕੀਤੇ ਗਏ।
-
4:29 - 4:33ਹਿਟਲਰ ਦੇ ਹੀ ਕਈ ਮੁੱਢਲੇ ਗਰਮਖਿਆਲੀ ਸਮਰਥਕਾਂ ਨੂੰ
ਅਤੇ ਇਸਦੇ ਨਾਲ ਹੀ ਸੰਭਾਵੀ ਵਿਰੋਧੀਆਂ ਨੂੰ ਵੀ -
4:33 - 4:35ਕੈਦ ਕਰ ਲਿਆ ਅਤੇ ਮਾਰ ਦਿੱਤਾ ਦਿੱਤਾ।
-
4:35 - 4:39ਜਦੋਂ ਅਗਸਤ 1934 ਵਿੱਚ ਰਾਸ਼ਟਰਪਤੀ ਹਿੰਡਨਬਰਗ
ਦੀ ਮੌਤ ਹੋਈ, -
4:39 - 4:42ਤਾਂ ਇਹ ਸਪਸ਼ਟ ਸੀ ਕਿ
ਹੁਣ ਚੋਣਾਂ ਨਹੀਂ ਹੋਣਗੀਆਂ। -
4:42 - 4:48ਦੁੱਖ ਦੀ ਗੱਲ ਹੈ ਕਿ ਸ਼ੁਰੂਆਤ ਵਿੱਚ ਹਿਟਲਰ ਨੂੰ
ਜਨਮੂਹ ਦੇ ਦਬਾਅ ਦੀ ਲੋੜ ਨਹੀਂ ਸੀ। -
4:48 - 4:51ਉਸਦੀਆਂ ਤਕਰੀਰਾਂ ਵਿੱਚ ਲੋਕਾਂ ਦੇ ਡਰ ਅਤੇ ਗੁੱਸੇ
ਦੀ ਵਰਤੋਂ ਕਰਦਾ ਸੀ ਤਾਂ ਕਿ -
4:51 - 4:55ਖ਼ੁਦ ਹਿਟਲਰ ਨੂੰ ਅਤੇ ਨਾਜ਼ੀ ਪਾਰਟੀ ਨੂੰ
ਲੋਕਾਂ ਦਾ ਸਮਰਥਨ ਮਿਲਦਾ ਰਹੇ। -
4:55 - 4:57ਇਸ ਦੌਰਾਨ, ਵਪਾਰੀਆਂ ਅਤੇ ਬੁੱਧੀਜੀਵੀਆਂ,
-
4:57 - 5:00ਜੋ ਲੋਕ ਮੱਤ ਦੇ ਨਾਲ ਰਹਿਣਾ ਚਾਹੁੰਦੇ ਸਨ,
-
5:00 - 5:01ਨੇ ਹਿਟਲਰ ਦਾ ਸਮਰਥਨ ਕੀਤਾ।
-
5:01 - 5:03ਉਹਨਾਂ ਨੇ ਇੱਕ ਦੂਜੇ ਨੂੰ ਯਕੀਨ ਦਵਾਇਆ
-
5:03 - 5:06ਕਿ ਹਿਟਲਰ ਦੇ ਕੱਟੜ ਭਾਸ਼ਣ ਸਿਰਫ਼ ਦਿਖਾਵੇ ਲਈ ਹਨ।
-
5:06 - 5:10ਦਹਾਕਿਆਂ ਬਾਅਦ ਵੀ ਹਿਟਲਰ ਦਾ ਉਭਾਰ
ਇੱਕ ਚੇਤਾਵਨੀ ਹੈ ਕਿ -
5:10 - 5:15ਜਮਹੂਰੀ ਸੰਸਥਾਵਾਂ ਕਿੰਨੀਆਂ ਨਾਜ਼ੁਕ ਹੋ ਸਕਦੀਆਂ ਹਨ
ਜੇ ਜਨਤਾ ਗੁੱਸੇ ਨਾਲ ਭਰੀ ਹੋਵੇ -
5:15 - 5:19ਅਤੇ ਕੋਈ ਲੀਡਰ ਉਹਨਾਂ ਦੇ ਗੁੱਸੇ ਅਤੇ
ਉਹਨਾਂ ਦੇ ਡਰਾਂ ਦਾ ਫ਼ਾਇਦਾ ਉਠਾਉਣਾ ਚਾਉਂਦਾ ਹੋਵੇ।
- Title:
- ਹਿਟਲਰ ਦਾ ਉਭਾਵ ਕਿਵੇਂ ਹੋਇਆ ? - ਐਲੈਕਸ ਜੈਂਡਲਰ ਅਤੇ ਐਂਥਨੀ ਹੈਜ਼ਰਡ
- Description:
-
ਪੂਰਾ ਲੈਸਨ ਅੱਗੇ ਦਿੱਤੇ ਲਿੰਕ ਉੱਤੇ ਵੇਖੋ: http://ed.ted.com/lessons/how-did-hitler-rise-to-power-alex-gendler-and-anthony-hazard
ਨਾਜ਼ੀ ਜਰਮਨੀ ਦੇ ਪਤਨ ਤੋਂ ਦਹਾਕੇ ਬਾਅਦ ਵੀ ਇਹ ਸਮਝਣਾ ਨਾਮੁਮਕਿਨ ਲਗਦਾ ਹੈ ਕਿ ਇੱਕ ਜਮਹੂਰੀ ਦੇਸ਼ ਵਿੱਚ ਅਡੋਲਫ਼ ਹਿਟਲਰ ਦਾ ਉਭਾਰ ਕਿਵੇਂ ਹੋਇਆ ? ਉਹ ਜ਼ਾਲਮ ਬੰਦਾ ਜਿਸ ਨੇ ਮਨੁੱਖੀ ਇਤਿਹਾਸ ਦੇ ਸਭ ਤੋਂ ਵੱਡੇ ਕਤਲਾਮਾਂ ਵਿੱਚੋਂ ਇੱਕ ਕਰਵਾਇਆ। ਐਲੈਕਸ ਜੈਂਡਲਰ ਅਤੇ ਐਂਥਨੀ ਹੈਜ਼ਰਡ ਉਸ ਸਮੇਂ ਦੀਆਂ ਇਤਿਹਾਸਿਕ ਹਾਲਤਾਂ ਬਾਰੇ ਵਿਚਾਰ ਕਰਦੇ ਹਨ ਜਿਹਨਾਂ ਕਰਕੇ ਹਿਟਲਰ ਜਰਮਨੀ ਦਾ ਲੀਡਰ ਬਣਿਆ।
ਲੈਸਨ ਐਲੈਕਸ ਜੈਂਡਲਰ ਅਤੇ ਐਂਥਨੀ ਹੈਜ਼ਰਡ ਵੱਲੋਂ ਤਿਆਰ ਕੀਤਾ ਗਿਆ ਅਤੇ ਐਨੀਮੇਸ਼ਨ ਅੰਕਲ ਜਿੰਜਰ ਵਲੋਂ ਕੀਤੀ ਗਈ।
- Video Language:
- English
- Team:
closed TED
- Project:
- TED-Ed
- Duration:
- 05:37
![]() |
Helene Batt edited Punjabi subtitles for How did Hitler rise to power? - Alex Gendler and Anthony Hazard | |
![]() |
Satdeep Gill approved Punjabi subtitles for How did Hitler rise to power? - Alex Gendler and Anthony Hazard | |
![]() |
Gaurav Jhammat accepted Punjabi subtitles for How did Hitler rise to power? - Alex Gendler and Anthony Hazard | |
![]() |
Gaurav Jhammat edited Punjabi subtitles for How did Hitler rise to power? - Alex Gendler and Anthony Hazard | |
![]() |
Satdeep Gill edited Punjabi subtitles for How did Hitler rise to power? - Alex Gendler and Anthony Hazard | |
![]() |
Satdeep Gill edited Punjabi subtitles for How did Hitler rise to power? - Alex Gendler and Anthony Hazard | |
![]() |
Satdeep Gill edited Punjabi subtitles for How did Hitler rise to power? - Alex Gendler and Anthony Hazard | |
![]() |
Satdeep Gill edited Punjabi subtitles for How did Hitler rise to power? - Alex Gendler and Anthony Hazard |