Return to Video

ਐਜ਼ਰਾ ਦੀ ਕਥਾ

  • 0:00 - 0:03
    ਇਹ ਮੇਰੇ ਲਈ ਬਹੁਤ ਅਜੀਬ ਹੈ,
    ਕਿਉਂਕਿ ਮੈਨੂੰ ਇਸਦੀ ਆਦਤ ਨਹੀਂ ਹੈ:
  • 0:03 - 0:06
    ਆਮ ਤੌਰ ਉੱਤੇ
    ਮੈਂ ਰੌਸ਼ਨੀ ਦੇ ਦੂਜੇ ਪਾਸੇ ਹੁੰਦਾ ਹਾਂ,
  • 0:06 - 0:10
    ਤੇ ਹੁਣ ਮੈਂ ਉਹ ਦਬਾਅ ਮਹਿਸੂਸ ਕਰ ਰਿਹਾਂ
    ਜੋ ਮੈਂ ਹੋਰ ਲੋਕਾਂ ਉੱਤੇ ਪਾਉਂਦਾ ਹਾਂ।
  • 0:10 - 0:13
    ਇਹ ਬਹੁਤ ਔਖਾ ਹੈ ...
  • 0:13 - 0:16
    ਮੈਨੂੰ ਲਗਦਾ ਹੈ ਕਿ ਪਿਛਲੇ ਬੁਲਾਰੇ ਨੇ
  • 0:16 - 0:22
    ਮੇਰੇ ਪਿਛੋਕੜ ਬਾਰੇ ਬਹੁਤ ਚੰਗੀ ਤਰ੍ਹਾਂ ਦੱਸਿਆ ਹੈ
  • 0:22 - 0:28
    ਕਿ ਮੈਨੂੰ ਅਤੇ ਮੇਰੇ ਕੰਮ ਨੂੰ ਕਹਿੜੀ ਤਾਕਤ
    ਤੋਰੀ ਰੱਖਦੀ ਹੈ ਅਤੇ ਮੇਰੇ ਘਾਟੇ ਦਾ ਵਿਵੇਕ
  • 0:28 - 0:34
    ਅਤੇ ਵੱਡੇ ਸਵਾਲਾਂ ਦੇ ਜਵਾਬ ਲੱਭਣ
    ਦੀ ਮੇਰੀ ਕੋਸ਼ਿਸ਼।
  • 0:34 - 0:39
    ਪਰ ਮੇਰੇ ਲਈ, ਇੱਥੇ ਆਕੇ ਇਹ ਕਰਨਾ
  • 0:39 - 0:47
    ਇੱਦਾਂ ਮਹਿਸੂਸ ਹੁੰਦਾ -- ਇੱਕ ਮੂਰਤੀਕਾਰ ਹੈ
    ਜੋ ਮੈਨੂੰ ਬਹੁਤ ਪਸੰਦ ਹੈ, ਜਿਆਕੋਮੇਟੀ
  • 0:47 - 0:52
    ਜੋ ਕਈ ਸਾਲ ਫ਼ਰਾਂਸ ਵਿੱਚ ਰਿਹਾ -- ਸਿੱਖਦਾ ਰਿਹਾ
  • 0:52 - 0:56
    ਪੜ੍ਹਦਾ ਰਿਹਾ ਤੇ ਕੰਮ ਕਰਦਾ ਰਿਹਾ --
    ਜਦ ਉਹ ਘਰ ਵਾਪਿਸ ਆਇਆ ਤਾਂ
  • 0:56 - 0:59
    ਉਸਨੂੰ ਪੁੱਛਿਆ ਗਿਆ, ਤੂੰ ਕੀ ਬਣਾਇਆ ਹੈ ?
  • 0:59 - 1:03
    ਇੰਨੇ ਸਾਲ ਦੂਰ ਰਹਿਕੇ ਤੂੰ ਕੀ ਕੀਤਾ ਹੈ ?
  • 1:03 - 1:06
    ਤੇ ਉਹਨੇ ਕੁਝ ਛੋਟੀਆਂ ਛੋਟੀਆਂ ਮੂਰਤੀਆਂ ਦਿਖਾਈਆਂ
  • 1:06 - 1:11
    ਜ਼ਾਹਰਾ ਤੌਰ ਉੱਤੇ ਉਹਨਾਂ ਕਿਹਾ,
    "ਤੂੰ ਇੰਨੇ ਸਾਲਾਂ ਵਿੱਚ ਆਹ ਕੀਤਾ ?
  • 1:11 - 1:16
    ਅਸੀਂ ਤਾਂ ਵੱਡੀਆਂ ਵੱਡੀਆਂ ਸ਼ਾਹਕਾਰ ਮੂਰਤੀਆਂ
    ਦੀ ਆਸ ਕਰਦੇ ਸੀ!"
  • 1:16 - 1:22
    ਪਰ ਮੈਂ ਇਹ ਸਮਝਿਆ ਕਿ ਉਹ ਛੋਟੀਆਂ ਕਿਰਤਾਂ
  • 1:22 - 1:28
    ਬੰਦੇ ਦੀ ਜ਼ਿੰਦਗੀ, ਖੋਜ, ਵਿਚਾਰ,
    ਸਭ ਕੁਝ ਦਾ ਸਿੱਟਾ ਸੀ
  • 1:28 - 1:30
    ਬੱਸ ਉਸਦਾ ਇੱਕ ਛੋਟਾ ਰੂਪ ਸੀ।
  • 1:30 - 1:32
    ਇੱਕ ਤਰ੍ਹਾਂ ਨਾਲ,
  • 1:32 - 1:33
    ਮੈਂ ਵੀ ਇਸੇ ਤਰ੍ਹਾਂ ਮਹਿਸੂਸ ਕਰਦਾਂ।
  • 1:33 - 1:35
    ਮੈਂ ਮਹਿਸੂਸ ਕਰ ਰਿਹਾ ਹਾਂ ਕਿ
  • 1:35 - 1:36
    ਜਿਵੇਂ ਮੈਂ ਘਰ ਆਕੇ ਇਸ ਬਾਰੇ ਗੱਲ ਕਰ ਰਿਹਾ ਹੋਵਾਂ
  • 1:36 - 1:39
    ਕਿ ਪਿੱਛਲੇ 20 ਸਾਲਾਂ ਤੋਂ ਮੈਂ ਕੀ ਕਰ ਰਿਹਾ ਹਾਂ।
  • 1:39 - 1:45
    ਤੇ ਜੋ ਮੈਂ ਕੀਤਾ ਉਸ ਵਿੱਚ ਬਹੁਤ ਹੀ
    ਥੋੜ੍ਹਾ ਦਿਖਾਵਾਂਗਾ।
  • 1:45 - 1:47
    ਗਿਣਤੀ ਦੀਆਂ ਫ਼ਿਲਮਾਂ -- ਕੁਝ ਜ਼ਿਆਦਾ ਨਹੀਂ,
  • 1:47 - 1:50
    ਦੋ ਫ਼ੀਚਰ ਫ਼ਿਲਮਾਂ ਤੇ ਕੁਝ ਲਘੂ ਫ਼ਿਲਮਾਂ
  • 1:50 - 1:54
    ਮੈਂ ਪਹਿਲੀ ਰਚਨਾ ਤੋਂ ਸ਼ੁਰੂ ਕਰਾਂਗਾ।
  • 1:54 - 2:03
    (ਵੀਡੀਓ) ਔਰਤ: ਮਾਂ ਨੇ ਕਿਹਾ,
    "ਮੈਂ ਜ਼ਿੰਦਗੀਆਂ ਤਬਾਹ ਕਰਦੀ ਹਾਂ"।
  • 2:03 - 2:05
    ਤੈਨੂੰ ਪਤਾ, ਮੈਂ ਉਸਨੂੰ ਪਿਆਰ ਕਰਦੀ ਹਾਂ।
  • 2:07 - 2:09
    ਉਹ ਮੇਰੀ ਅਸਲੀ ਮਾਂ ਨਹੀਂ ਹੈ।
  • 2:09 - 2:13
    ਮੇਰੇ ਅਸਲੀ ਮਾਪਿਆਂ ਨੂੰ ਮੈਨੂੰ ਛੱਡਤਾ ਸੀ
  • 2:13 - 2:15
    ਤੇ ਆਪ ਨਾਈਜੀਰੀਆ ਵਾਪਸ ਚਲੇ ਗਏ ਸੀ।
  • 2:20 - 2:24
    ਮੇਰੇ ਅੰਦਰ ਸ਼ੈਤਾਨ ਹੈ, ਕੋਰਟ
  • 2:24 - 2:26
    ਕੋਰਟ: ਤੂੰ ਸੌਂਜਾ
  • 2:28 - 2:30
    ਔਰਤ: ਤੂੰ ਕਦੇ ਗਿਆ ਹੈ ?
  • 2:30 - 2:32
    ਕੋਰਟ: ਕਿੱਥੇ ?
  • 2:32 - 2:34
    ਔਰਤ: ਨਾਈਜੀਰੀਆ।
  • 2:36 - 2:38
    ਕੋਰਟ: ਕਦੇ ਨਹੀਂ।
  • 2:38 - 2:41
    ਮੇਰੀ ਮਾਂ ਚਾਹੁੰਦੀ ਸੀ,
  • 2:41 - 2:43
    ਪਰ ਇੰਨੇ ਪੈਸੇ ਇਕੱਠੀ ਨਹੀਂ ਕਰ ਸਕੀ।
  • 2:44 - 2:46
    ਔਰਤ: ਕਾਸ਼ ਮੈਂ ਜਾ ਸਕਾਂ।
  • 2:46 - 2:49
    ਮੈਨੂੰ ਲਗਦਾ ਹੈ ਕਿ ਮੈਂ ਉੱਥੇ ਖੁਸ਼ ਰਹਾਂਗੀ।
  • 2:56 - 2:58
    ਸਭ ਮੇਰੇ ਤੋਂ ਖਹਿੜਾ ਕਿਉਂ ਛੁਡਾ ਲੈਂਦੇ ਹਨ ?
  • 2:59 - 3:02
    ਕੋਰਟ: ਮੈਂ ਤੇਰੇ ਤੋਂ ਖਹਿੜਾ ਛੁਡਾਉਣਾ
    ਨਹੀਂ ਚਾਹੁੰਦਾ
  • 3:02 - 3:06
    ਔਰਤ: ਤੈਨੂੰ ਮੇਰੀ ਲੋੜ ਨਹੀਂ।
  • 3:06 - 3:09
    ਤੂੰ ਇਹ ਦੇਖ ਨਹੀਂ ਸਕਦਾ।
  • 3:12 - 3:15
    ਮੁੰਡਾ: ਤੂੰ ਸਾਰਾ ਦਿਨ ਕੀ ਕਰਦਾ ਹੈਂ ?
  • 3:15 - 3:16
    ਮਾਰਕਸ: ਪੜ੍ਹਾਈ।
  • 3:17 - 3:20
    ਮੁੰਡਾ: ਤੂੰ ਅੱਕਦਾ ਨਹੀਂ ?
  • 3:20 - 3:22
    ਤੇ ਤੂੰ ਕੋਈ ਨੌਕਰੀ ਕਿਉਂ ਨਹੀਂ ਕਰਦਾ ?
  • 3:22 - 3:24
    ਮਾਰਕਸ: ਮੈਂ ਸੇਵਾਮੁਕਤ ਹਾਂ।
  • 3:24 - 3:26
    ਮੁੰਡਾ: ਫਿਰ ?
  • 3:26 - 3:29
    ਮਾਰਕਸ: ਮੈਂ ਦੇਸ਼ ਲਈ ਕੰਮ ਕਰ ਚੁੱਕਿਆ ਹਾਂ,
    ਹੁਣ ਮੈਂ ਆਪਣੇ ਲਈ ਕੰਮ ਕਰਦਾਂ
  • 3:29 - 3:31
    ਮੁੰਡਾ:ਨਾ, ਤੂੰ ਸਾਰਾ ਦਿਨ
    ਵਿਹਲਾ ਬੈਠਾ ਰਹਿੰਦੈਂ।
  • 3:31 - 3:34
    ਮਾਰਕਸ: ਕਿਉਂਕਿ ਮੈਂ ਉਹ ਕਰਦਾਂ ਜੋ ਮੇਰਾ ਜੀ ਕਰਦਾ
  • 3:34 - 3:36
    ਮੁੰਡਾ: ਦੇਖੋ, ਪੜ੍ਹਨ ਨਾਲ ਰੋਟੀ ਨਹੀਂ ਮਿਲਣੀ।
  • 3:36 - 3:38
    ਤੇ ਖ਼ਾਸ ਤੌਰ ਉੱਤੇ ਤੇਰੀ ਸੂਟੇ ਦੀ ਆਦਤ।
  • 3:38 - 3:42
    ਮਾਰਕਸ: ਇਹ ਮੇਰੀ ਮਨ ਤੇ ਰੂਹ ਦੀ ਭੁੱਖ
    ਮਿਟਾਉਂਦੀ ਹੈ।
  • 3:42 - 3:49
    ਮੁੰਡਾ: ਤੇਰਾ ਨਾਲ ਬਹਿਸ ਕਰਨੀ,
    ਸਮਾਂ ਖ਼ਰਾਬ ਕਰਨਾ ਹੈ, ਮਾਰਕਸ।
  • 3:49 - 3:51
    ਮਾਰਕਸ: ਤੂੰ ਰੈਪਰ ਹੈਂ, ਹਨਾ ?
  • 3:51 - 3:52
    ਮੁੰਡਾ: ਹਾਂ।
  • 3:52 - 3:53
    ਮਾਰਕਸ: ਹੁਣ ਦਾ ਕਵੀ।
  • 3:53 - 3:54
    ਮੁੰਡਾ: ਹਾਂ, ਕਹਿ ਸਕਦੈਂ
  • 3:54 - 3:56
    ਮਾਰਕਸ: ਤੂੰ ਕਾਹਦੇ ਬਾਰੇ ਗੱਲ ਕਰਦੈਂ ?
  • 3:56 - 3:58
    ਮੁੰਡਾ: ਕੀ ਮਤਲਬ ?
  • 3:58 - 4:00
    ਮਾਰਕਸ: ਮਤਲਬ,
    ਤੂੰ ਕਾਹਦੇ ਬਾਰੇ ਰੈਪ ਕਰਦੈਂ ?
  • 4:00 - 4:02
    ਮੁੰਡਾ: ਅਸਲੀਅਤ ਬਾਰੇ।
  • 4:02 - 4:03
    ਮਾਰਕਸ: ਕੀਹਦੀ ਅਸਲੀਅਤ ?
  • 4:03 - 4:05
    ਮੁੰਡਾ: ਮੇਰੀ ਅਸਲੀਅਤ
  • 4:05 - 4:07
    ਮਾਰਕਸ: ਮੈਨੂੰ ਆਪਣੀ ਅਸਲੀਅਤ ਬਾਰੇ ਦੱਸ।
  • 4:07 - 4:11
    ਮੁੰਡਾ: ਨਸਲਵਾਦ, ਸ਼ੋਸ਼ਣ, ਮੇਰੇ ਵਰਗੇ ਲੋਕਾਂ ਨੂੰ
    ਜ਼ਿੰਦਗੀ ਵਿੱਚ ਕੋਈ ਮੌਕਾ ਨਾ ਮਿਲਣਾ।
  • 4:11 - 4:14
    ਮਾਰਕਸ: ਤੂੰ ਕੀ ਹੱਲ ਦੱਸਦੈਂ? ਮੇਰਾ ਮਤਲਬ,
    ਕਵੀ ਦਾ ਕੰਮ ਸਿਰਫ--
  • 4:14 - 4:17
    ਮੁੰਡਾ: ਸੱਤਾ ਦਾ ਵਿਰੋਧ ਕਰਨਾ! ਬਹੁਤ ਸੌਖਾ:
    ਇਹਨਾਂ ਦੀਆਂ ਧੱਜੀਆਂ ਉਡਾ ਦਿਓ।
  • 4:17 - 4:18
    ਮਾਰਕਸ: ਏਕੇ-47 ਨਾਲ ?
  • 4:18 - 4:20
    ਮੁੰਡਾ: ਹਾਂ, ਜੇ ਮੇਰੇ ਕੋਲ ਹੁੰਦੀ।
  • 4:20 - 4:23
    ਮਾਰਕਸ: ਇਸ ਲੜਾਈ 'ਚ ਤੇਰੇ ਨਾਲ
    ਕਿੰਨੇ ਯੋਧੇ ਜੁੜੇ ਨੇਂ?
  • 4:23 - 4:26
    ਮੁੰਡਾ: ਮਾਰਕਸ, ਤੈਨੂੰ ਪਤਾ ਮੇਰਾ ਕੀ ਮਤਲਬ ਆ।
  • 4:26 - 4:28
    ਮਾਰਕਸ: ਜਦ ਬੰਦਾ ਗਾਲਾਂ ਕੱਢਣ ਲੱਗ ਜਾਂਦੈਂ,
  • 4:28 - 4:32
    ਤਾਂ ਮਤਲਬ ਕਿ ਉਹ ਆਪਣੇ ਆਪ ਨੂੰ ਜ਼ਾਹਰ ਨਹੀਂ
    ਕਰ ਪਾ ਰਿਹਾ
  • 4:32 - 4:35
    ਮੁੰਡਾ: ਤੂੰ ਤਾਂ ਹੁਣ ਬਸ ਮੇਰਾ ਮਜ਼ਾਕ ਉਡਾ ਰਿਹੈਂ।
  • 4:35 - 4:37
    ਮਾਰਕਸ: ਦ ਪੈਂਥਰਜ਼।
  • 4:37 - 4:38
    ਮੁੰਡਾ: ਪੈਂਥਰਜ਼
  • 4:38 - 4:42
    ਉਹ ਘੈਂਟ ਬੰਦੇ ਜੋ ਗੋਰਿਆਂ ਦੇ ਵਿਤਕਰੇ ਤੋਂ
    ਤੰਗ ਆ ਗਏ ਸੀ,
  • 4:42 - 4:44
    ਤੇ ਜਿਹਨਾਂ ਨੇ ਸਾਰਿਆਂ ਨੂੰ
    ਵਿਪਤਾ ਪਾਕੇ ਰੱਖ ਦਿੱਤੀ ਸੀ।
  • 4:44 - 4:47
    ਬਾਹਲਾ ਸਿਰਾ ਕੰਮ ਸੀ। ਮੈਂ ਫ਼ਿਲਮ ਦੇਖੀ ਹੋਈ ਆ।
  • 4:47 - 4:49
    ਕੀ ?
  • 4:49 - 4:53
    ਨਿਰਦੇਸ਼ਕ 1: ਮੈਂ ਉਹਦੀ ਆਖਰੀ ਫ਼ਿਲਮ ਦੇਖੀ ਸੀ।
  • 4:53 - 4:55
    ਏਪੂਈਜ਼ੇ, ਹਨਾ ?
  • 4:55 - 4:56
    ਔਰਤ 1: ਹਾਂ।
  • 4:56 - 5:03
    ਨਿਰਦੇਸ਼ਕ 1: ਮੈਂ ਮਜ਼ਾਕ ਨਹੀਂ ਉਡਾਉਣਾ ਚਾਹੁੰਦਾ,
    ਪਰ ਹਾਂ ਉਹ ਅਸਲ ਵਿੱਚ ਏਪੂਈਜ਼ੇ ਹੀ ਸੀ।
  • 5:03 - 5:07
    ਏਪੂਈਜ਼ੇ -- ਥੱਕੀ ਹੋਈ, ਅਕਾਉਣ ਵਾਲੀ।
  • 5:09 - 5:11
    ਨਿਰਦੇਸ਼ਕ 2: ਤੂੰ ਚੁੱਪ ਨਹੀਂ ਕਰ ਸਕਦਾ ?
  • 5:11 - 5:14
    ਤੂੰ ਮੇਰੇ ਨਾਲ ਸਿੱਧੀ ਗੱਲ ਕਰ,
    ਕੀ ਖ਼ਰਾਬੀ ਹੈ ਮੇਰੀ ਫਿਲਮਾਂ ਵਿੱਚ ?
  • 5:14 - 5:16
    ਚੱਲੋ ਚੱਲੀਏ।
  • 5:16 - 5:17
    ਔਰਤ 1: ਫੁੱਦੂ ਨੇਂ।
  • 5:17 - 5:19
    ਔਰਤ 2: ਫੁੱਦੂ ਨੇਂ? ਤੇ ਤੇਰੀਆਂ ਫ਼ਿਲਮਾਂ ?
  • 5:20 - 5:23
    ਕੀ, ਕੀ, ਕੀ, ਉਹਨਾਂ ਬਾਰੇ ਕੀ?
  • 5:23 - 5:25
    ਤੂੰ ਆਪਣੀਆਂ ਫ਼ਿਲਮਾਂ ਬਾਰੇ ਕੀ ਸੋਚਦੈਂ ?
  • 5:25 - 5:27
    ਨਿਰਦੇਸ਼ਕ 1: ਮੇਰੀਆਂ ਫ਼ਿਲਮਾਂ, ਠੀਕ ਨੇਂ,
    ਵਧੀਆ।
  • 5:27 - 5:30
    ਉਹ ਦਸਤਾਵੇਜ਼ੀ ਫ਼ਿਲਮਾਂ ਤੋਂ ਵਧੀਆ ਨੇਂ
    ਜਿਹਨਾਂ ਨੂੰ ਕੋਈ ਨਹੀਂ ਦੇਖਦਾ।
  • 5:30 - 5:32
    ਤੂੰ ਕੀ ਬਕਵਾਸ ਮਾਰ ਰਿਹੈਂ ?
  • 5:32 - 5:35
    ਤੂੰ ਕਦੇ ਹਾਲੀਵੁੱਡ 'ਚੋਂ ਬਾਹਰ ਨਿਕਲਿਆ ਹੈਂ
  • 5:35 - 5:37
    ਅਸਲੀਅਤ ਬਾਰੇ ਫ਼ਿਲਮ ਬਣਾਉਣ ਲਈ ?
  • 5:37 - 5:39
    ਤੇਰੀਆਂ ਫ਼ਿਲਮਾਂ ਵੇਖਕੇ ਨੀਂਦ ਆਉਣ ਲੱਗ ਜਾਂਦੀ ਆ।
  • 5:39 - 5:41
    ਘਟੀਆ ਜਿਹੇ ਸੁਪਨੇ ਆਉਂਦੇ ਆ।
  • 5:41 - 5:45
    (ਤਾੜੀਆਂ)
  • 5:45 - 5:50
    ਨਿਊਟਨ ਆਦੂਆਕਾ: ਸ਼ੁਕਰੀਆ, ਪਹਿਲਾ ਕਲਿੱਪ ਅਸਲ ਵਿੱਚ
  • 5:50 - 5:53
    ਉਹ ਸਭ ਫੜ੍ਹਨ ਦੀ ਕੋਸ਼ਿਸ਼ ਕਰ ਰਿਹਾ ਜੋ
    ਮੇਰੇ ਲਈ ਸਿਨੇਮਾ ਦਾ ਮਤਲਬ ਹੈ।
  • 5:53 - 5:56
    ਅਤੇ ਸਿਨੇਮਾ ਦੇ ਪੱਖ ਤੋਂ
    ਮੈਂ ਕਿੱਥੋਂ ਆ ਰਿਹਾ ਹਾਂ।
  • 5:56 - 6:01
    ਉਸ ਵਿੱਚ, ਇੱਕ ਨੌਜਵਾਨ ਔਰਤ ਸੀ
    ਜੋ ਨਾਈਜੀਰੀਆ ਬਾਰੇ ਗੱਲ ਕਰ ਰਹੀ ਹੈ
  • 6:01 - 6:04
    ਤੇ ਉਸਨੂੰ ਇਹ ਲਗਦਾ ਕਿ
    ਉਹ ਉੱਥੇ ਜਾਕੇ ਖੁਸ਼ ਹੋਵੇਗੀ।
  • 6:04 - 6:07
    ਇਹ ਉਹਨਾਂ ਦੇ ਮਨੋਭਾਵ ਨੇਂ ਜੋ
    ਘਰ ਤੋਂ ਦੂਰ ਹੁੰਦੇ ਨੇਂ।
  • 6:07 - 6:10
    ਤੇ ਮੈਂ ਇਸ ਵਿੱਚੋਂ ਗੁਜ਼ਰਿਆ ਅਤੇ ਗੁਜ਼ਰ ਰਿਹਾਂ।
  • 6:10 - 6:13
    ਘਰ ਗਏ ਮੈਨੂੰ ਮੈਨੂੰ ਲਗਭਗ 5 ਸਾਲ ਹੋ ਗਏ ਨੇਂ।
  • 6:13 - 6:16
    ਮੈਂ ਕੁੱਲ 20 ਸਾਲ ਘਰ ਤੋਂ ਦੂਰ ਰਿਹਾਂ।
  • 6:17 - 6:20
    ਤੇ ਇਹ ਸੱਚ-ਮੁੱਚ --
  • 6:20 - 6:26
    ਕਿਵੇਂ ਅਚਾਨਕ, ਮਤਲਬ, ਇਹ 1997 ਵਿੱਚ ਬਣਾਈ ਸੀ,
  • 6:26 - 6:30
    ਜੋ ਆਬਾਚਾ ਦਾ ਸਮਾਂ ਸੀ -- ਮਿਲਟਰੀ ਡਿਕਟੇਟਰਸ਼ਿਪ
  • 6:30 - 6:35
    ਨਾਈਜੀਰੀਆ ਦੇ ਇਤਿਹਾਸ ਦਾ ਸਭ ਤੋਂ ਮਾੜਾ ਵੇਲਾ,
    ਉੱਤਰ-ਬਸਤੀਵਾਦੀ ਇਤਿਹਾਸ ਵਿੱਚ।
  • 6:35 - 6:37
    ਇਸ ਕੁੜੀ ਦੇ ਇਹ ਸੁਪਨੇ ਹੋਣਾ
  • 6:37 - 6:41
    ਘਰ ਦੇ ਅਹਿਸਾਸ ਨੂੰ ਸੰਭਾਲੀ ਰੱਖਣਾ ਹੈ।
  • 6:41 - 6:47
    ਕਿਵੇਂ -- ਸ਼ਾਇਦ, ਇਸ ਵਿੱਚ ਰੁਮਾਂਸ ਹੋਵੇ,
    ਪਰ ਮੈਨੂੰ ਲਗਦੈ ਕਿ ਇਹ ਖੂਬਸੂਰਤ ਇਸ ਲਈ ਹੈ
  • 6:47 - 6:51
    ਕਿਉਂਕਿ ਤੁਹਾਨੂੰ ਕੁਝ ਨਾ ਕੁਝ ਚਾਹੀਦੈ
    ਜਿਸਦਾ ਤੁਸੀਂ ਸਹਾਰਾ ਲੈ ਸਕੋਂ,
  • 6:51 - 6:54
    ਖ਼ਾਸ ਤੌਰ ਉੱਤੇ ਇਸ
    ਬੇਗਾਨਗੀ ਦੇ ਅਹਿਸਾਸ ਵਾਲੇ ਸਮਾਜ ਵਿੱਚ।
  • 6:54 - 6:57
    ਹੁਣ ਆਪਾਂ ਅਗਲੇ ਕਲਿੱਪ ਦੀ ਗੱਲ ਕਰਦੇ ਹਾਂ,
    ਜਿੱਥੇ ਇੱਕ ਨੌਜਵਾਨ
  • 6:57 - 7:03
    ਯੂਰਪ ਵਿੱਚ ਇੱਕ ਕਾਲੇ ਮਨੁੱਖ ਵਜੋਂ ਰਹਿੰਦੇ ਹੋਏ,
    ਮੌਕਿਆਂ ਦੀ ਘਾਟ ਬਾਰੇ ਗੱਲ ਕਰਦਾ ਹੈ।
  • 7:03 - 7:07
    ਉਹ ਅਦਿੱਖ ਰੁਕਾਵਟ ਜਿਸ ਬਾਰੇ
    ਅਸੀਂ ਸਾਰੇ ਜਾਣਦੇ ਹਾਂ,
  • 7:07 - 7:11
    ਤੇ ਉਸਦੀ ਅਸਲੀਅਤ
  • 7:11 - 7:13
    ਇਹ ਮੇਰਾ ਅੰਦਾਜ਼ ਹੈ -- ਇਸ ਵਿੱਚ ਮੈਂ
  • 7:13 - 7:17
    ਯੂਕੇ ਵਿੱਚ ਬਹੁਸਭਿਆਚਾਰਵਾਦ ਦੇ ਵੇਲੇ
    ਬਾਰੇ ਗੱਲ ਕਰ ਰਿਹਾਂ।
  • 7:17 - 7:20
    ਉਦੋਂ ਇਹ ਬਹੁਤ ਮਸ਼ਹੂਰ ਸ਼ਬਦ ਸੀ --
    ਇਸ ਵਿੱਚ ਮੈਂ ਕਹਿਣ ਚਾਹ ਰਿਹਾਂ ਕਿ,
  • 7:20 - 7:24
    ਬਹੁਸਭਿਆਚਾਰਵਾਦ ਦਾ ਲੋਕਾਂ ਦੀਆਂ ਅਸਲੀ ਜ਼ਿੰਦਗੀਆਂ
    ਵਿੱਚ ਕੀ ਅਰਥ ਹੈ ?
  • 7:24 - 7:27
    ਤੇ ਇੱਕ ਮੁੰਡਾ
  • 7:27 - 7:30
    ਜੇਮੀ ਵਰਗਾ ਇੱਕ ਮੁੰਡਾ -- ਨੌਜਵਾਨ ਮੁੰਡਾ --
    ਕੀ ਸੋਚ ਰਿਹੈ ?
  • 7:30 - 7:34
    ਜਿਸ ਵਿੱਚ ਇੰਨਾ ਗੁੱਸਾ ਭਰਿਆ ਹੋਇਆ ਹੈ।
  • 7:34 - 7:36
    ਤੇ ਗੁੱਸਾ ਦਾ ਕੀ ਹੁੰਦੈ ?
  • 7:36 - 7:38
    ਇਸ ਨਾਲ ਯਕੀਨਨ ਹਿੰਸਾ ਹੀ ਹੁੰਦੀ ਹੈ
  • 7:38 - 7:42
    ਜੋ ਅਸੀਂ ਦੇਖਦੇ ਆਂ, ਜਦੋਂ ਅਸੀਂ ਸ਼ਹਿਰ ਵਿੱਚਲੀਆਂ
    ਬਸਤੀਆਂ ਦੀ ਗੱਲ ਕਰਦੇ ਆਂ
  • 7:42 - 7:46
    ਜਦੋਂ ਅਸੀਂ ਦੱਖਣ ਕੇਂਦਰੀ ਐਲ.ਏ. ਦੀ ਕਰਦੇ ਆਂ
    ਤੇ ਅਜਿਹਾ ਹੋਰ ਵੀ ਬਹੁਤ ਕੁਝ
  • 7:46 - 7:49
    ਤੇ ਜੋ ਆਖ਼ਰਕਾਰ
  • 7:49 - 7:54
    ਦੰਗਿਆਂ ਦਾ ਰੂਪ ਅਖ਼ਤਿਆਰ ਕਰ ਲੈਂਦਾ ਹੈ --
  • 7:54 - 7:57
    ਜਿਵੇਂ ਫ਼ਰਾਂਸ ਵਿੱਚ ਦੋ ਸਾਲ ਪਹਿਲਾਂ,
    ਜਿੱਥੇ ਮੈਂ ਰਹਿੰਦਾਂ,
  • 7:57 - 8:00
    ਜਿਸਨੇ ਸਭ ਨੂੰ ਹੈਰਾਨ ਕਰ ਦਿੱਤਾ, ਕਿਉਂਕਿ
    ਸਾਰੇ ਸੋਚਦੇ ਸੀ, ਕਿ
  • 8:00 - 8:02
    "ਫ਼ਰਾਂਸ ਇੱਕ ਅਜ਼ਾਦ ਖ਼ਿਆਲ ਸਮਾਜ ਹੈ।"
  • 8:02 - 8:05
    ਪਰ ਮੈਂ ਇੰਗਲੈਂਡ ਵਿੱਚ 18 ਸਾਲ ਰਿਹਾਂ।
  • 8:05 - 8:08
    ਮੈਂ ਫ਼ਰਾਂਸ ਵਿੱਚ 4 ਸਾਲ ਤੋਂ ਰਹਿ ਰਿਹਾਂ,
    ਤੇ ਮੈਨੂੰ ਲੱਗਿਆ ਜਿਵੇਂ ਮੈਂ
  • 8:08 - 8:13
    ਫ਼ਰਾਂਸ ਵਿੱਚ ਰਹਿੰਦਿਆਂ
    20 ਸਾਲ ਪਿੱਛੇ ਚਲਿਆ ਗਿਆ ਹੋਵਾਂ।
  • 8:13 - 8:16
    ਤੇ ਤੀਜਾ ਕਲਿੱਪ। ਇਹ ਤੀਜਾ ਕਲਿੱਪ
    ਮੇਰੇ ਲਈ ਸਵਾਲ ਹੈ:
  • 8:16 - 8:19
    ਤੇਰੇ ਲਈ ਸਿਨੇਮਾ ਕੀ ਹੈ ?
    ਤੂੰ ਸਿਨੇਮਾ ਨਾਲ ਕੀ ਕਰਦੈਂ ?
  • 8:19 - 8:27
    ਇੱਕ ਨੌਜਵਾਨ ਨਿਰਦੇਸ਼ਕ, ਹਾਲੀਵੁੱਡ ਨਿਰਦੇਸ਼ਕ,
    ਅਤੇ ਉਸਦੇ ਦੋਸਤ --
  • 8:27 - 8:30
    ਹੋਰ ਫ਼ਿਲਮਕਾਰ --
    ਸਿਨੇਮਾ ਦੇ ਅਰਥਾਂ ਬਾਰੇ ਗੱਲ ਕਰ ਰਹੇ ਨੇਂ।
  • 8:30 - 8:34
    ਇਸ ਤਰ੍ਹਾਂ ਮੈਂ ਇਸ ਆਖ਼ਰੀ ਕਲਿੱਪ ਬਾਰੇ ਗੱਲ ਕਰਦਾਂ
  • 8:34 - 8:36
    ਮੇਰੇ ਲਈ ਸਿਨੇਮਾ ਦੇ ਕੀ ਅਰਥ ਨੇਂ।
  • 8:36 - 8:40
    ਮੇਰਾ ਜੀਵਨ -- ਮੇਰਾ ਜੀਵਨ 1966 'ਚ ਸ਼ੁਰੂ ਹੋਇਆ,
  • 8:40 - 8:43
    ਬਿਆਫਰਾਨ ਬਣਨ ਤੋਂ ਕੁਝ ਮਹੀਨੇ ਪਹਿਲਾਂ,
    ਜੋ 3 ਸਾਲ ਰਿਹਾ
  • 8:43 - 8:45
    ਤੇ ਉਹ ਤਿੰਨ ਸਾਲ ਦੀ ਜੰਗ ਸੀ।
  • 8:45 - 8:48
    ਉਹ ਸਾਰਾ ਕੁੱਛ,
  • 8:48 - 8:54
    ਉਹ ਸਾਰਾ ਬਚਪਨ ਮੇਰੇ ਅੰਦਰ ਬੋਲਦਾ ਰਹਿੰਦੈ
    ਤੇ ਹੁਣ ਆਪਾਂ ਅਗਲਾ ਕਲਿੱਪ ਦੇਖਦੇ ਆਂ।
  • 9:04 - 9:07
    (ਵੀਡੀਓ) ਆਵਾਜ਼: ਓਨੀਚਾ, ਆਪਣੇ ਭਾਈ ਨਾਲ ਸਕੂਲ ਜਾ।
  • 9:07 - 9:09
    ਓਨੀਚਾ: ਹਾਂ, ਮੰਮੀ।
  • 9:57 - 10:04
    ਕਮਾਂਡਰ: ਫ਼ੌਜੀਓ, ਤੁਸੀਂ ਇੱਕ ਜੰਗ ਲੜਨ
    ਜਾ ਰਹੇ ਹੋ,
  • 10:04 - 10:07
    ਤੁਹਾਨੂੰ ਮਰਨ ਲਈ ਤਿਆਰ ਹੋਣਾ ਪਵੇਗਾ।
  • 10:07 - 10:08
    ਤੁਹਾਨੂੰ ਜ਼ਰੂਰ -- ?
  • 10:08 - 10:11
    ਛੋਟੇ ਫ਼ੌਜੀ: ਮਰਨ ਲਈ ਤਿਆਰ।
  • 10:11 - 10:17
    ਕਮਾਂਡਰ: ਤਬਦੀਲੀ ਬੰਦੂਕ ਦੀ ਨਾਲੀ ਵਿੱਚੋਂ
    ਹੀ ਆਵੇਗੀ।
  • 10:17 - 10:19
    ਛੋਟੇ ਫ਼ੌਜੀ: ਬੰਦੂਕ ਦੀ ਨਾਲੀ ਵਿੱਚੋਂ!
  • 10:19 - 10:20
    ਕਮਾਂਡਰ: ਇਹ ਬੰਦੂਕ ਹੈ।
  • 10:20 - 10:24
    ਛੋਟੇ ਫ਼ੌਜੀ: ਇਹ ਬੰਦੂਕ ਹੈ।
  • 10:24 - 10:26
    ਕਮਾਂਡਰ: ਇਹ ਏਕੇ-47 ਹੈ। ਇਹ ਤੁਹਾਡੀ ਜ਼ਿੰਦਗੀ ਹੈ।
  • 10:26 - 10:32
    ਇਹ ਤੁਹਾਡੀ ਜ਼ਿੰਦਗੀ ਹੈ। ਇਹ ਤੁਹਾਡੀ ਜ਼ਿੰਦਗੀ ਹੈ।
  • 10:32 - 10:35
    ਐਜ਼ਰਾ: ਇਹ ਸਾਨੂੰ ਖ਼ਾਸ ਨਸ਼ਾ ਦਿੰਦੇ ਨੇਂ।
    ਅਸੀਂ ਇਸਨੂੰ ਬਬਲਜ਼ ਕਹਿੰਦੇ ਹਾਂ।
  • 10:35 - 10:37
    ਐਮਫੇਟਾਮੀਨ।
  • 10:38 - 10:41
    ਫ਼ੌਜੀ: ਮੀਂਹ ਆਵੇ, ਸੂਰਜ ਆਵੇ, ਫ਼ੌਜੀ ਚਲਦਾ ਜਾਵੇ।
  • 10:41 - 10:44
    ਸਾਰੇ ਬੋਲੋ ਮੀਂਹ ਆਵੇ, ਸੂਰਜ ਆਵੇ,
    ਫ਼ੌਜੀ ਚਲਦਾ ਜਾਵੇ।
  • 10:44 - 10:46
    ਅਸੀਂ ਇੱਕ-ਇੱਕ ਕਰਕੇ ਤਿੰਨ ਪਿੰਡਾਂ ਵਿੱਚ ਗਏ।
  • 10:46 - 10:48
    ਮੈਨੂੰ ਨਹੀਂ ਯਾਦ ਅਸੀਂ ਇੱਥੇ ਕਿਵੇਂ ਆਏ।
  • 10:48 - 10:51
    ਗਵਾਹ: ਅਸੀਂ ਦੋ ਦਿਨ ਬੱਸ ਚਲਦੇ ਹੀ ਰਹੇ।
  • 10:51 - 10:53
    ਅਸੀਂ ਕੁਝ ਨਹੀਂ ਖਾਇਆ।
  • 10:53 - 10:57
    ਖਾਣ ਨੂੰ ਕੁਝ ਨਹੀਂ ਸੀ, ਬੱਸ ਥੋੜ੍ਹੇ ਜਿਹੇ ਚਾਵਲ।
  • 10:57 - 10:59
    ਖਾਣੇ ਤੋਂ ਬਿਨਾਂ -- ਮੈਂ ਬਿਮਾਰ ਹੋ ਗਈ ਸੀ।
  • 10:59 - 11:02
    ਇੰਜੈਕਸ਼ਨ ਨੇ ਸਾਡੇ ਦਿਮਾਗ ਬੁੱਜ ਕਰ ਦਿੱਤੇ ਸੀ।
  • 11:02 - 11:04
    ਰੱਬ ਸਾਨੂੰ ਮੁਆਫ਼ ਕਰੇ।
  • 11:04 - 11:07
    ਉਹ ਜਾਣਦਾ ਹੈ ਕਿ ਸਾਨੂੰ ਨਹੀਂ ਪਤਾ ਸੀ।
    ਸਾਨੂੰ ਨਹੀਂ ਪਤਾ ਸੀ!
  • 11:23 - 11:26
    ਕਮੇਟੀ ਚੇਅਰਮੈਨ: ਕੀ ਤੁਹਾਨੂੰ
    6 ਜਨਵਰੀ 1999 ਯਾਦ ਹੈ?
  • 11:28 - 11:30
    ਐਜ਼ਰਾ: ਮੈਨੂੰ ਨਹੀਂ ਯਾਦ।
  • 11:30 - 11:33
    ਕਈ ਆਵਾਜ਼ਾਂ: ਤੁਸੀਂ ਮਰੋਂਗੇ!
    ਤੁਸੀਂ ਮਰੋਂਗੇ! (ਚੀਕਾਂ)
  • 11:33 - 11:35
    ਓਨੀਚਾ: ਐਜ਼ਰਾ! (ਐਜ਼ਰਾ: ਓਨੀਚਾ! ਓਨੀਚਾ!)
  • 11:35 - 11:43
    ਕਈ ਆਵਾਜ਼ਾਂ: ♫ ਸਾਨੂੰ ਹੋਰ ਤਕਲੀਫ਼ ਨਹੀਂ ਚਾਹੀਦੀ ♫
  • 11:43 - 11:45
    ♫ ਹੋਰ ਤਕਲੀਫ਼ ਨਹੀਂ ♫
  • 11:45 - 11:47
    ਉਹਨਾਂ ਨੇ ਮੇਰੀ ਮਾਂ ਨੂੰ ਮਾਰ ਦਿੱਤਾ।
  • 11:47 - 11:49
    ਮੈਂਡੇ (Mende) ਹਰਮਜ਼ਾਦੇ
  • 11:49 - 11:51
    (ਚੀਕਾਂ)
  • 11:52 - 11:54
    ਇਹ ਕੌਣ ਹੈ ?
  • 11:54 - 11:55
    ਮੈਂ।
  • 11:55 - 11:56
    ਇਹ ਕਿਉਂ ਦੇ ਰਹੀ ਹੈਂ ?
  • 11:56 - 11:58
    ਤਾਂ ਕਿ ਤੂੰ ਮੈਨੂੰ ਘੂਰਨਾ ਬੰਦ ਕਰੇਂ।
  • 11:59 - 12:02
    ਮੇਰੀ ਕਹਾਣੀ ਥੋੜ੍ਹੀ ਉਲਝੀ ਹੋਈ ਹੈ।
  • 12:02 - 12:04
    ਮੈਨੂੰ ਦਿਲਚਸਪੀ ਹੈ।
  • 12:04 - 12:06
    ਮਰੀਅਮ ਦਾ ਪੈਰ ਭਾਰੀ ਹੈ।
  • 12:06 - 12:08
    ਤੈਨੂੰ ਪਤਾ ਤੂੰ ਕੀ ਹੈ ? ਮਗਰਮੱਛ।
  • 12:08 - 12:10
    ਵੱਡਾ ਮੂੰਹ। ਛੋਟੀਆਂ ਲੱਤਾਂ।
  • 12:13 - 12:15
    ਤੂੰ ਰੂਫ਼ਸ ਦੇ ਸਾਹਮਣੇ ਨੂੰ ਐਜ਼ਰਾ ਡਰਪੋਕ ਹੈਂ।
  • 12:15 - 12:17
    ਉਹ ਆਪਣੀ ਸੈਨਾ ਦਾ ਖ਼ਿਆਲ ਨਹੀਂ ਰੱਖਦਾ।
  • 12:17 - 12:22
    ਸੈਨਾ, ਹੁਣ ਤੁਸੀਂ ਸਾਰੇ ਆਖ਼ਰੀ ਵਾਰ ਸਲੂਟ ਕਰੋ।
  • 12:22 - 12:24
    ਅੱਖਾਂ ਖੋਲ੍ਹ, ਐਜ਼ਰਾ
  • 12:24 - 12:26
    ਅੰਨ੍ਹਾ ਵੀ ਦੇਖ ਸਕਦਾ ਕਿ
    ਉਹ ਸਾਰਾ ਫ਼ਾਇਦਾ ਚੁੱਕ ਰਿਹਾ।
  • 12:26 - 12:34
    ♫ ਸਾਨੂੰ ਹੋਰ ਤਕਲੀਫ਼ ਨਹੀਂ ਚਾਹੀਦੀ ♫
  • 12:35 - 12:37
    ਉਸ ਝੱਲੇ ਨੂੰ ਬਾਹਰ ਕੱਢੋ!
  • 12:38 - 12:41
    ਮੈਨੂੰ ਲਗਦਾ ਤੁਸੀਂ
    ਇੱਕ ਵੱਡੇ ਹਮਲੇ ਦੀ ਤਿਆਰੀ ਕਰ ਰਹੇ ਹੋ ?
  • 12:41 - 12:42
    ਇਹ ਮੇਰਾ ਹੀ ਹੋਵੇਗਾ।
  • 12:43 - 12:44
    ਤੇਰੀ ਸਹੇਲੀ ਇੱਥੇ ਹੀ ਹੈ।
  • 12:44 - 12:48
    ਬਹੁਤ ਵਧੀਆ, ਬਹੁਤ ਵਧੀਆ।
  • 12:49 - 12:51
    ਤੂੰ ਇੱਥੇ ਉਸਦੇ ਲਈ ਹੀ ਆਇਆ ਹੈਂ, ਹਨਾ ?
  • 12:51 - 12:54
    ਤੂੰ ਲੜਾਈ ਵਿੱਚ ਦੁਬਾਰਾ ਜਾਣ ਦੀ
    ਤਿਆਰੀ ਕਰ ਰਿਹੈਂ ?
  • 12:54 - 13:01
    ♫ ਸਾਨੂੰ ਹੋਰ ਤਕਲੀਫ਼ ਨਹੀਂ ਚਾਹੀਦੀ ♫
  • 13:01 - 13:03
    ♫ ਹੋਰ ਤਕਲੀਫ਼ ਨਹੀਂ ♫
  • 13:03 - 13:13
    ♫ ਸਾਨੂੰ ਹੋਰ ਤਕਲੀਫ਼ ਨਹੀਂ ਚਾਹੀਦੀ ♫
  • 13:13 - 13:16
    ♫ ਹੋਰ ਤਕਲੀਫ਼ ਨਹੀਂ ♫
  • 13:16 - 13:19
    ਉੱਠੋ! ਸਾਰੇ ਉੱਠੋ। ਸਭ ਰੋਕ ਦੇਵੋ!
  • 13:19 - 13:22
    ♫ ਹੋਰ ਤਕਲੀਫ਼ ਨਹੀਂ ♫
  • 13:48 - 13:53
    ਕਮੇਟੀ ਚੇਅਰਮੈਨ: ਸਾਨੂੰ ਉਮੀਦ ਹੈ ਕਿ ਤੁਹਾਡੀ ਅਤੇ
    ਹੋਰਾਂ ਦੀ ਮਦਦ ਨਾਲ ਇਹ ਕਮੀਸ਼ਨ
  • 13:53 - 13:58
    ਵਿਦਰੋਹ ਦੇ ਕਾਰਨਾਂ ਨੂੰ ਸਮਝਣ ਵਿੱਚ
    ਕਾਫ਼ੀ ਹੱਦ ਸਫ਼ਲ ਹੋਵੇਗਾ।
  • 13:58 - 14:00
    ਉਸ ਤੋਂ ਬਾਅਦ ਸਾਡਾ ਕੰਮ ਇਸਨੂੰ ਠੀਕ ਕਰਨਾ ਹੈ
  • 14:00 - 14:06
    ਤੇ ਅੰਤ ਵਿੱਚ -- ਦੇਸ਼ ਦੇ ਇਤਿਹਾਸ ਦੇ ਇਸ ਖ਼ਤਰਨਾਕ
    ਦੌਰ ਨੂੰ ਸਮੇਂਟਣ ਦਾ ਹੈ।
  • 14:06 - 14:08
    ਉਮੀਦ ਦੀ ਸ਼ੁਰੂਆਤ।
  • 14:09 - 14:12
    ਐਜ਼ਰਾ ਗੇਲੋਨ, ਖੜ੍ਹੇ ਹੋ ਜਾਓ।
  • 14:19 - 14:24
    ਕਮੀਸ਼ਨ ਨੂੰ ਆਪਣਾ ਨਾਂ ਅਤੇ ਉਮਰ ਦੱਸੋ।
  • 14:24 - 14:26
    ਐਜ਼ਰਾ: ਮੇਰਾ ਨਾਮ ਐਜ਼ਰਾ ਗੇਲੋਨ ਹੈ।
  • 14:26 - 14:30
    ਮੇਰੀ ਉਮਰ 15 ਜਾਂ 16 ਸਾਲ ਹੈ। ਮੈਨੂੰ ਯਾਦ ਨਹੀਂ।
  • 14:30 - 14:35
    ਮੇਰੀ ਭੈਣ ਨੂੰ ਪੁੱਛੋ, ਉਹ ਜਾਦੂਗਰਨੀ ਹੈ,
    ਉਹ ਸਭ ਜਾਣਦੀ ਹੈ।
  • 14:36 - 14:38
    (ਭੈਣ:16।)
  • 14:38 - 14:40
    ਕ. ਚੇ: ਗੇਲੋਨ ਸਾਹਿਬ, ਤੁਹਾਨੂੰ ਦੱਸ ਦੇਵਾਂ
  • 14:40 - 14:43
    ਜੋ ਤੁਸੀਂ ਜੁਰਮ ਕੀਤੇ ਨੇਂ ਉਹਨਾਂ ਦੇ ਸੰਬੰਧ ਵਿੱਚ
  • 14:43 - 14:45
    ਕਿ ਤੁਹਾਡੇ ਉੱਤੇ ਮੁਕੱਦਮਾ ਨਹੀਂ ਚੱਲ ਰਿਹਾ।
  • 14:45 - 14:47
    ਐਜ਼ਰਾ: ਅਸੀਂ ਆਪਣੀ ਆਜ਼ਾਦੀ ਲਈ ਲੜ ਰਹੇ ਸੀ।
  • 14:47 - 14:50
    ਜੇ ਜੰਗ ਵਿੱਚ ਕਤਲ ਕਰਨਾ ਜੁਰਮ ਹੈ ਤਾਂ,
  • 14:50 - 14:54
    ਤੁਹਾਨੂੰ ਦੁਨੀਆਂ ਦਾ ਹਰ ਫ਼ੌਜੀ ਦੋਸ਼ੀ ਹੈ।
  • 14:54 - 14:58
    ਹਾਂ, ਜੰਗ ਇੱਕ ਜੁਰਮ, ਪਰ ਇਹ
    ਮੈਂ ਸ਼ੁਰੂ ਨਹੀਂ ਕੀਤੀ।
  • 14:58 - 15:02
    ਤੁਸੀਂ ਵੀ ਇੱਕ ਸੇਵਾਮੁਕਤ ਜਰਨੈਲ ਹੋ, ਹਨਾ ?
  • 15:02 - 15:04
    ਕਮੇਟੀ ਚੇਅਰਮੈਨ: ਹਾਂ।
  • 15:04 - 15:06
    ਐਜ਼ਰਾ: ਤੁਹਾਡੇ ਖ਼ਿਲਾਫ਼ ਵੀ
    ਮੁਕੱਦਮਾ ਚੱਲਣਾ ਚਾਹੀਦਾ ਹੈ।
  • 15:06 - 15:10
    ਸਾਡੀ ਸਕਰਾਰ ਭ੍ਰਿਸ਼ਟ ਸੀ।
  • 15:10 - 15:15
    ਸੱਤਾ ਵਿੱਚ ਰਹਿਣ ਵਿੱਚ ਉਹਨਾਂ ਦਾ ਤਰੀਕਾ ਸੀ
    ਸਾਨੂੰ ਚੰਗੀ ਸਿੱਖਿਆ ਨਾ ਦੇਣਾ
  • 15:15 - 15:18
    ਜੇ ਮੈਂ ਪੁੱਛਾਂ, ਕੀ ਤੁਹਾਡੇ ਦੇਸ਼ ਵਿੱਚ ਸਕੂਲ
    ਲਈ ਪੈਸੇ ਦੇਣੇ ਪੈਂਦੇ ਨੇਂ?
  • 15:18 - 15:23
    ਕਮੇਟੀ ਚੇਅਰਮੈਨ: ਨਹੀਂ।
  • 15:23 - 15:25
    ਐਜ਼ਰਾ: ਤੁਸੀਂ ਸਾਡੇ ਤੋਂ ਅਮੀਰ ਹੋ।
  • 15:25 - 15:28
    ਪਰ ਸਾਨੂੰ ਸਕੂਲ ਲਈ ਪੈਸੇ ਦੇਣੇ ਪੈਂਦੇ ਨੇਂ।
  • 15:29 - 15:31
    ਤੁਹਾਡਾ ਦੇਸ਼ ਜਮਹੂਰੀਅਤ ਦੀ ਗੱਲ ਕਰਦਾ ਹੈ,
  • 15:31 - 15:35
    ਪਰ ਤੁਹਾਡੀ ਮਦਦ ਨਾਲ ਹੀ ਸਾਡੇ ਵਰਗੀਆਂ ਸਰਕਾਰਾਂ
    ਭ੍ਰਿਸ਼ਟ ਹੁੰਦੀਆਂ ਨੇਂ।
  • 15:35 - 15:38
    ਕਿਉਂ? ਕਿਉਂਕਿ ਤੁਹਾਨੂੰ ਸਾਡੇ ਹੀਰੇ ਚਾਹੀਦੇ ਨੇਂ।
  • 15:38 - 15:42
    ਇਸ ਕਮਰੇ ਵਿੱਚ ਕਿਸੇ ਨੂੰ ਵੀ ਪੁੱਛੋ ਕਿ ਉਸਨੂੰ
    ਕਦੇ ਅਸੀਂ ਵਿੱਚ ਹੀਰਾ ਦੇਖਿਆ ਹੈ ?
  • 15:42 - 15:44
    ਨਹੀਂ।
  • 15:44 - 15:47
    ਕਮੇਟੀ ਚੇਅਰਮੈਨ: ਗੇਲੋਨ ਸਾਹਿਬ, ਮੈਂ ਤੁਹਾਨੂੰ
    ਯਾਦ ਕਰਵਾਉਣਾ ਚਾਹਵਾਂਗਾ ਕਿ
  • 15:47 - 15:49
    ਤੁਹਾਡਾ ਉੱਤੇ ਅੱਜ ਮੱਕਦਮਾ ਨਹੀਂ ਹੋ ਰਿਹਾ।
  • 15:49 - 15:51
    ਤੁਹਾਡੇ ਉੱਤੇ ਮੱਕਦਮਾ ਨਹੀਂ ਹੋ ਰਿਹਾ
  • 15:51 - 15:54
    ਐਜ਼ਰਾ: ਫਿਰ ਮੈਨੂੰ ਜਾਣ ਦਿਓ।
  • 15:54 - 15:57
    ਕਮੇਟੀ ਚੇਅਰਮੈਨ: ਮੈਂ ਇਹ ਨਹੀਂ ਕਰ ਸਕਦਾ, ਪੁੱਤ।
  • 15:57 - 15:59
    ਐਜ਼ਰਾ: ਫਿਰ ਤੁਸੀਂ ਝੂਠੇ ਹੋ।
  • 15:59 - 16:01
    (ਤਾੜੀਆਂ)
  • 16:01 - 16:04
    ਨਿ. ਆਦੂਆਕਾ: ਸ਼ੁਕਰੀਆ,
    ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ
  • 16:04 - 16:06
    ਅਸੀਂ ਬਹੁਤ ਵੱਡੀਆਂ ਤਰੱਕੀਆਂ ਕਰ ਰਹੇ ਹਾਂ,
  • 16:06 - 16:12
    ਅਸੀਂ ਕੀ ਕਰ ਰਹੇ ਹਾਂ, ਮੇਰੇ ਮੁਤਾਬਕ ਸਾਨੂੰ --
  • 16:12 - 16:16
    ਅਫ਼ਰੀਕਾ ਨੂੰ ਅੱਗੇ ਤੁਰਨਾ ਚਾਹੀਦਾ ਹੈ, ਪਰ ਸਾਨੂੰ
    ਇਹ ਭੁੱਲਣਾ ਨਹੀਂ ਚਾਹੀਦਾ,
  • 16:16 - 16:18
    ਤਾਂਕਿ ਆਪਾਂ ਇਹ ਗਲਤੀ ਦੁਬਾਰਾ ਨਾ ਕਰੀਏ।
  • 16:18 - 16:19
    ਸ਼ੁਕਰੀਆ।
  • 16:19 - 16:21
    ਐਮੇਕਾ ਓਕਾਫੋਰ: ਸ਼ੁਕਰੀਆ, ਨਿਊਟਨ
  • 16:21 - 16:24
    (ਤਾੜੀਆਂ)
  • 16:24 - 16:28
    ਇੱਕ ਥੀਮ ਜੋ ਬਹੁਤ ਜ਼ਿਆਦਾ ਉੱਭਰ ਕੇ
    ਸਾਹਮਣੇ ਆਉਂਦੀ ਹੈ
  • 16:28 - 16:38
    ਉਹ ਹੈ ਉਹਨਾਂ ਛੋਟੇ ਬੱਚਿਆਂ ਉੱਤੇ
    ਗੁਜ਼ਰਿਆ ਮਾਨਸਿਕ ਤਰੱਦਦ
  • 16:38 - 16:43
    ਜਿਹਨਾਂ ਨੂੰ ਛੋਟੇ ਫ਼ੌਜੀ ਬਣਾਇਆ ਗਿਆ।
  • 16:43 - 16:47
    ਇਹ ਦੇਖਦੇ ਹੋਏ ਕਿ ਤੁਸੀਂ ਆ ਰਹੇ ਹੋ,
  • 16:47 - 16:53
    ਤੇ ਜਦੋਂ ਅਸੀਂ ਸੋਚਦੇ ਹਾਂ ਕਿ ਇਸਨੂੰ
    ਉਤਨਾ ਗੰਭੀਰ ਨਹੀਂ ਲਿਆ ਜਾ ਰਿਹਾ
  • 16:53 - 16:57
    ਜਿੰਨਾਂ ਲੈਣਾ ਚਾਹੀਦਾ ਹੈ,
    ਇਸ ਬਾਰੇ ਤੁਹਾਡੇ ਕੀ ਵਿਚਾਰ ਨੇਂ ?
  • 16:57 - 17:00
    ਨਿਊਟਨ: ਮੇਰੀ ਖੋਜ ਦੇ ਦੌਰਾਨ, ਮੈਂ ਅਸਲ ਵਿੱਚ
  • 17:00 - 17:03
    ਇਸਦੀ ਖੋਜ ਕਰਨ ਲਈ ਸੀਏਰਾ ਲਿਓਨ ਵਿੱਚ
    ਕੁਝ ਸਮਾਂ ਬਿਤਾਇਆ
  • 17:03 - 17:08
    ਤੇ ਮੈਨੂੰ ਯਾਦ ਹੈ
    ਮੈਂ ਕਈ ਛੋਟੇ ਫ਼ੌਜੀਆਂ ਨੂੰ ਮਿਲਿਆ --
  • 17:08 - 17:12
    ਉਹ ਆਪਣੇ ਆਪ ਨੂੰ ਸਾਬਕਾ ਘੁਲਾਟੀਏ ਕਹਿਣਾ
    ਪਸੰਦ ਕਰਦੇ ਸੀ।
  • 17:14 - 17:19
    ਮੈਂ ਉਹਨਾਂ ਮਨੋਸਮਾਜਿਕ ਕਾਮਿਆਂ ਨੂੰ ਮਿਲਿਆ
    ਜੋ ਇਹਨਾਂ ਦੀ ਮਦਦ ਕਰ ਰਹੇ ਸੀ।
  • 17:19 - 17:22
    ਮੈਂ ਉਹਨਾਂ ਮਨੋਵਿਗਿਆਨੀਆਂ ਨੂੰ ਮਿਲਿਆ
    ਜੋ ਇਹਨਾਂ ਨਾਲ ਸਮਾਂ ਬਿਤਾਉਂਦੇ ਸਨ,
  • 17:22 - 17:25
    ਸਮਾਜ ਸੇਵਕਾਂ, ਗ਼ੈਰ-ਸਰਕਾਰੀ ਸੰਸਥਾਵਾਂ,
    ਸਭ ਨੂੰ ਮਿਲਿਆ।
  • 17:25 - 17:29
    ਪਰ ਮੈਨੂੰ ਯਾਦ ਹੈ ਕਿ ਮੇਰੀ ਵਾਪਸੀ ਦੀ
    ਫ਼ਲਾਈਟ ਦੌਰਾਨ,
  • 17:29 - 17:33
    ਮੈਨੂੰ ਯਾਦ ਹੈ ਮੈਂ ਬਹੁਤ ਰੋਇਆ ਤੇ
    ਆਪਣੇ ਆਪ ਵਿੱਚ ਸੋਚ ਰਿਹਾ ਸੀ ਕਿ
  • 17:33 - 17:39
    ਜੇ ਪੱਛਮ ਵਿੱਚ, ਪੱਛਮੀ ਦੁਨੀਆਂ ਵਿੱਚ
    ਕਿਸੇ ਬੱਚੇ ਨੂੰ
  • 17:39 - 17:44
    ਇੱਕ ਦਿਨ ਲਈ ਵੀ ਇਸ ਸਭ ਵਿੱਚੋਂ ਲੰਘਣਾ ਪਵੇ
    ਜੋ ਇਹਨਾਂ ਬੱਚਿਆਂ ਨਾਲ ਹੋਇਆ ਹੈ,
  • 17:44 - 17:50
    ਤਾਂ ਉਹਨਾਂ ਦੀ ਬਾਅਦ ਦੀ ਸਾਰੀ ਜ਼ਿੰਦਗੀ
    ਮਾਨਸਿਕ ਇਲਾਜ ਕਰਵਾਉਣਾ ਪਵੇਗਾ।
  • 17:50 - 17:55
    ਮੇਰੇ ਲਈ, ਇਹ ਵਿਚਾਰ ਕਿ ਇਹ ਸਾਰੇ ਬੱਚੇ --
  • 17:55 - 17:58
    ਇਹ ਸਾਰੀ ਪੀੜ੍ਹੀ, ਬੱਚਿਆਂ ਦੀ
    ਇਹ ਸਾਰੀ ਪੀੜ੍ਹੀ --
  • 17:58 - 18:05
    ਜਿਹਨਾਂ ਨੂੰ ਇੰਨਾ ਮਾਨਸਿਕ ਤਰੱਦਦ ਹੋਇਆ ਹੈ,
  • 18:05 - 18:07
    ਤੇ ਅਫ਼ਰੀਕਾ ਨੂੰ ਇਸ ਨਾਲ ਜਿਉਣਾ ਪੈਣਾ ਹੈ।
  • 18:07 - 18:09
    ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ,
  • 18:09 - 18:12
    ਕਿ ਇੱਕ ਪਾਸੇ ਇਹ ਸਾਰੀ ਤਰੱਕੀ,
    ਵੱਡੀਆਂ ਪ੍ਰਾਪਤੀਆਂ ਦੀਆਂ ਸਾਰੀਆਂ ਗੱਲਾਂ
  • 18:12 - 18:15
    ਦੇ ਨਾਲ-ਨਾਲ ਇਹਨਾਂ ਗੱਲਾਂ ਨੂੰ ਰੱਖ ਕੇ ਵੀ
    ਸੋਚਣਾ ਚਾਹੀਦਾ ਹੈ।
  • 18:16 - 18:18
    ਇਹੀ ਮੇਰੀ ਸੋਚਣੀ ਹੈ।
  • 18:18 - 18:21
    ਐਮੇਕਾ ਓਕਾਫੋਰ: ਟੈਡ ਮੰਚ ਉੱਤੇ ਆਉਣ ਲਈ
    ਬਹੁਤ ਬਹੁਤ ਸ਼ੁਕਰੀਆ।
  • 18:21 - 18:23
    ਇਹ ਬਹੁਤ ਹੀ ਪ੍ਰਭਾਵਸ਼ਾਲੀ ਰਚਨਾ ਸੀ।
  • 18:23 - 18:24
    ਨਿਊਟਨ ਆਦੂਆਕਾ: ਸ਼ੁਕਰੀਆ।
  • 18:24 - 18:25
    ਐਮੇਕਾ ਓਕਾਫੋਰ: ਸ਼ੁਕਰੀਆ।
  • 18:25 - 18:26
    (ਤਾੜੀਆਂ)
Title:
ਐਜ਼ਰਾ ਦੀ ਕਥਾ
Speaker:
ਨਿਊਟਨ ਆਦੂਆਕਾ
Description:

ਫ਼ਿਲਮਸਾਜ਼ ਨਿਊਟਨ ਆਦੂਆਕਾ ਸੀਏਰਾ ਲਿਓਨ ਦੇ ਇੱਕ ਛੋਟੇ ਫ਼ੌਜੀ ਬਾਰੇ ਆਪਣੀ ਅਸਰਦਾਰ, ਫੀਚਰ ਫ਼ਿਲਮ "ਐਜ਼ਰਾ" ਵਿੱਚੋਂ ਕੁਝ ਕਲਿੱਪਾਂ ਦਿਖਾਉਂਦਾ ਹੈ।

more » « less
Video Language:
English
Team:
closed TED
Project:
TEDTalks
Duration:
18:26
Satdeep Gill edited Punjabi subtitles for The story of Ezra
Satdeep Gill approved Punjabi subtitles for The story of Ezra
Kulwinder Harsahai accepted Punjabi subtitles for The story of Ezra
Satdeep Gill edited Punjabi subtitles for The story of Ezra
Satdeep Gill edited Punjabi subtitles for The story of Ezra
Satdeep Gill edited Punjabi subtitles for The story of Ezra
Satdeep Gill edited Punjabi subtitles for The story of Ezra
Satdeep Gill edited Punjabi subtitles for The story of Ezra
Show all

Punjabi subtitles

Revisions Compare revisions