-
ਇਹ ਅਭਿਆਸ ਨਹੀਂ ਹੈ।
-
ਮੇਰਾ ਨਾਂ ਗਰੇਟਾ ਥਨਬਰਗ ਹੈ।
-
ਅਸੀਂ ਵੱਡੇ ਪੱਧਰ ਉੱਤੇ ਹੋਣ ਵਾਲੇ ਨਾਸ਼ ਦੇ ਮੁੱਢ 'ਚ ਜਿਉਂ ਰਹੇ ਹਾਂ।
-
ਸਾਡਾ ਪੌਣਪਾਣੀ ਖ਼ਰਾਬ ਹੋਣ ਦੀ ਕਗਾਰ 'ਤੇ ਹੈ।
-
ਮੇਰੇ ਵਰਗੇ ਬੱਚੇ ਵਿਰੋਧ ਕਰਨ ਲਈ ਆਪਣੀ ਸਿੱਖਿਆ ਨੂੰ ਤਿਆਗ ਰਹੇ ਹਨ।
-
ਪਰ ਅਸੀਂ ਹਾਲੇ ਵੀ ਇਹ ਠੀਕ ਕਰ ਸਕਦੇ ਹਾਂ।
-
ਤੁਸੀਂ ਹਾਲੇ ਵੀ ਇਸ ਨੂੰ ਠੀਕ ਕਰ ਸਕਦੇ ਹੋ।
-
ਜਿਊਂਦੇ ਰਹਿਣ ਲਈ ਸਾਨੂੰ ਪਥਰਾਟੀ ਬਾਲਣ ਨੂੰ ਬਾਲਣ ਤੋਂ ਰੋਕਣਾ ਪਵੇਗਾ, ਪਰ ਸਿਰਫ਼ ਐਨਾ ਹੀ ਕਾਫ਼ੀ ਨਹੀਂ ਹੋਵੇਗਾ।
-
ਬਹੁਤ ਸਾਰੇ ਹੱਲ਼ਾਂ ਬਾਰੇ ਗੱਲਾਂ ਕੀਤੀਆਂ ਗਈਆਂ, ਪਰ ਸਾਡੇ ਸਾਹਮਣੇ ਜੋ ਸਹੀ ਹੱਲ਼ ਮੌਜੂਦ ਹੈ,
-
ਉਸ ਦਾ ਕੀ?
-
ਮੇਰੇ ਮਿੱਤਰ ਜਾਰਜ ਇਸ ਬਾਰੇ ਸਮਝਾਉਂਣਗੇ।
-
ਇੱਕ ਜਾਦੂ ਦੀ ਮਸ਼ੀਨ ਹੈ ,ਜੋ ਹਵਾ ਚੋਂ ਕਾਰਬਨ ਚੂਸਦੀ ਹੈ, ਖ਼ਰਚਾ ਬਹੁਤ ਘੱਟ ਹੈ ਅਤੇ ਖੁਦ ਹੀ
-
ਖੁਦ ਨੂੰ ਬਣਾਉਂਦੀ ਹੈ।
-
ਇਸ ਨੂੰ ਕਹਿੰਦੇ ਹਨ... ਰੁੱਖ।
-
ਰੁੱਖ ਕੁਦਰਤੀ ਪੌਣਪਾਣੀ ਹੱਲ਼ ਦੀ ਮਿਸਾਲ ਹੈ।
-
ਮੈਂਗਰੋਵ, ਪੀਟ ਬੋਗਸ, ਜੰਗਲ, ਜਿਲ੍ਹਣ, ਸਮੁੰਦਰੀ ਤਲ, ਸਮੁੰਦਰੀ ਵਣ, ਦਲਦਲ, ਮੂੰਗੇ ਦੀਆਂ ਚਟਾਨਾਂ
-
ਹਵਾ ਵਿੱਚੋਂ ਕਾਰਬਨ ਲੈਂਦੀਆਂ ਹਨ ਤੇ ਇਸ ਨੂੰ ਫੜੀ ਰੱਖਦੀਆਂ ਹਨ।
-
ਕੁਦਰਤ ਸਾਧਨ ਹੈ, ਜਿਸ ਨੂੰ ਆਪਣੇ ਖ਼ਰਾਬ ਹੋਏ ਪੌਣਪਾਣੀ ਨੂੰ ਠੀਕ ਕਰਨ ਲਈ ਵਰਤ ਸਕਦੇ ਹਾਂ।
-
ਇਹ ਕੁਦਰਤੀ ਪੌਣਪਾਣੀ ਦੇ ਹੱਲ਼ ਵੱਡਾ ਅਸਰ ਪਾ ਸਕਦੇ ਹਨ।
-
ਬਹੁਤ ਵਧੀਆ ਹੈ, ਸਹੀ ਨਾ?
-
ਪਰ ਜੇ ਅਸੀਂ ਪਥਰਾਟੀ ਬਾਲਣਾਂ ਨੂੰ ਜ਼ਮੀਨ ਵਿੱਚ ਹੀ ਛੱਡ ਦੇਈਏ।
-
ਇਹੀ ਸ਼ੁਦਾਈਪੁਣਾ ਹੈ ... ਇਸ ਵੇਲੇ ਅਸੀਂ ਇਹਨਾਂ ਨੂੰ ਅੱਖੋਂ ਓਹਲੇ ਕਰ ਰਹੇ ਹਾਂ।
-
ਅਸੀਂ ਕੁਦਰਤੀ ਹੱਲ਼ਾਂ ਦੀ ਬਜਾਏ ਸੰਸਾਰ ਭਰ 'ਚ ਪਥਰਾਟੀ ਬਾਲਣਾਂ ਲਈ ਇੱਕ ਹਜ਼ਾਰ ਗੁਣਾ ਵੱਧ
-
ਮਾਲੀ ਮਦਦ ਉੱਤੇ ਖ਼ਰਚ ਕਰਦੇ ਹਾਂ।
-
ਪੌਣਪਾਣੀ ਦੀ ਖ਼ਰਾਬੀ ਨਾਲ ਨਿਪਟਣ ਦੇ ਕੁੱਲ ਧਨ ਦਾ
-
ਸਿਰਫ਼ 2% ਕੁਦਰਤੀ ਪੌਣਪਾਣੀ ਦੇ ਹੱਲਾਂ ਵਾਸਤੇ ਲੱਗਦੇ ਹਨ।
-
-
ਇਹ ਤੁਹਾਡਾ ਧਨ ਹੈ, ਇਹ ਤੁਹਾਡੇ ਟੈਕਸ ਨੇ ਤੇ ਤੁਹਾਡੀਆਂ ਬੱਚਤਾਂ।
-
ਇਸ ਤੋਂ ਵੱਧ ਝੱਲ ਇਹ ਹੈ ਕਿ ਹੁਣ ਜਦੋਂ ਸਾਨੂੰ ਕੁਦਰਤ ਦੀ ਸਭ ਤੋਂ ਵੱਧ
-
ਲੋੜ ਹੈ, ਅਸੀਂ ਇਸ ਨੂੰ ਪਹਿਲਾਂ ਨਾਲੋਂ ਵੱਧ ਤੇਜ਼ੀ ਨਾਲ ਖ਼ਰਾਬ ਕਰ ਰਹੇ ਹਾਂ।
-
ਹਰ ਦਿਨ 200 ਤੱਕ ਨਸਲਾਂ ਲੁਪਤ ਹੋ ਰਹੀਆਂ ਹਨ।
-
ਉੱਤਰੀ ਧਰੁਵ ਦੀ ਬਹੁਤੀ ਬਰਫ਼ ਖੁਰ ਚੁੱਕੀ ਹੈ।
-
ਸਾਡੇ ਬਹੁਤੇ ਜੰਗਲੀ ਜਨੌਰ ਖ਼ਤਮ ਹੋ ਚੁੱਕੇ ਹਨ।
-
ਸਾਡੀ ਬਹੁਤ ਧਰਤੀ ਖਤਮ ਹੋ ਚੁੱਕੀ ਹੈ।
-
ਸਾਨੂੰ ਕੀ ਕਰਨਾ ਚਾਹੀਦਾ ਹੈ?
-
ਤੁਹਾਨੂੰ ਕੀ ਕਰਨਾ ਚਾਹੀਦਾ ਹੈ?
-
ਸੌਖਾ ਹੈ ... ਸਾਨੂੰ ਕਰਨ ਦੀ ਲੋੜ ਹੈ - ਰਾਖੀ, ਬਹਾਲੀ ਅਤੇ ਫੰਡ।
-
ਰਾਖੀ ਕਰਨਾ।
-
ਗਰਮ-ਖੰਡੀ ਜੰਗਲ ਹਰ ਮਿੰਟ ਵਿੱਚ 30 ਫੁੱਲਬਾਲ ਦੇ
-
ਮੈਦਾਨਾਂ ਦੀ ਦਰ ਨਾਲ ਵੱਢੇ ਜਾ ਰਹੇ ਹਨ।
-
ਜਦੋਂ ਕੁਦਰਤ ਨਾਲ ਕੁਝ ਗੰਭੀਰ ਵਾਪਰੇ ਤਾਂ ਸਾਨੂੰ ਇਸ ਦੀ ਰਾਖੀ ਕਰਨੀ ਚਾਹੀਦੀ ਹੈ।
-
ਬਹਾਲੀ।
-
ਸਾਡੇ ਗ੍ਰਹਿ ਦੇ ਬਹੁਤਾ ਹਿੱਸਾ ਨੁਕਸਾਨਿਆ ਜਾ ਚੁੱਕਾ ਹੈ।
-
ਪਰ ਕੁਦਰਤ ਸੁਰਜੀਤ ਕਰ ਸਕਦੀ ਹੈ
-
ਅਤੇ ਅਸੀਂ ਈਕੋ-ਸਿਸਟਮ ਨੂੰ ਵਾਪਸ ਲਿਆਉਣ 'ਚ ਮਦਦ ਕਰ ਸਕਦੇ ਹਾਂ।
-
ਫੰਡ।
-
ਸਾਨੂੰ ਕੁਦਰਤ ਦਾ ਵਿਨਾਸ਼ ਕਰਦੀਆਂ ਚੀਜ਼ਾਂ ਲਈ ਫੰਡ ਦੇਣੇ ਬੰਦ ਅਤੇ
-
ਜੋ ਇਸ ਮਦਦ ਕਰਦੀਆਂ ਨੇ, ਉਹਨਾਂ ਲਈ ਭੁਗਤਾਨ ਕਰਨ ਦੀ ਲੋੜ ਹੈ।
-
ਇਹ ਇੰਨਾ ਸੌਖਾ ਹੈ।
-
ਰਾਖ਼ੀ, ਬਹਾਲੀ, ਫੰਡ।
-
ਇਹ ਹਰ ਥਾਂ 'ਤੇ ਕੀਤਾ ਜਾ ਸਕਦਾ ਹੈ।
-
ਕਈ ਲੋਕਾਂ ਨੇ ਪਹਿਲਾਂ ਹੀ ਕੁਦਰਤੀ ਪੌਣਪਾਣੀ ਦੇ ਹੱਲ਼ ਵਰਤੇ ਸ਼ੁਰੂ ਕੀਤੇ ਹਨ।
-
ਸਾਨੂੰ ਇਹ ਵੱਡੇ ਪੱਧਰ ਕਰਨ ਦੀ ਲੋੜ ਹੈ।
-
ਤੁਸੀਂ ਇਸ ਦਾ ਹਿੱਸਾ ਹੋ ਸਕਦੇ ਹੋ।
-
ਉਨਾਂ ਲੋਕਾਂ ਨੂੰ ਵੋਟ ਦਿਓ, ਜੋ ਕੁਦਰਤ ਨੂੰ ਬਚਾਉਂਦੇ ਹਨ।
-
ਇਹ ਵੀਡਿਓ ਸਾਂਝੀ ਕਰੋ।
-
ਇਸ ਬਾਰੇ ਗੱਲ ਕਰੋ।
-
ਦੁਨਿਆਂ ਭਰ ਵਿੱਚ ਕੁਦਰਤ ਲਈ ਸੰਘਰਸ਼ੀਲ ਹੈਰਾਨਕੁਨ ਮੁਹਿੰਮਾਂ ਚੱਲ ਰਹੀਆਂ ਹਨ।
-
ਉਨਾਂ ਨਾਲ ਜੁੜੋ!
-
ਹਰ ਚੀਜ਼ ਹਿੱਸਾ ਪਾਉਂਦੀ ਹੈ।
-
ਜੋ ਤੁਸੀਂ ਕਰਦੇ, ਉਹ ਵੀ ਹਿੱਸਾ ਹੈ।