Return to Video

ਤੁਸੀਂ ਆਪਣੇ ਇਕਾਂਤ ਵਿਚ ਇਕੱਲੇ ਨਹੀਂ ਹੋ

  • 0:00 - 0:03
    ਹੈਲੋ
  • 0:03 - 0:05
    ਮੈਂ ਤੁਹਾਨੂੰ ਕਿਸੇ ਨਾਲ ਮਿਲਾਉਣਾ ਚਾਹੁੰਦਾ ਹਾਂ।
  • 0:05 - 0:08
    ਇਹ ਹੈ ਜੌਮਨੀ,
  • 0:08 - 0:09
    ਅਸਲ ਵਿੱਚ ਇਹ 'ਜੌਨੀ' ਹੈ ਪਰ ਗ਼ਲਤੀ ਨਾਲ
    ਇਸਦੇ ਨਾਂ ਵਿੱਚ 'ਮ' ਜੁੜ ਗਿਆ।
  • 0:09 - 0:11
    ਜੇ ਤੁਸੀਂ ਹੈਰਾਨ ਹੋ ਤਾਂ ਅਸਲ ਗੱਲ ਇਹ ਹੈ ਕਿ
  • 0:11 - 0:14
    ਕਈ ਲੋਕਾਂ ਵਿੱਚ ਕੁਝ ਕਮੀਆਂ ਰਹਿ ਜਾਂਦੀਆਂ ਹਨ।
  • 0:14 - 0:15
    ਜੌਮਨੀ ਇੱਕ ਏਲੀਅਨ ਹੈ
  • 0:16 - 0:18
    ਜਿਸ ਨੂੰ ਧਰਤੀ ਉੱਤੇ ਮਨੁੱਖਾਂ ਦਾ ਅਧਿਐਨ
    ਕਰਨ ਲਈ ਭੇਜਿਆ ਗਿਆ ਹੈ।
  • 0:19 - 0:22
    ਜੌਮਨੀ ਘਰੋਂ ਦੂਰ ਹੈ ਅਤੇ ਗੁਆਚਿਆ ਤੇ ਇੱਕਲਾ
    ਮਹਿਸੂਸ ਕਰ ਰਿਹਾ ਹੈ।
  • 0:22 - 0:26
    ਮੈਨੂੰ ਲੱਗਦਾ ਹੈ ਕਿ ਅਸੀਂ ਸਭ
    ਕਦੇ ਨੇ ਕਦੇ ਇਸ ਤਰ੍ਹਾਂ ਮਹਿਸੂਸ ਕੀਤਾ ਹੋਵੇਗਾ।
  • 0:26 - 0:27
    ਘੱਟੋ-ਘੱਟ ਮੈਂ ਤਾਂ ਕੀਤਾ ਹੈ।
  • 0:27 - 0:30
    ਇਸ ਏਲੀਅਨ ਬਾਰੇ ਇਹ ਕਹਾਣੀ ਮੈਂ ਆਪਣੇ
    ਜੀਵਨ ਦੇ ਐਸੇ ਪਲ ਲਿਖੀ ਸੀ
  • 0:30 - 0:33
    ਜਦੋਂ ਮੈਂ ਖ਼ੁਦ ਇੱਕ ਏਲੀਅਨ
    ਵਾਂਗੂੰ ਮਹਿਸੂਸ ਕਰ ਰਿਹਾ ਸੀ।
  • 0:33 - 0:36
    ਮੈਂ ਕੈਮਬ੍ਰਿਜ ਆਇਆ ਹੀ ਸੀ ਤੇ
    ਐਮਆਈਟੀ ਵਿੱਚ ਆਪਣੀ ਪੀਐੱਚਡੀ ਦੀ ਸ਼ੁਰੂਆਤ ਕੀਤੀ ਸੀ
  • 0:36 - 0:42
    ਅਤੇ ਮੈਂ ਡਰਿਆ ਤੇ ਅਲੱਗ ਜਿਹਾ ਮਹਿਸੂਸ ਕਰ ਰਿਹਾ
    ਸੀ ਜਿਵੇਂ ਉਹ ਥਾਂ ਮੇਰੇ ਲਈ ਨਾ ਹੋਵੇ।
  • 0:42 - 0:44
    ਪਰ ਜੀਵਨ ਵਿੱਚ ਕੁਝ ਕਰਨ ਲਈ
    ਮੈਨੂੰ ਇੱਕ ਰਾਹ ਮਿਲਿਆ ਸੀ।
  • 0:44 - 0:48
    ਗੱਲ ਇਹ ਹੈ ਕਿ ਮੈਂ ਕਈ ਸਾਲਾਂ ਤੋਂ ਚੁਟਕਲੇ
    ਲਿਖ ਰਿਹਾ ਸੀ
  • 0:48 - 0:50
    ਤੇ ਉਹਨਾਂ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਦਾ ਸੀ
  • 0:50 - 0:53
    ਤੇ ਮੈਂ ਵੇਖਿਆ ਕਿ
    ਮੈਂ ਇਸ ਉੱਤੇ ਬਹੁਤ ਸਮਾਂ ਬਿਤਾਉਣ ਲੱਗ ਪਿਆ ਸੀ।
  • 0:54 - 0:58
    ਬਹੁਤ ਲੋਕਾਂ ਨੂੰ ਇੰਟਰਨੈੱਟ
    ਇੱਕ ਸੁੰਨੀ ਥਾਂ ਲੱਗ ਸਕਦੀ ਹੈ।
  • 0:58 - 1:00
    ਇੰਝ ਲੱਗ ਸਕਦਾ ਹੈ ਜਿਵੇਂ,
  • 1:00 - 1:02
    ਇਹ ਇੱਕ ਵੱਡਾ, ਬੇਅੰਤ ਖ਼ਲਾਅ ਹੋਵੇ
  • 1:02 - 1:06
    ਜਿੱਥੇ ਤੁਸੀਂ ਲਗਾਤਾਰ ਆਵਾਜ਼ਾਂ ਮਾਰ ਸਕਦੇ ਹੋ
    ਪਰ ਕੋਈ ਵੀ ਤੁਹਾਨੂੰ ਸੁਣ ਨਹੀਂ ਰਿਹਾ।
  • 1:07 - 1:10
    ਪਰ ਮੈਨੂੰ ਇਸ ਖ਼ਲਾਅ ਵਿੱਚ
    ਬੋਲਣ ਦਾ ਆਨੰਦ ਮਿਲਣ ਲੱਗ ਪਿਆ ਸੀ।
  • 1:10 - 1:13
    ਮੈਂ ਵੇਖਿਆ ਕਿ ਇਸ ਖ਼ਲਾਅ ਨਾਲ
    ਆਪਣੀ ਭਾਵਨਾਵਾਂ ਸਾਂਝੀਆਂ ਕਰਨ ਨਾਲ
  • 1:13 - 1:15
    ਆਖ਼ਿਰ ਇਹ ਖ਼ਲਾਅ ਵੀ ਬੋਲਣ ਲੱਗ ਪਿਆ ਸੀ।
  • 1:16 - 1:20
    ਫਿਰ ਮਹਿਸੂਸ ਹੋਇਆ ਕਿ ਇਹ ਖ਼ਲਾਅ
    ਇੱਕ ਬੇਅੰਤ ਇਕੱਲ ਭਰਪੂਰ ਥਾਂ ਨਹੀਂ ਹੈ,
  • 1:20 - 1:22
    ਸਗੋਂ ਇਹ ਕਈ ਕਿਸਮ ਦੇ ਲੋਕਾਂ ਨਾਲ ਭਰਿਆ ਹੋਇਆ ਹੈ,
  • 1:22 - 1:26
    ਜੋ ਇਸ ਵੱਲ ਦੇਖ ਰਹੇ ਹਨ ਤੇ
    ਸੁਣੇ ਜਾਣਾ ਚਾਹੁੰਦੇ ਹਨ।
  • 1:26 - 1:29
    ਸੋਸ਼ਲ ਮੀਡੀਆ ਦੇ ਆਉਣ ਨਾਲ ਬਹੁਤ ਕੁਝ
    ਮਾੜਾ ਸਾਡੇ ਤੱਕ ਪਹੁੰਚਿਆ ਹੈ।
  • 1:29 - 1:32
    ਮੈਂ ਇਸ ਗੱਲ ਉੱਤੇ ਸਵਾਲ ਉਠਾਉਣ ਦੀ
    ਕੋਸਿਸ਼ ਨਹੀਂ ਕਰ ਕਰ ਰਿਹਾ ਹਾਂ।
  • 1:32 - 1:35
    ਕਿਸੇ ਵੇਲੇ ਵੀ ਆਨਲਾਈਨ ਹੋਣ
    ਉੱਤੇ ਬਹੁਤ ਸਾਰੀ ਉਦਾਸੀ
  • 1:35 - 1:38
    ਤੇ ਗੁੱਸਾ ਤੇ ਹਿੰਸਾ ਮਹਿਸੂਸ ਹੁੰਦੀ ਹੈ।
  • 1:38 - 1:39
    ਦੁਨੀਆਂ ਖ਼ਤਮ ਹੁੰਦੀ ਲੱਗਦੀ ਹੈ।
  • 1:39 - 1:41
    ਪਰ ਉਸੇ ਵੇਲੇ ਮੈਂ ਇੱਕ ਕਸ਼ਮਕਸ਼ ਵਿੱਚ ਹਾਂ
  • 1:41 - 1:45
    ਕਿਉਂਕਿ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ
    ਕਿ ਮੇਰੇ ਕਈ ਨਜਦੀਕੀ ਮਿੱਤਰ, ਉਹ ਹਨ,
  • 1:45 - 1:48
    ਜਿਹਨਾਂ ਨੂੰ ਮੈਂ ਪਹਿਲਾਂ ਆਨਲਾਈਨ ਹੀ ਮਿਲਿਆ ਸੀ।
  • 1:48 - 1:52
    ਅਜਿਹਾ ਇਸ ਲਈ ਹੈ ਕਿਉਂਕਿ
    ਸੋਸ਼ਲ ਮੀਡੀਆ ਦੀ ਇੱਕ ਵੱਖਰੀ ਪ੍ਰਕਿਰਤੀ ਹੈ
  • 1:52 - 1:54
    ਕਿ ਅਸੀਂ ਇਸ ਉੱਤੇ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ।
  • 1:54 - 1:58
    ਤੁਸੀਂ ਮਹਿਸੂਸ ਕਰੋਂਗੇ ਕਿ
    ਤੁਸੀਂ ਆਪਣੀ ਡਾਇਰੀ ਲਿਖ ਰਹੇ ਹੋ
  • 1:58 - 1:59
    ਜੋ ਪੂਰੀ ਤਰਾਂ ਨਿਜੀ ਹੈ,
  • 2:00 - 2:02
    ਪਰ ਨਾਲ ਹੀ ਤੁਸੀਂ ਇਹ ਵੀ ਚਾਹੁੰਦੇ ਹੋ ਕਿ
    ਦੁਨੀਆਂ ਵਿੱਚ ਹਰ ਕੋਈ ਇਸ ਨੂੰ ਪੜ੍ਹੇ।
  • 2:03 - 2:05
    ਮੈਨੂੰ ਲੱਗਦਾ ਹੈ ਇਸ ਦਾ ਕੁਝ ਹਿਸਾ
    ਉਹ ਖੁਸ਼ੀ ਹੈ,
  • 2:05 - 2:08
    ਹੋਰ ਲੋਕਾਂ ਦੇ ਨਜਰੀਏ ,ਜੋ ਸਾਡੇ ਤੋਂ ਵੱਖਰੇ ਹਨ,
  • 2:08 - 2:11
    ਦੇਖਣ ਦੇ ਤਜਰਬੇ ਪ੍ਰਾਪਤ ਹੁੰਦੇ ਹਨ
  • 2:11 - 2:12
    ਤੇ ਕਦੇ ਕਦਾਈਂ ਇਹ ਗੱਲ ਚੰਗੀ ਵੀ ਹੈ
  • 2:12 - 2:14
    ਮਿਸਾਲ ਲਈ ਜਦ ਮੈਂ ਪਹਿਲੀ
    ਵਾਰ ਟਵਿੱਟਰ ਉੱਤੇ ਜੁੜਿਆ
  • 2:14 - 2:17
    ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਜਿਹਨਾਂ
    ਨਾਲ ਮੈਂ ਜੁੜਿਆ ਸੀ,ਦਿਮਾਗੀ
  • 2:17 - 2:20
    ਸਿਹਤਮੰਦੀ ਬਾਰੇ ਗੱਲਾਂ ਕਰ ਰਹੇ ਸੀ,
    ਤੇ ਇਲਾਜ਼ ਲਈ ਜਾ ਰਹੇ ਸੀ,
  • 2:20 - 2:23
    ਅਜਿਹੇ ਤਰੀਕੇ ਨਾਲ ਵੀ ਇਸ ਵਿਚ ਕੋਈ ਦਾਗ ਨਹੀਂ ਸੀ,
  • 2:23 - 2:26
    ਜੋ ਅਕਸਰ ਆਪਸੀ ਗੱਲਬਾਤ ਕਰਨ ਸਮੇ ਲੱਗਦਾ ਸੀ ,
  • 2:26 - 2:29
    ਇਹਨਾਂ ਰਾਂਹੀ ਦਿਮਾਗੀ ਸਿਹਤ ਬਾਰੇ
    ਗਲਬਾਤ ਆਮ ਹੋ ਗਈ ਸੀ, ਤੇ
  • 2:29 - 2:32
    ਉਹਨਾਂ ਨੇ ਮੈਨੂੰ ਅਹਿਸਾਸ ਕਰਾਇਆ
    ਕਿ ਇਲਾਜ਼ ਲਈ ਜਾਣਾ
  • 2:32 - 2:34
    ਮੇਰੇ ਲਈ ਲਾਹੇਵੰਦ ਸੀ।
  • 2:34 - 2:36
    ਹੁਣ, ਬਹੁਤ ਲੋਕਾਂ ਲਈ,
  • 2:36 - 2:40
    ਇਹਨਾਂ ਵਿਸ਼ਿਆਂ ਉਪਰ ਲੋਕਾਂ ਵਿਚ ਤੇ
    ਇੰਟਰਨੈਟ ਉਪਰ ਐਨਾ ਖੁਲ ਕੇ ਗੱਲ ਕਰਨਾ,
  • 2:40 - 2:43
    ਇਕ ਡਰਾਉਣੇ ਖਿਆਲ ਜਿਹਾ ਜਾਪਦਾ ਹੈ.
  • 2:43 - 2:48
    ਮੈਂ ਮਹਿਸੂਸ ਕਰਦਾ ਹਾਂ ਕਿ ਬਹੁਤ ਲੋਕ ਸੋਚਦੇ ਹਨ
    ਕਿ ਇਹ ਬਹੁਤ ਹੀ ਡਰਾਉਣੀ ਗੱਲ ਹੈ
  • 2:48 - 2:52
    ਕਿ ਇੰਟਰਨੈਟ ਤੇ ਜਾਣਾ , ਜਦ ,ਤੁਸੀਂ ਪਹਿਲਾਂ
    ਤੋਂ ਹੀ ਪੂਰੀ ਤਿਆਰ ਨਹੀਂ ਹੋ.
  • 2:52 - 2:56
    ਪਰੰਤੂ ਮੈਂ ਸੋਚਦਾਂ ਹਾਂ ਇੰਟਰਨੈਟ ਅਸਲ ਚ ਅਣਜਾਣ
    ਹੋਣ ਤੇ, ਇਕ ਵਧੀਆ ਥਾਂ ਹੋ ਸਕਦੀ ਹੈ
  • 2:56 - 3:00
    ਤੇ ਮੈਂ ਸੋਚਦਾ ਅਸੀਂ ਇਸ ਨੂੰ ਉਤਸ਼ਾਹ ਨਾਲ
    ਠੀਕ ਕਰ ਸਕਦੇ ਹਾਂ
  • 3:00 - 3:04
    ਕਿਓਂ ਜੋ ਮੇਰੇ ਲਈ ਆਪਣੀ ਕਮੀਆਂ
    ਤੇ ਆਪਣੀ ਅਸੁਰੱਖਿਆਤਾਵਾਂ ਤੇ
  • 3:04 - 3:08
    ਆਪਣੀ ਕਮਜ਼ੋਰੀਆਂ ਨੂੰ ਦੂਜਿਆਂ
    ਨਾਲ ਸਾਂਝਾ ਕਰਨ ਵਿਚ
  • 3:08 - 3:09
    ਕੁਝ ਮਹਤੱਵਪੂਰਨ ਹੈ।
  • 3:10 - 3:12
    (ਹਾਸਾ )
  • 3:12 - 3:15
    ਉਦਾਹਰਣ ਵਜੋਂ , ਜਦ ਕੋਈ ਆਪਣੀ ਉਦਾਸੀ ਜਾਂ ਡਰ
  • 3:15 - 3:17
    ਤੇ ਇਕੱਲਤਾ ਸਾਂਝੀ ਕਰਦਾ ਹੈ
  • 3:17 - 3:19
    ਤਾਂ ਅਸਲ ਚ ਮੈਂ ਖੁਦ ਘੱਟ ਇਕੱਲ
    ਮਹਿਸੂਸ ਕਰਦਾ ਹਾਂ ,
  • 3:19 - 3:22
    ਆਪਣੇ ਇਕੱਲਪੁਣੇ ਤੋਂ ਛੁਟਕਾਰਾ ਪਾ ਕੇ ਨਹੀਂ ,
    ਬਲਕਿ ਇਹ ਮੈਨੂੰ ਦਰਸਾ ਕਿ
  • 3:22 - 3:25
    ਮੈਂ ਇੱਕਲਾ ਹੀ ਨਹੀ ਹਾਂ
  • 3:25 - 3:26
    ਜੋ ਇਕੱਲਾ ਹੈ।
  • 3:26 - 3:28
    ਅਤੇ ਇਕ ਲੇਖਕ ਵਜੋਂ ਤੇ ਇਕ ਕਲਾਕਾਰ ਵਜੋਂ
  • 3:28 - 3:32
    ਮੈਂ ਲੋਚਦਾ ਹਾਂ ਇਸ ਕਮਜ਼ੋਰ ਹੋਣ ਦੀ
    ਭਾਵਨਾ ਨੂੰ ਇਕ ਸਮੁਦਾਇਕ ਚੀਜ, ਕੁਝ ਅਜਿਹਾ ,
  • 3:32 - 3:35
    ਜੋ ਅਸੀਂ ਇਕ ਦੂਸਰੇ ਨਾਲ ਸਾਂਝਾ ਕਰ
    ਸਕੀਏ, ਵਿਚ ਜਰੂਰ ਤਬਦੀਲ ਕਰ ਸਕਾਂ
  • 3:35 - 3:38
    ਮੈਂ ਅੰਦਰੂਨੀ ਭਾਵਨਾਵਾਂ ਬਾਹਰ ਲਿਆਉਣ
    ਲਈ ਉਤਸ਼ਾਹਿਤ ਹਾਂ,
  • 3:38 - 3:42
    ਉਨ੍ਹਾਂ ਅਦਿੱਖ ਵਿਅਕਤੀਗਤ ਭਾਵਨਾਵਾਂ ਨੂੰ ,
    ਜਿਹਨਾਂ ਲਈ ਮੇਰੇ ਕੋਲ ਸ਼ਬਦ ਨਹੀਂ ਹੈ ,
  • 3:42 - 3:45
    ਨੂੰ ਚਾਨਣ ਦੇ ਸਾਹਮਣੇ ਲਿਆ ਕੇ ,
    ਸ਼ਬਦਾਂ ਨਾਲ ਸਜਾ ਦੇਵਾਂ
  • 3:45 - 3:47
    ਤੇ ਫਿਰ ਉਨ੍ਹਾਂ ਨੂੰ
    ਦੂਸਰੇ ਲੋਕਾਂ ਨਾਲ ਸਾਂਝਾ ਕਰ ਦੇਵਾਂ,
  • 3:47 - 3:51
    ਇਸ ਉਮੀਦ ਨਾਲ ਕਿ ਇਹ ਉਨ੍ਹਾਂ ਨੂੰ ਆਪਣੀ
    ਭਾਵਨਾਵਾਂ ਲਈ ਸ਼ਬਦ ਲੱਭਣ ਲਈ ਮੱਦਦ ਕਰੇਗਾ।
  • 3:51 - 3:53
    ਮੈਂ ਜਾਣਦਾ ਹਾਂ ਇਹ ਬਹੁਤ
    ਅਚੰਭਾ ਲਗੇਗਾ
  • 3:53 - 3:56
    ਪਰੰਤੂ ਅਖੀਰ ਚ ਮੈਂ
    ਇਹਨਾਂ ਸਾਰੀਆਂ ਗੱਲਾਂ ਨੂੰ ਛੋਟੇ,
  • 3:56 - 3:58
    ਪਹੁੰਚ ਵਿਚ, ਛੋਟੇ ਟੁਕੜਿਆਂ ਵਿਚ
    ਰੱਖਣ ਚ ਰੁਚੀ ਰੱਖਦਾ ਹਾਂ
  • 3:58 - 4:01
    ਕਿਓਂਕਿ ਜਦ ਅਸੀਂ ਇਹਨਾਂ ਨੂੰ ਛੋਟੇ ਟੁਕੜਿਆਂ
    ਚ ਛਿਪਾ ਸਕਦੇ ਹਾਂ
  • 4:01 - 4:04
    ਮੈ ਸੋਚਦਾਂ ਇਹਨਾਂ ਤਕ ਪਹੁੰਚ ਸੌਖੀ ਹੈ,
    ਮੈ ਸੋਚਦਾਂ ਉਹ ਜਿਆਦਾ ਮਜੇਦਾਰ ਹੈ
  • 4:04 - 4:07
    ਕਦੇ ਇਹ ਇਕ ਛੋਟੀ ਕਹਾਣੀ ਦਾ ਰੂਪ ਲੈਂਦਾ ਹੈ,
    ਕਦੇ,
  • 4:07 - 4:09
    ਉਦਾਹਰਣ ਵਜੋਂ, ਉਹ ਇਕ ਵਿਆਖਿਆਂਵਾਂ
    ਵਾਲੀ ਲੁਭਾਵਣੀ ਕਿਤਾਬ
  • 4:10 - 4:13
    ਤੇ ਕਦੇ ਇਹ ਇਕ ਅਜਿਹੇ ਮੂਰਖਤਾ ਭਰੇ ਮਜਾਕ ਦਾ ਰੂਪ
  • 4:13 - 4:15
    ਲੈਂਦਾ ਹੈ,ਜਿਸ ਨੂੰ ਮੈਂ ਇੰਟਰਨੈਟ
  • 4:15 - 4:17
    ਤੇ ਪਾ ਦੇਵਾਂਗਾ।ਜਿਵੇਂ ਕਿ , ਕੁਝ ਮਹੀਨੇ
    ਪਹਿਲਾਂ , ਮੈਂ ਇਕ
  • 4:18 - 4:21
    ਅਜਿਹੀ 'ਕੁਤੇ ਨਾਲ ਸੈਰ ਸੇਵਾ ' ਐਪ ਦਾ
    ਵਿਚਾਰ ਪਾਇਆ ,
  • 4:21 - 4:23
    ਜਿਥੇ ਇਕ ਕੁੱਤਾ ਤੁਹਾਡੇ ਦਰਵਾਜੇ ਤੇ ਦਸਤਕ
  • 4:23 - 4:26
    ਦਿੰਦਾ ਹੈ ਤੇ ਤੁਹਾਨੂੰ ਘਰੋਂ ਬਾਹਰ
    ਨਿਕਲਣਾ ਹੈ
  • 4:26 - 4:27
    ਤੇ ਸੈਰ ਤੇ ਜਾਣਾ ਹੈ
  • 4:27 - 4:29
    (ਹਾਸਾ )
  • 4:30 - 4:32
    ਅਗਰ ਦਰਸ਼ਕਾਂ ਚ ਐਪ ਬਣਾਉਣ ਵਾਲੇ ਹੋਣ ਤਾਂ ,
  • 4:32 - 4:34
    ਗੁਫ਼ਤਗੂ ਬਾਦ ਮੈਂਨੂੰ ਮਿਲੋ, ਜਾਂ
  • 4:35 - 4:38
    ਮੈਂ ਦੱਸਣਾ ਚਾਹਾਂਗਾ ਕਿ ਹਰ ਈ-ਮੇਲ ਭੇਜਣ
    ਤੇ ਮੈਂ ਚਿੰਤਾਗ੍ਰਸਤ ਹੋ ਜਾਂਦਾ ਹਾਂ। ਜਦ ਮੈਂ
  • 4:38 - 4:40
    ਮੈਂ ਈਮੇਲ 'ਚ 'ਬੈਸਟ'
    ਹਸਤਾਖਰ ਕਰਦਾਂ
  • 4:40 - 4:42
    ਤਾਂ ਸੰਖੇਪ ਹੈ ਕਿ,'ਮੈਂ ਬੈਸਟ
    ਕੋਸ਼ਿਸ਼ ਕਰ ਰਿਹਾ ਜੋ ਕਿ,
  • 4:43 - 4:47
    "ਬੇਨਤੀ ਹੈ ਮੈਨੂੰ ਨਫਰਤ ਨਾ ਕਰੋ ਮੈਂ ਵਾਅਦਾ
    ਕਰਦਾਂ, ਮੈਂ ਬੈਸਟ ਕੋਸ਼ਿਸ਼ ਕਰ ਰਿਹਾ ਹੈ'
  • 4:47 - 4:49
    ਜਾਂ ਇਹ ਮੇਰਾ ਪੁਰਾਣਾ ਤੇ ਘਿਸਿਆ ਪਿਟਿਆ ਜਵਾਬ ਹੈ,
  • 4:50 - 4:52
    ਕਿ ਮੈਂ ਕਿਸੇ ਵੀ ਮੁਰਦਾ ਜਾਂ ਜਿੰਦਾ ਨਾਲ
    ਖਾਣਾ ਖਾਣਾ ਪਿਆ, ਮੈਂ ਖਾਊਂਗਾ
  • 4:52 - 4:53
    ਕਿਓਂਕਿ ਮੈਂ ਬਹੁਤ ਇਕੱਲਾ ਹਾਂ
  • 4:53 - 4:55
    (ਹਾਸਾ )
  • 4:58 - 5:01
    ਮੈਂ ਦੇਖਦਾ ਹਾਂ ਕਿ ਜਦ ਮੈਂ ਅਜਿਹੀ ਚੀਜਾਂ
    ਆਨਲਾਈਨ ਸਾਂਝੀ ਕਰਦਾ ਹਾਂ,ਤਾਂ
  • 5:01 - 5:03
    ਪ੍ਰਤੀਕਰਮ ਵੀ ਸਮਾਨ ਹੀ ਹੁੰਦਾ ਹੈ ,
  • 5:03 - 5:05

    ਲੋਕ ਕੋਈ ਮਜ਼ਾਕ ਸਾਂਝਾ ਕਰਨ ਲਈ ਜੁੜਦੇ ਹਨ ,
  • 5:05 - 5:06
    ਤੇ ਉਹ ਭਾਵਨਾਵਾਂ ਨਾਲ ਸਾਂਝ
  • 5:06 - 5:08
    ਪਾਉਂਦੇ ਤੇ ਫਿਰ ਤੁਰੰਤ ਗਾਇਬ ਹੋ ਜਾਂਦੇ
  • 5:08 - 5:10
    (ਹਾਸਾ )
  • 5:10 - 5:13
    ਹਾਂ ਮੈਨੂੰ ਫਿਰ ਇੱਕਲਾ ਛੱਡਦੇ ਹੋਏ।
  • 5:14 - 5:18
    ਪਰ ਮੈਨੂੰ ਲਗਦਾ ਹੈ ਇਹ ਛੋਟੀਆਂ ਮੁਲਾਕਾਤਾਂ
    ਕਾਫੀ ਅਰਥਪੂਰਨ ਹੋ ਸਕਦੀਆਂ ਹਨ।
  • 5:19 - 5:21
    ਉਦਾਹਰਣ ਵਜੋਂ , ਮੈਂ ਆਰਕੀਟੈਕਚਰ ਸਕੂਲ ਤੋਂ ਪਾਸ
    ਹੋਇਆ
  • 5:21 - 5:23
    ਤੇ ਕੈਮਬ੍ਰਿਜ ਚਲਾ ਗਿਆ ਤਾਂ
  • 5:23 - 5:24
    ਇਕ ਸਵਾਲ ਪੁੱਛਿਆ ,"ਹੁਣ ਤਕ
  • 5:24 - 5:26
    ਆਪਣੇ ਜੀਵਨ ਚ ਕਿੰਨ੍ਹੇ ਲੋਕਾਂ ਨਾਲ ਆਖਰੀ ਗੱਲ
  • 5:26 - 5:28
    ਕੀਤੀ ਹੈ? "ਤੇ ਮੈਂ ਆਪਣੇ ਦੋਸਤਾਂ,
  • 5:29 - 5:33
    ਜੋ ਵੱਖ ਸ਼ਹਿਰਾਂ ਤੇ ਵੱਖਰੇ ਦੇਸ਼ਾਂ ਚ ਦੂਰ ਦੁਰੇਡੇ
    ਜਾ ਚੁਕੇ ਸਨ ,
  • 5:33 - 5:35
    ਬਾਰੇ ਸੋਚ ਰਿਹਾ ਸੀ, ਅਤੇ
  • 5:35 - 5:38
    ਕਿ ਕਿਹਨਾਂ ਮੁਸ਼ਕਿਲ ਹੋਏਗਾ ਉਹਨਾਂ ਨਾਲ
    ਰਾਬਤਾ ਕਾਇਮ ਰਖਨਾ।
  • 5:38 - 5:41
    ਪਰ ਦੂਜਿਆਂ ਨੇ ਉੱਤਰ ਦੇਣੇ ਤੇ ਖੁਦ
    ਦੇ ਤਜੁਰਬੇ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ।
  • 5:41 - 5:44
    ਕਿਸੇ ਨੇ ਆਪਣੇ ਮੈਂਬਰ , ਜਿਸ ਨਾਲੋਂ ਉਹ ਟੁੱਟ
    ਗਏ ਨੇ ਬਾਰੇ ਦਸਿਆ।
  • 5:44 - 5:47
    ਕਿਸੇ ਨੇ ਆਪਣੇ ਕਿਸੇ ਪਿਆਰੇ ,ਜੋ
    ਉਨ੍ਹਾਂ ਤੋਂ ਅਚਾਨਕ ਤੇ ਜਲਦੀ ਹੀ
  • 5:47 - 5:49
    ਸਦਾ ਲਈ ਦੂਰ ਚਲੇ ਗਏ ਸਨ , ਬਾਰੇ ਦਸਿਆ।
  • 5:49 - 5:51
    ਕਿਸੇ ਨੇ ਆਪਣੇ ਜਮਾਤੀ ਦੋਸਤ , ਜੋ ਦੂਰ
    ਜਾ ਚੁਕੇ ਸਨ
  • 5:51 - 5:53
    ਬਾਰੇ ਗੱਲ ਕੀਤੀ।
  • 5:53 - 5:56
    ਪਰ ਫਿਰ ਕੁਝ ਚੰਗਾ ਘਟਣ ਲੱਗ ਪਿਆ।
  • 5:56 - 5:57
    ਸਿਰਫ ਮੈਨੂੰ ਜਵਾਬ ਦੇਣ ਦੀ ਬਜਾਏ
  • 5:57 - 6:00
    ਲੋਕਾਂ ਨੇ ਆਪਸ ਵਿਚ ਜਵਾਬ ਦੇਣੇ ਸ਼ੁਰੂ ਕੀਤੇ
  • 6:00 - 6:03
    ਤੇ ਫਿਰ ਇਕ ਦੂਜੇ ਨਾਲ ਗੁਫ਼ਤਗੂ ਕਰਨ ਲਗੇ
    ਤੇ ਆਪਣੇ ਅਨੁਭਵ ਸਾਂਝੇ ਕਰਨ ਲਗ ਪਏ ,
  • 6:03 - 6:04
    ਤੇ ਇਕ ਦੂਸਰੇ ਨੂੰ ਸਹਜ ਕਰਨ ਲਗ ਪਏ
  • 6:04 - 6:07
    ਇਕ ਦੂਸਰੇ ਦੀ ਹੋਂਸਲਾ ਅਫ਼ਜ਼ਾਈ ਵੀ ਕਰਨ ਲਗ ਪਏ,
    ਉਸ ਦੋਸਤ ਤਕ ਪਹੁੰਚਣ ਚ
  • 6:07 - 6:09
    ਜਿਸ ਨਾਲ ਉਹ ਕਾਫੀ ਸਮੇ ਤੋਂ ਬੋਲੇ ਨਹੀਂ ਸੀ
  • 6:09 - 6:12
    ਜਾਂ ਉਸ ਪਰਿਵਾਰਿਕ ਮੈਂਬਰ ,
  • 6:12 - 6:15
    ਜਿਸ ਨਾਲੋਂ ਤੁਸੀਂ ਅਲੱਗ ਹੋ ਚੁਕੇ ਸੀ
  • 6:15 - 6:19
    ਅਖੀਰ ਚ ਸਾਨੂੰ ਇਕ ਲਘੁ ਸਮੁਦਾਇ ਮਿਲਿਆ,
    ਮਹਿਸੂਸ ਕੀਤਾ ਜਿਵੇਂ
  • 6:19 - 6:22
    ਸਾਰੀ ਤਰਾਂ ਦੇ ਲੋਕਾਂ ਤੋਂ ਮਿਲ ਕੇ
    ਇਹ ਮਦਦਗਾਰ ਸਮੂਹ ਬਣਿਆ ਹੋਵੇ
  • 6:22 - 6:25
    ਅਤੇ ਮੈਂ ਸੋਚਦਾਂ ਕਿ ਜਿਨ੍ਹੀ ਵਾਰ ਵੀ ਅਸੀਂ
    ਆਨਲਾਈਨ ਕੁਝ ਪੋਸਟ ਕਰਦੇ ਹਾਂ ,
  • 6:25 - 6:27
    ਹਰ ਵਾਰ ਜਦ ਅਸੀਂ ਅਜਿਹਾ ਕਰਦੇਂ ਆਂ ,
  • 6:27 - 6:29
    ਤਾਂ ਸੰਭਵ ਹੈ
    ਅਜਿਹੀ ਲਘੂ ਮੱਦਦਗਾਰ ਸਮੁਦਾਇ ਬਣ ਜਾਣ
  • 6:29 - 6:33
    ਐਸਾ ਹੋ ਸਕਦਾ ਹੈ ਕਿ ਸਾਰੇ ਤਰਾਂ
    ਦੇ ਵੱਖਰੇ ਪ੍ਰਾਣੀ
  • 6:33 - 6:35
    ਇਕੱਠੇ ਹੋਣ ਤੇ ਆਪਸ ਚ ਮਿਲ ਜਾਣ।
  • 6:35 - 6:37
    ਅਤੇ ਕਦੇ ,ਇੰਟਰਨੇਟਦੇ ਚਿੱਕੜ ਚੋਂ ,
  • 6:37 - 6:40
    ਤੁਸੀਂ ਕਿਸੇ ਹਮਖਿਆਲੀ ਨੂੰ ਮਿਲਦੇ ਹੋ,
  • 6:41 - 6:44
    ਦੇ ਜਵਾਬ ਤੇ ਟਿੱਪਣੀਆਂ ਨੂੰ ਪੜ੍ਹ ਕੇ
  • 6:44 - 6:48
    ਤੇ ਅਜਿਹਾ ਜਵਾਬ ਦੇਖਣ ਤੇ ਜੋ ਵਿਸ਼ੇਸ਼ ਤੌਰ ਤੇ
    ਦਿਆਲਤਾ ਵਾਲਾ ਹੋਵੇ
  • 6:48 - 6:50
    ਜਾਂ ਸਮਝਦਾਰ ਜਾਂ ਮਜਾਕੀਆ ਹੋਵੇ।
  • 6:50 - 6:52
    ਕਦੇ ਕਿਸੇ ਦਾ ਅਨੁਕਰਣ ਕਰਨ ਚ
  • 6:52 - 6:55
    ਅਤੇ ਦੇਖਣਾ ਕਿ ਉਹ ਤੁਹਾਨੂੰ ਪਹਿਲਾਂ
    ਹੀ ਅਨੁਕਰਣ ਕਰਦੇ ਹੋਣ
  • 6:55 - 6:59
    ਤੇ ਕਦੇ ਇਥੇ ਕਿਸੇ ਅਜਿਹੇ ਨੂੰ ਦੇਖਣ ਚ
    ਜਿਸ ਨੂੰ ਅਸਲ ਜੀਵਨ ਚ ਜਾਣਦੇ ਹੋਵੋ
  • 6:59 - 7:02
    ਤੇ ਅਜਿਹਾ ਪਾਉਣਾ ਕਿ ਜਿਹੜੀ ਗੱਲਾਂ ਬਾਰੇ ਤੁਸੀਂ
    ਲਿਖਦੇ ਹੋ ਤੇ ਉਹ ਲਿਖਦੇ ਹੋਣ
  • 7:02 - 7:05
    ਤੇ ਅਹਿਸਾਸ ਕਰਨਾ ਕਿ ਕਈ ਰੁਚੀਆਂ ਚ ਤੁਹਾਡੀ
    ਸਾਂਝ ਹੋਵੇ
  • 7:05 - 7:07
    ਤੇ ਅਜਿਹੀ ਸਾਂਝ ਤੁਹਾਨੂੰ ਦੋਹਾਂ ਨੂੰ
    ਨੇੜੇ ਲੈ ਆਵੇ
  • 7:07 - 7:09
    ਕਦੇ ਜੇ ਤੁਸੀਂ ਕਿਸਮਤ ਦੇ ਦੇ ਧਨੀ ਹੋ ,
  • 7:10 - 7:11
    ਤੁਸੀਂ ਇਕ ਦੂਸਰੇ ਵਿਦੇਸ਼ੀ ਨੂੰ ਮਿਲਦੇ ਹੋ
  • 7:13 - 7:15
    (ਜਦ ਦੋ ਅਜਨਬੀ ਲੋਕ ਕਿਸੇ ਅਜੀਬ
    ਥਾਂ ਤੇ ਮਿਲਦੇ ਹਨ ਤਾਂ
  • 7:15 - 7:17
    ਤਾਂ ਇਹ ਕਿਸੇ ਘਰ ਵਾਂਗੂ ਲਗਦਾ ਹੈ)
  • 7:17 - 7:19
    ਪਰ ਮੈਂ ਚਿੰਤਤ ਵੀ ਹਾਂ ਕਿਓਂਕਿ
    ਜਿਵੇ ਆਪਾਂ ਜਾਣਦੇ ਹਾਂ
  • 7:19 - 7:22
    ਕਿ ਇੰਟਰਨੇਟ
    ਜ਼ਿਆਦਾ ਤਰਾਂ ਇੰਝ ਮਹਿਸੂਸ ਨੀ ਹੁੰਦਾ।
  • 7:22 - 7:24
    ਅਸੀਂ ਸਾਰੇ ਜਾਣਦੇ ਹਾਂ ਕਿ ਜਿਆਦਾਤਰ ,
  • 7:24 - 7:28
    ਇੰਟਰਨੈਟ ਅਜਿਹਾ ਸਥਾਨ ਹੈ , ਜਿਥੇ ਅਸੀਂ
    ਇਕ ਦੂਜੇ ਨੂੰ ਗਲਤ ਸਮਝਦੇ ਹਾਂ ,
  • 7:28 - 7:32
    ਜਿਥੇ ਅਸੀਂ ਆਪਸ ਚ ਵਿਰੋਧ ਚ ਆ ਜਾਨੇ ਹਾਂ
  • 7:33 - 7:38
    ਜਿਥੇ ਹਰ ਤਰਾਂ ਦੀ ਉਲਝਣ ਤੇ ਚੀਕ ਚਿਹਾੜਾ
    ਤੇ, ਚਿਹਲਾਹਟ ਤੇ ਰੌਲਾ ਹੁੰਦਾ ਹੈ,
  • 7:38 - 7:40
    ਇੰਝ ਲਗਦਾ ਇਥੇ ਹਰ ਚੀਜ ਦੀ ਹੱਦ ਹੈ
  • 7:40 - 7:42
    ਇਥੇ ਗੜਬੜ ਲਗਦੀ ਹੈ ,
  • 7:42 - 7:46
    ਤੇ ਮੈਂਨੂੰ ਨਹੀਂ ਪਤਾ ਕਿ ਬੁਰੇ ਹਿਸਿਆਂ
    ਨੂੰ ਚੰਗੇ ਨਾਲ ਕਿੰਝ ਮਿਲਾਂਵਾਂ ,
  • 7:46 - 7:48
    ਕਿਓਂਕਿ ਜਿਵੇਂ ਅਸੀਂ ਜਾਣਦੇ ਤੇ
    ਵੇਖਿਆ ਵੀ ਹੈ,
  • 7:48 - 7:51
    ਬੁਰੇ ਹਿੱਸੇ ਸਾਨੂੰ ਸੱਚੀਂ ਤਕਲੀਫ ਦੇ ਸਕਦੇ ਹਨ
  • 7:52 - 7:57
    ਮੈਂਨੂੰ ਲੱਗਦਾ ਹੈ ਕਿ ਜੋ ਮੰਚ ਇਹਨਾਂ ,ਆਨਲਾਈਨ
    ਥਾਵਾਂ ਤੇ ਰਹਿਣ ਲਈ ਇਸਤੇਮਾਲ ਕਰਦੇ ਹਾਂ
  • 7:58 - 8:00
    ,ਉਹ ਜਾਂ ਤਾਂ ਭੋਲੇਪਣ ਜਾਂ ਜਾਣ -ਬੁੱਝ ਕੇ
    ਤੰਗ ਕਰਨ ਲਈ, ਤੇ
  • 8:00 - 8:04
    ਦੁਰਵਰਤੋਂ ਲਈ, ਗਲਤ ਸੂਚਨਾਵਾਂ ਫੈਲਾਉਣ ਲਈ
  • 8:04 - 8:08
    ਨਫ਼ਰਤ ਤੇ ਨਫ਼ਰਤ ਬਿਆਨੀ ਕਰਨ, ਤੇ ਜੋ ਹਿੰਸਾ ਇਸ
    ਤੋਂ ਉਪਜਦੀ ਹੈ , ਵਾਸਤੇ ਬਣਾਏ ਜਾਂਦੇ ਹਨ
  • 8:08 - 8:10
    ਇੰਝ ਜਾਪਦਾ ਹੈ ਕਿ ਮੌਜੂਦਾ ਮੰਚ ਚੋਂ ਕੋਈ ਨਹੀਂ
    ਜੋ ਇਸਦਾ
  • 8:10 - 8:12
    ਸਾਹਮਣਾ ਤੇ ਦਰੁਸਤੀ ਲਈ
    ਕਾਫੀ ਕੁਝ ਕਰ ਰਹੇਂ ਹੋਣ।
  • 8:13 - 8:16
    ਪਰ ਫਿਰ ਵੀ , ਤੇ ਸ਼ਾਇਦ ਬਦ ਕਿਸਮਤੀ ਨਾਲ

  • 8:16 - 8:20
    ਮੈਂ ਅਜੇ ਵੀ, ਇਹਨਾਂ ਆਨਲਾਈਨ ਸਥਾਨਾਂ ਵੱਲ ,
    ਜਿਵੇਂ ਕਈ ਹੋਰ ਵੀ ਹਨ, ਖਿੱਚਿਆ ਜਾਂਦਾ ਹਾਂ ,
  • 8:20 - 8:24

    ਕਿਓਕਿ ਕਦੇ ਲਗਦਾ ਹੈ ਇਹੋ ਥਾਂ ਹੈ,
    ਜਿਥੇ ਸੱਭ ਲੋਕ ਹਨ ,
  • 8:24 - 8:26
    ਅਤੇ ਕਦੇ ਮੈਂ ਮੂਰਖ
  • 8:26 - 8:28
    ਅਤੇ ਬੁੱਧੂ ਲਗਦਾ ਹਾਂ
  • 8:28 - 8:33
    ਜੋ ਅਜੋਕੇ ਸਮੇਂ ਚ ਵੀ ਅਜਿਹੇ ਸਾਰੇ ਮਨੁੱਖੀ
    ਸਬੰਧਾਂ ਦੇ ਨਿੱਕੇ ਪਲਾਂ ਨੂੰ ਮਹੱਤਵ ਦਿੰਦਾ ਹਾਂ।
  • 8:33 - 8:36
    ਪਰ ਮੈਂ ਹਮੇਸ਼ਾ ਹੀ ਇਸ ਵਿਚਾਰ ਉਪਰ
    ਕੰਮ ਕੀਤਾ ਹੈ
  • 8:36 - 8:41
    ਕਿ ਇਹ ਮਾਨਵਤਾ ਦੇ ਨਿੱਕੇ ਪਲ ਬੇਲੋੜੇ ਨਹੀਂ ਹਨ.
  • 8:41 - 8:43
    ਇਹ ਸੰਸਾਰ ਤੋਂ ਕਦਮ ਖਿੱਚਣਾ ਬਿਲਕੁਲ ਨਹੀਂ ਬਲਿਕ
  • 8:43 - 8:45
    ਇਹੀ ਉਹ ਕਾਰਣ ਹਨ ਜਿਨ੍ਹਾਂ ਕਰਕੇ
    ਅਸੀਂ ਅਜਿਹੀ ਥਾਵਾਂ ਤੇ ਆਉਂਦੇ ਹਾਂ
  • 8:45 - 8:49
    ਇਹ ਮਹੱਤਵਪੂਰਨ ਤੇ ਜ਼ਰੂਰੀ ਹਨ,
    ਇਹ ਪੁਸ਼ਟੀ ਕਰਦੇ ਤੇ ਸਾਨੂੰ ਜੀਵਨ ਦਿੰਦੇ ਹਨ
  • 8:50 - 8:53
    ਇਹ ਛੋਟੀ, ਅਸਥਾਈ ਪਨਾਹਗਾਹਾਂ ,
    ਜੋ ਸਾਨੂੰ ਦਿਖਾਉਂਦੀਆਂ ਹਨ ਕਿ,
  • 8:53 - 8:56
    ਅਸੀਂ ਐਨੇ ਵੀ ਇਕੱਲੇ ਨਹੀਂ ਹਾਂ,
    ਜਿੰਨ੍ਹੇ ਅਸੀਂ ਸਮਝਦੇ ਹਾਂ
  • 8:58 - 9:01
    ਅਤੇ ਹਾਂ, ਹਾਲਾਂ ਕਿ ਜੀਵਨ ਬੁਰਾ ਹੈ
    ਤੇ ਹਰ ਕੋਈ ਉਦਾਸ ਹੈ,
  • 9:01 - 9:03
    ਤੇ ਇੱਕ ਦਿਨ ਅਸੀਂ ਮਰਨ ਵਲੇਂ ਹਾਂ
  • 9:03 - 9:05
    (ਸੋਚੋ,ਜੀਵਨ ਬੁਰਾ ਹੈ,ਹਰ ਕੋਈ
    ਉਦਾਸ ਹੈ,
  • 9:07 - 9:09
    ਅਸੀਂ ਸਾਰੇ ਮਰਨ ਵਾਲੇ ਹਾਂ,ਪ੍ਰੰਤੂ ਮੈਂ ਪਹਿਲਾਂ
    ਹੀ ਇਹ ਫੁੱਲਣਯੋਗ,ਬਦਲਦਾ
  • 9:09 - 9:11
    ਕਿਲਾ ਖਰੀਦਿਆ ਹੈ, ਸੋ, ਕੀ ਤੁਸੀਂ ਆਪਣੇ
  • 9:11 - 9:15
    ਜੂਤੇ ਉਤਾਰੋਗੇ ਜਾਂ ਨਹੀਂ ?)ਮੈਂ ਸੋਚਦਾ ਕਿ ਇਸ
    ਮਾਮਲੇ ਚ ਇਹ ਫੁਲਣਯੋਗ ਅਲੌਕਿਕ ਉੱਛਲਦਾ ਕਿਲਾ,
  • 9:15 - 9:20
    ਅਸਲ ਚ ਸਾਡੇ ਰਿਸ਼ਤੇ ਹਨ
    ਤੇ ਦੂਜੇ ਲੋਕਾਂ ਨਾਲ ਸਾਡੇ ਸੰਬੰਧ ਹਨ
  • 9:23 - 9:24
    ਅਤੇ ਫਿਰ ਇਕ ਰਾਤ ,
  • 9:24 - 9:27
    ਜਦ ਮੈਂ ਖਾਸ ਤੋਰ ਤੇ ਉਦਾਸ ਸੀ ,
    ਤੇ ਦੁਨੀਆ ਪ੍ਰਤੀ ਨਾ ਉਮੀਦ ਸੀ
  • 9:27 - 9:29
    ਮੈਂ
    ਆਪਣੇ ਸੁੰਨ੍ਹੇਪਨ ,
  • 9:29 - 9:31
    ਸੁੰਨੇ ਹਨ੍ਹੇਰੇ ਵਲ ਚੀਖਿਆ ,
  • 9:31 - 9:34
    ਮੈਂ ਕਿਹਾ ," ਇਸ ਪਲ , ਸ਼ੋਸ਼ਲ ਮੀਡੀਆ ਨਾਲ ਜੁੜਨਾ
  • 9:34 - 9:37
    ਦੁਨੀਆ ਦੇ ਅਖੀਰ ਵਿਚ ਕਿਸੇ ਦਾ ਹੱਥ
    ਫੜਨ ਵਾਂਗੂ ਸੀ। "
  • 9:37 - 9:39
    ਅਤੇ ਇਸ ਵਾਰ ਹਾਮੀ ਭਰਨ ਲਈ ਸੁੰਨ੍ਹੇਪਨ
    ਦੀ ਥਾਂ,
  • 9:39 - 9:42
    ਲੋਕ ਸਨ ਜੋ ਸਾਹਮਣੇ ਆਏ ,
  • 9:42 - 9:46
    ਉਹ ਲੋਕ , ਜਿਹਨਾਂ ਨੇ ਮੈਨੂੰ ਉੱਤਰ ਦੇਣਾ ਸ਼ੁਰੂ
    ਕੀਤਾ ਤੇ ਉਹ ਆਪਸ ਚ ਗੱਲਾਂ ਕਰਨ ਲੱਗੇ ,
  • 9:46 - 9:49
    ਤੇ ਫਿਰ ਹੌਲੀ ਹੌਲੀ ਇਹ ਛੋਟਾ ਜਿਹਾ ਸਮੁਦਾਇ ਬਣਿਆ
  • 9:49 - 9:51
    ਹਰ ਕੋਈ ਇਕ ਦੂਜੇ ਦਾ ਹੱਥ ਫੜਨ ਲਈ ਨੇੜੇ ਆਇਆ ,
  • 9:52 - 9:56
    ਅਤੇ ਅਜਿਹੇ ਖ਼ਤਰਨਾਕ ਸਮਿਆਂ ਚ,
  • 9:56 - 9:58
    ਇਸ ਸਾਰੇ ਦਰਮਿਆਨ ,
  • 9:58 - 10:03
    ਮੈਨੂੰ ਲੱਗਦਾ ਕਿ ਇਹ ਲੋਕ ਹੀ ਹਨ ਜਿਨ੍ਹਾਂ
    ਨੂੰ ਅਸੀਂ ਫੜੀ ਰੱਖਣਾ ਹੈ
  • 10:03 - 10:07
    ਅਤੇ ਮੈਂ ਜਾਣਦਾ ਹਾਂ ਇਹ ਛੋਟੇ ਪਲਾਂ
    ਤੋਂ ਬਣੀ ਇੱਕ ਛੋਟੀ ਗੱਲ ਹੈ,
  • 10:07 - 10:11
    ਪ੍ਰੰਤੂ ਮੈਂ ਸੋਚਦਾ ਹਾਂ ਕਿ ਇਸ ਸਾਰੇ ਹਨ੍ਹੇਰੇ ਚ,
  • 10:11 - 10:12
    ਇਹੀ ਇੱਕ ਛੋਟਾ
    ਨੰਨ੍ਹਾ ਰੋਸ਼ਨੀ ਦਾ ਟੁਕੜਾ ਹੈ।

  • 10:12 - 10:14
    ਧੰਨਵਾਦ
  • 10:14 - 10:18
    ( ਤਾਲੀਆਂ )
  • 10:18 - 10:19
    ਧੰਨਵਾਦ
  • 10:20 - 10:23
    ( ਤਾਲੀਆਂ )
Title:
ਤੁਸੀਂ ਆਪਣੇ ਇਕਾਂਤ ਵਿਚ ਇਕੱਲੇ ਨਹੀਂ ਹੋ
Speaker:
ਜੌਨੀ ਸਨ
Description:

ਲੇਖਕ ਅਤੇ ਕਲਾਕਾਰ ਜੌਨੀ ਸੁਨ ਕਹਿੰਦਾ ਹੈ ਕਿ 'ਆਪਣੇ ਇਕਾਂਤ, ਆਪਣੀ ਉਦਾਸੀ ਤੇ ਡਰ ਪ੍ਰਤੀ ਖੁਲ੍ਹੇ ਤੇ ਕਮਜ਼ੋਰ ਹੋਣਾ ,ਤੁਹਾਨੂੰ ਸਹਿਜਤਾ ਲੱਭਣ ਅਤੇ ਘੱਟ ਇਕੱਲ ਮਹਿਸੂਸ ਕਰਨ ਵਿੱਚ ਮੱਦਦ ਕਰ ਸਕਦਾ ਹੈ'।
ਆਪਣੀ ਵਿਸ਼ੇਸ਼ ਵਿਆਖਿਆਵਾਂ ਸਹਿਤ ਇੱਕ ਇਮਾਨਦਾਰ ਗੁਫ਼ਤਗੂ ਦੌਰਾਨ, ਸੁਨ ਸਾਂਝਾ ਕਰਦਾ ਹੈ ਕਿ ਕਿਵੇਂ ਇਕ 'ਪਰਦੇਸੀ ' ਮਹਿਸੂਸ ਕਰਨ ਦੀ ਕਹਾਣੀਆਂ ਦੱਸਣ ਨੇ ਉਸ ਨੂੰ ਇੱਕ ਅਚਾਨਕ ਮਿਲੇ ਸਮੁਦਾਇ ਨੂੰ ਘੋਖਣ ਅਤੇ ਹਨੇਰੇ ਵਿੱਚ ਰੋਸ਼ਨੀ ਦਾ ਇਕ ਛੋਟਾ ਜਿਹਾ ਟੁਕੜਾ ਲੱਭਣ ਚ ਮੱਦਦ ਕੀਤੀ।

more » « less
Video Language:
English
Team:
closed TED
Project:
TEDTalks
Duration:
10:36

Punjabi subtitles

Revisions