ਮੇਰਾ ਨਾਮ ਹਾਂਜ ਰੋਸ੍ਲਿੰਗ (Hans Rosling) ਹੈ| ਮੈਂ ਤੁਹਾਨੂ ਅਮਰੀਕਾ (America) ਅਤੇ ਮੇਕ੍ਸਿਕੋ (Mexico) ਵਿਚ ਅੰਤਰ ਦੱਸਣਾ ਚਾਹੁੰਦਾ ਹਾਂ| ਮੈਂ ਸੰਨ 1968 ਤੋਂ ਸ਼ੁਰੂ ਕਰਾਂਗਾ| ਇਸ ਸਾਲ ਡੋਨਲ੍ਡ ਟ੍ਰੁੰਪ ਸਾਹਿਬ (Mr. Donald Trump) ਨੇ ਯੂਨੀਵਰਸਿਟੀ ਪਾਸ ਕੀਤੀ ਸੀ| 'ਤੇ ਜਦੋਂ ਮੈਂ ਦੇਸ਼ਾਂ ਦੀ ਤੁਲਣਾ ਕਰਦਾ ਹਾਂ: ਮੈਂ ਆਪਣੇ ਪਸੰਦੀਦਾ ਮਾਪਾਂ ਦਾ ਉਪਯੋਗ ਕਰਦਾ ਹਾਂ| ਇਥੇ ਖਿਤਿਜੀ ਦਿਸ਼ਾ ਵਿਚ: ਜ਼ਿੰਦਗੀ ਦੀ ਸੰਭਾਵਨਾ (ਸਾਲਾਂ ਵਿਚ). ਜੋ ਕੇ ਇਨਸਾਨ ਦੀ ਔਸਤ ਉਮਰ ਹੈ| 60 ਸਾਲ ਤੋਂ ਲੈ ਕੇ 80 ਸਾਲ ਤੱਕ| 'ਤੇ ਲੰਬਕਾਰੀ ਦਿਸ਼ਾ ਵਿਚ: ਔਰਤ ਪ੍ਰਤੀ ਬੱਚੇ, ਜਾਂ ਆਸਾਨ ਭਾਸ਼ਾ ਵਿਚ, ਪਰਿਵਾਰ ਦਾ ਆਕਾਰ| ਉੱਪਰ 7 ਬੱਚੇਆਂ ਤੋਂ ਲੈ ਕੇ 4, 3 'ਤੇ 2 ਬਚੇਆਂ ਵਾਲੇ ਪਰਿਵਾਰਾਂ ਤੱਕ| 1968 ਦੇ ਵਿਚ: ਅਮਰੀਕਾ (Amercia) ਵਿਚ ਹਰ ਔਰਤ ਪ੍ਰਤੀ 2-3 ਬੱਚੇ ਅਤੇ 70 ਸਾਲ ਦੀ ਔਸਤ ਉਮਰ ਸੀ| ਪਰ ਮੇਕ੍ਸਿਕੋ (Mexico) ਇਕ ਦਮ ਉੱਪਰ ਸੀ| ਓਹਨਾ ਕੋਲ ਹਰ ਔਰਤ ਪ੍ਰਤੀ 7 ਬੱਚੇ 'ਤੇ 10 ਸਾਲ ਛੋਟੀ ਉਮਰ ਸੀ| ਔਸਤ 60 ਸਾਲ| 'ਤੇ ਹੁਣ ਮੈਂ ਤੁਹਾਨੂੰ ਦਿਖਾਵਾਂਗਾ ਕੇ ਸਮੇ ਨਾਲ ਕੀ ਹੋਇਆ| ਮੈਂ ਮੇਕ੍ਸਿਕੋ-ਅਮਰੀਕਾ (Mexico-US) ਦੀ ਦੌੜ ਸ਼ੁਰੂ ਕਰਦਾ ਹਾਂ| ਅਮਰੀਕਾ (United States) ਛੋਟੇ ਪਰਿਵਾਰ ਤੇ ਚੰਗੀ ਸੇਹਤ ਨਾਲ ਥੱਲੇ ਹੈ, ਓਹ ਲੰਬੀ ਉਮਰ ਵਾਲ ਅੱਗੇ ਵਧਦਾ ਹੈ| ਕੀ ਮੇਕ੍ਸਿਕੋ (Mexico) ਨਾਲ ਰਲ ਪਾਉਗਾ? ਬੇਸ਼ਕ, ਸਾਲ ਦਰ ਸਾਲ ਓਹ ਛੋਟੇ ਪਰਿਵਾਰ 'ਤੇ ਲੰਬੀ ਉਮਰ ਵਾਲ ਵਧਦਾ ਹੈ, ਤੇ ਹੋਰ ਨਜਦੀਕ ਆ ਰਿਹਾ ਹੈ, ਓਹ ਅਮਰੀਕਾ (United States) ਦੇ ਲੇਬਲ ਦੇ ਪਿਛੋਂ ਹੁੰਦਾ ਹੋਇਆ, ਬਹੁਤ ਨਜਦੀਕ ਆ ਗਇਆ ਹੈ, ਤੇ ਇਸ ਸਦੀ 'ਚ ਬਿਲਕੁਲ ਨਾਲ ਮਿਲ ਗਇਆ ਹੈ| ਪਰ ਵਰਤਮਾਨ ਸਮੇ 'ਚ ਪਹੁੰਚ ਕੇ ਵੀ, ਮੇਕ੍ਸਿਕੋ (Mexico) 3 ਸਾਲ ਨਾਲ ਪਛੜ ਰਿਹਾ ਹੈ| ਇਹ ਮੇਕ੍ਸਿਕੋ (Mexico) 'ਤੇ ਅਮਰੀਕਾ (United States) ਵਿਚਕਾਰ ਦੂਰੀ ਬਿਲਕੁਲ ਓਨੀ ਹੈ, ਜਿੰਨੀ ਕੇ ਅਮਰੀਕਾ (US) ਤੇ ਉਸਦੇ ਉੱਤਰੀ ਗੁਆਂਡੀ: ਕੈਨੇਡਾ (Canada) ਵਿਚਕਾਰ| ਦੇਖੋ! ਮੇਕ੍ਸਿਕੋ (Mexico) 76 ਸਾਲ, ਅਮਰੀਕਾ (United States) 79, ਕੈਨੇਡਾ(Canada) 82 ਸਾਲ| ਤੇ ਤਿੰਨੋ ਦੇਸ਼ਾਂ ਕੋਲ ਹਰ ਔਰਤ ਪ੍ਰਤੀ 2 ਬੱਚੇ ਹਨ| ਇਹ ਡੋਨਲ੍ਡ ਟ੍ਰੁੰਪ ਸਾਹਿਬ ਦੇ 1968 ਵਿਚ ਕਾਲਜ ਪਾਸ ਕਰਨ ਦੇ ਸਮੇ ਤੋਂ ਬਹੁਤ ਅਲੱਗ ਹੈ| ਮੈਨੂੰ ਲਗਦਾ ਹੈ ਕੇ ਤੁਸੀਂ ਵੀ ਆਪਣੀ ਦੁਨਿਆ ਪ੍ਰਤੀ ਵਿਚਾਰਧਾਰਾ, ਜੋ ਤੁਸੀਂ ਸਕੂਲ ਜਾ ਕਾਲਜ ਵਿਚੋਂ ਸਿੱਖੀ ਸੀ, ਦਾ ਨਵੀਨੀਕਰਨ ਕਰਨਾ ਚਾਹੋਂਗੇ| ਜੇ ਹਾਂ: ਤਾਂ Gapminder World ਤੇ ਜਾ ਕੇ ਦੇਖੋ ਕੇ ਸਾਰੇ ਦੇਸ਼ ਕਿਵੇ ਬਦਲੇ ਹਨ|