YouTube

Got a YouTube account?

New: enable viewer-created translations and captions on your YouTube channel!

Punjabi subtitles

← ਚੀਨ ਵਿਚ ਚੰਗੇ ਭੋਜਨ ਦਾ ਭਵਿੱਖ

Get Embed Code
37 Languages

Showing Revision 14 created 03/02/2018 by Satdeep Gill.

 1. ਮੈਂ ਛੇ ਸਾਲਾਂ ਦੀ ਸੀ ਜਦੋਂ ਮੈਨੂੰ ਪਹਿਲੀ ਵਾਰ
  ਇਹ ਸਿੱਖਣ ਦਾ ਮੌਕਾ ਮਿਲਿਆ ਕਿ ਸਬਰ ਕੀ ਹੈ।

 2. ਮੇਰੀ ਦਾਦੀ ਨੇ ਮੈਨੂੰ ਜਨਮਦਿਨ ਦੇ ਤੋਹਫ਼ੇ ਵਜੋਂ
  ਇੱਕ ਜਾਦੂਈ ਬਕਸਾ ਦਿੱਤਾ,
 3. ਅਤੇ ਕੋਈ ਵੀ ਨਹੀਂ ਜਾਣਦਾ ਸੀ
  ਕਿ ਉਹ ਤੋਹਫਾ ਜ਼ਿੰਦਗੀਭਰ ਲਈ ਹੋਵੇਗਾ।
 4. ਜਾਦੂ ਮੇਰੇ ਦਿਲ ਦਿਮਾਗ ਵਿੱਚ ਵੱਸ ਗਿਆ,
 5. ਅਤੇ 20 ਸਾਲ ਦੀ ਉਮਰ ਵਿੱਚ ਮੈਂ
  ਇੱਕ ਸ਼ੌਕੀਆ ਕਬੂਤਰ ਜਾਦੂਗਰ ਬਣ ਗਈ।
 6. ਇਸ ਜਾਦੂ ਲਈ ਮੈਨੂੰ ਆਪਣੇ ਕਬੂਤਰਾਂ ਨੂੰ
  ਸਿਖਲਾਈ ਦੇਣ ਦੀ ਲੋੜ ਪੈਂਦੀ ਹੈ
 7. ਕਿ ਉਹ ਮੇਰੇ ਕੱਪੜਿਆਂ ਅੰਦਰ
  ਬੈਠਣ ਅਤੇ ਉਡੀਕ ਕਰਨ।
 8. ਇੱਕ ਨੌਜਵਾਨ ਜਾਦੂਗਰ ਹੋਣ ਕਰਕੇ, ਮੈਨੂੰ ਹਮੇਸ਼ਾਂ
  ਕਾਹਲੀ ਹੁੰਦੀ ਸੀ ਕਿ ਮੈਂ ਕਬੂਤਰਾਂ ਨੂੰ ਪੇਸ਼ ਕਰਾਂ
 9. ਪਰ ਮੇਰੇ ਅਧਿਆਪਕ ਨੇ ਮੈਨੂੰ ਦੱਸਿਆ ਸੀ ਕਿ
 10. ਇਸ ਜਾਦੂਈ ਐਕਟ ਦੀ ਸਫਲਤਾ ਦਾ ਰਾਜ਼
 11. ਧੀਰਜ ਨਾਲ ਉਡੀਕ ਕਰਵਾਉਣ ਤੋਂ ਬਾਅਦ ਹੀ
 12. ਕਬੂਤਰਾਂ ਨੂੰ ਬਾਹਰ ਕੱਢਿਆ ਜਾਵੇ।
 13. ਇਸ ਤਰ੍ਹਾਂ ਦੇ ਸੁਚੇਤ ਧੀਰਜ ਦੀ ਮੁਹਾਰਤ
  ਹਾਸਲ ਕਰਨ ਲਈ
 14. ਮੈਨੂੰ ਕੁਝ ਸਾਲ ਲੱਗੇ।
 15. ਸੱਤ ਸਾਲ ਪਹਿਲਾਂ,
  ਜਦੋਂ ਜ਼ਿੰਦਗੀ ਮੈਨੂੰ ਸ਼ੰਘਾਈ ਲੈ ਗਈ,

 16. ਤਾਂ ਜਿਸ ਤਰ੍ਹਾਂ ਦਾ ਸਚੇਤ ਧੀਰਜ ਮੈਂ ਸਿੱਖਿਆ ਸੀ,
  ਉਹ ਅਸਲੀਅਤ ਵਿੱਚ ਲਗਭਗ ਅਸੰਭਵ ਬਣ ਗਿਆ।
 17. ਚੀਨ ਵਿਚ, ਜਿੱਥੇ ਹਰ ਕੋਈ
  ਅਤੇ ਸਭ ਕੁਝ ਕਾਹਲੀ ਵਿੱਚ ਹੈ,
 18. ਹਰ ਕੋਈ ਇੱਕ ਬਿਹਤਰ ਜੀਵਨ ਬਣਾਉਣ ਲਈ
 19. 1.3 ਅਰਬ ਲੋਕਾਂ ਤੋਂ ਬਿਹਤਰ
  ਕਰਨ ਦੀ ਕੋਸ਼ਿਸ਼ ਵਿੱਚ ਹੈ।
 20. ਤੁਸੀਂ ਆਪਣੇ ਮੁਤਾਬਕ ਨਿਯਮ ਬਦਲਦੇ ਹੋ,
 21. ਸੀਮਾਵਾਂ ਨੂੰ ਪਾਰ ਕਰਦੇ ਹੋ।
 22. ਜੇ ਖਾਣੇ ਬਾਰੇ ਗੱਲ ਕਰੀਏ ਤਾਂ ਵੀ ਇਹੀ ਹੈ ..

 23. ਫ਼ਰਕ ਇੰਨਾ ਹੈ ਕਿ ਜਦੋਂ ਭੋਜਨ ਦੀ ਗੱਲ ਹੈ ਤਾਂ
 24. ਧੀਰਜ ਨਾ ਰੱਖਣ ਦੇ ਗੰਭੀਰ ਨਤੀਜੇ ਹੋ ਸਕਦੇ ਹਨ।
 25. ਹੋਰ ਉਗਾਉਣ, ਹੋਰ ਵੇਚਣ ਦੀ ਕਾਹਲ ਦੇ ਨਾਲ
 26. 4,000 ਸਾਲਾਂ ਤੋਂ ਜਿੱਥੇ ਖੇਤੀਬਾੜੀ ਹੋ ਰਹੀ ਹੈ
  ਅਤੇ ਜਿਸ ਦੇਸ਼ ਕੋਲ ਬਹੁਤ ਅਮੀਰ ਕੁਦਰਤੀ ਸਰੋਤ ਹਨ,
 27. ਉਸ ਦੇਸ਼ ਵਿੱਚ ਰਸਾਇਣ ਅਤੇ ਕੀਟਨਾਸ਼ਕਾਂ ਦੀ
  ਦੁਰਵਰਤੋਂ ਨਾਲ ਖੇਤੀਬਾੜੀ ਬਰਬਾਦ ਹੋ ਗਈ ਹੈ।
 28. 2016 ਵਿੱਚ, ਚੀਨੀ ਸਰਕਾਰ ਨੇ ਦੱਸਿਆ
 29. ਕਿ ਸਿਰਫ ਨੌਂ ਮਹੀਨਿਆਂ ਵਿੱਚ
  ਪੰਜ ਲੱਖ ਭੋਜਨ ਸੁਰੱਖਿਆ ਉਲੰਘਣਾਵਾਂ ਹੋਈਆਂ।
 30. ਹੈਰਾਨੀ ਦੀ ਗੱਲ ਹੈ ਕਿ ਦੁਨੀਆਂ ਵਿੱਚੋਂ
  ਹਰ ਚਾਰ ਵਿੱਚੋਂ ਇੱਕ ਸ਼ੂਗਰ ਦਾ ਰੋਗੀ
 31. ਹੁਣ ਚੀਨ ਤੋਂ ਹੈ।
 32. ਭੋਜਨ ਸੰਬੰਧੀ ਕਹਾਣੀਆਂ
 33. ਬਹੁਤ ਜ਼ਿਆਦਾ ਡਰਾਉਣੀਆਂ ਹਨ
 34. ਅਤੇ ਮੈਂ ਆਪਣੇ ਆਪ ਨੂੰ ਕਿਹਾ ਕਿ ਹੁਣ ਸਮਾਂ ਆ
  ਗਿਆ ਹੈ ਜੀਵਨ ਵਿੱਚ ਧੀਰਜ ਨੂੰ ਮੁੜ ਲਿਆਇਆ ਜਾਵੇ।
 35. ਜਦੋਂ ਮੈਂ ਧੀਰਜ ਦੀ ਗੱਲ ਕਰਦੀ ਹਾਂ,

 36. ਤਾਂ ਮੇਰਾ ਮਤਲਬ ਉਡੀਕ ਕਰਨ ਦੀ ਸਮਰੱਥਾ ਨਹੀਂ ਹੈ।
 37. ਮੇਰਾ ਭਾਵ ਹੈ ਉਡੀਕ ਕਰਨ ਵੇਲੇ ਕਿਵੇਂ ਵਿਚਰਨਾ ਹੈ।
 38. ਅਤੇ ਇਸ ਲਈ, ਜਦ ਕਿ ਮੈਂ ਉਸ ਦਿਨ ਦੀ ਉਡੀਕ
  ਕਰ ਰਹੀ ਹਾਂ
 39. ਜਦੋਂ ਇੱਕ ਸਥਾਈ ਭੋਜਨ ਪ੍ਰਣਾਲੀ
  ਚੀਨ ਵਿੱਚ ਇੱਕ ਅਸਲੀਅਤ ਬਣੇਗੀ,
 40. ਮੈਂ ਚੀਨ ਦੀਆਂ ਪਹਿਲੀਆਂ ਆਨਲਾਈਨ ਕਿਸਾਨ ਮੰਡੀਆਂ
  ਵਿੱਚੋਂ ਇੱਕ ਦੀ ਸ਼ੁਰੁਆਤ ਕੀਤੀ।
 41. ਇਸ ਮੰਡੀ ਵਿੱਚ ਪਰਿਵਾਰਾਂ ਨੂੰ ਸਥਾਨਕ ਅਤੇ ਕੁਦਰਤੀ
  ਢੰਗ ਨਾਲ ਉਗਾਈਆਂ ਜਾਣ ਵਾਲੀਆਂ ਫ਼ਸਲਾਂ ਮਿਲਣ।
 42. ਜਦੋਂ ਅਸੀਂ 18 ਮਹੀਨੇ ਪਹਿਲਾਂ ਕੰਮ ਸ਼ੁਰੂ ਕੀਤਾ,
 43. ਉਹ ਭੋਜਨ ਜੋ ਅਸੀਂ ਵੇਚ ਰਹੇ ਸੀ
  ਥੋੜ੍ਹਾ ਨਿਰਾਸ਼ਾਜਨਕ ਸੀ।
 44. ਸਾਡੇ ਕੋਲ ਵੇਚਣ ਲਈ ਕੋਈ ਫਲ
  ਅਤੇ ਮੀਟ ਨਹੀਂ ਸੀ
 45. ਕਿਉਂਕਿ ਕੋਈ ਵੀ ਫਲ ਜਾਂ ਮੀਟ ਲੈਬ ਵਿੱਚ
  ਕੀਟਨਾਸ਼ਕ, ਰਸਾਇਣਾਂ, ਐਂਟੀਬਾਇਓਟਿਕਸ ਅਤੇ ਹਾਰਮੋਨ
 46. ਸੰਬੰਧੀ ਸਾਡੇ ਜ਼ੀਰੋ ਸਹਿਣਸ਼ੀਲਤਾ ਟੈਸਟ
  ਨੂੰ ਪਾਸ ਨਹੀਂ ਕਰ ਪਾਇਆ।
 47. ਮੈਂ ਸਾਡੇ ਬਹੁਤ ਚਿੰਤਿਤ ਕਰਮਚਾਰੀਆਂ ਨੂੰ ਦੱਸਿਆ
 48. ਕਿ ਅਸੀਂ ਉਦੋਂ ਤਕ ਹਾਰ ਨਹੀਂ ਮੰਨਾਂਗੇ ਜਦੋਂ ਤੱਕ
  ਅਸੀਂ ਚੀਨ ਵਿੱਚ ਹਰ ਸਥਾਨਕ ਕਿਸਾਨ ਨੂੰ ਮਿਲਦੇ।
 49. ਅੱਜ, ਅਸੀਂ 57 ਸਥਾਨਕ ਕਿਸਾਨਾਂ ਤੋਂ
  240 ਕਿਸਮ ਦੇ ਉਤਪਾਦ

 50. ਸਪਲਾਈ ਕਰਦੇ ਹਾਂ।
 51. ਖੋਜ ਦੇ ਲਗਭਗ ਇੱਕ ਸਾਲ ਤੋਂ ਬਾਅਦ
 52. ਅਖੀਰ ਵਿੱਚ ਸਾਨੂੰ ਰਸਾਇਣਕ-ਮੁਕਤ ਕੇਲੇ ਮਿਲੇ
 53. ਜੋ ਹੈਨਾਨ ਟਾਪੂ ਦੇ ਪੇਂਡੂ ਨਿਵਾਸੀਆਂ ਦੇ ਵਿਹੜਿਆਂ
  ਵਿੱਚ ਉਗਾਏ ਗਾਏ ਸੀ।
 54. ਅਤੇ ਸ਼ੰਘਾਈ ਤੋਂ ਸਿਰਫ ਦੋ ਘੰਟੇ ਦੂਰ,
 55. ਇੱਕ ਅਜਿਹੇ ਟਾਪੂ ਉੱਤੇ ਜਿਸਦੇ ਕਿ ਕੋਆਰਡੀਨੇਟ ਅਜੇ
  ਗੂਗਲ ਮੈਪਸ ਉੱਤੇ ਨਹੀਂ ਹਨ,
 56. ਸਾਨੂੰ ਇਕ ਅਜਿਹੀ ਜਗ੍ਹਾ ਮਿਲੀ
  ਜਿੱਥੇ ਗਊਆਂ ਘਾਹ ਖਾਂਦੀਆਂ ਹਨ
 57. ਅਤੇ ਨੀਲੇ ਆਕਾਸ਼ ਦੇ ਹੇਠ ਆਜ਼ਾਦ ਘੁੰਮਦੀਆਂ ਹਨ।
 58. ਅਸੀਂ ਲੌਜਿਸਟਿਕਸ ਤੇ ਵੀ ਸਖ਼ਤ ਮਿਹਨਤ ਕਰਦੇ ਹਾਂ।
 59. ਅਸੀਂ ਆਪਣੇ ਗਾਹਕਾਂ ਦੇ ਆਰਡਰ
  ਬਿਜਲੀ ਦੇ ਵਾਹਨਾਂ ਉੱਤੇ
 60. ਕਈ ਵਾਰ ਤਿੰਨ ਘੰਟਿਆਂ ਦੇ ਅੰਦਰ-ਅੰਦਰ
  ਪੂਰੇ ਕਰ ਦਿੰਦੇ ਹਾਂ।
 61. ਅਤੇ ਅਸੀਂ ਬਾਇਓਡਿਗਰੇਰੇਬਲ ਤੇ ਮੁੜ ਵਰਤੋਂਯੋਗ
  ਡੱਬਿਆਂ ਦੀ ਵਰਤੋਂ ਕਰਦੇ ਹਾਂ
 62. ਤਾਂ ਕਿ ਅਸੀਂ ਆਪਣੇ ਵਾਤਾਵਰਨ ਉੱਤੇ
  ਆਪਣੇ ਮਾੜੇ ਪ੍ਰਭਾਵਾਂ ਨੂੰ ਘੱਟ ਕਰ ਸਕੀਏ।
 63. ਬੇਸ਼ੱਕ ਨਹੀਂ ਹੈ ਕਿ ਸਾਡਾ ਕੰਮ ਅੱਗੇ ਵਧੇਗਾ
  ਅਤੇ ਅਸੀਂ ਹੋਰ ਵਸਤਾਂ ਵੀ ਪ੍ਰਦਾਨ ਕਰਾਂਗੇ,

 64. ਪਰ ਇਸ ਵਿੱਚ ਸਮਾਂ ਲੱਗੇਗਾ,
 65. ਅਤੇ ਮੈਂ ਜਾਣਦੀ ਹਾਂ ਕਿ ਭਵਿੱਖ ਨੂੰ ਚੰਗੇ ਖਾਣੇ
  ਲਈ ਤਿਆਰ ਕਰਨ ਲਈ ਬਹੁਤ ਜ਼ਿਆਦਾ ਲੋਕਾਂ ਦੀ ਲੋੜ ਹੈ
 66. ਅਤੇ ਇਸ ਲਈ ਪਿਛਲੇ ਸਾਲ, ਮੈਂ ਚੀਨ ਦੇ ਪਹਿਲੇ
  ਅਜਿਹੇ ਪਲੇਟਫਾਰਮ ਦੀ ਸਥਾਪਤੀ ਕੀਤੀ
 67. ਜੋ ਚੰਗੇ ਭੋਜਨ ਦਾ ਭਵਿੱਖ ਨੂੰ ਸਿਰਜਣ ਲਈ
  ਨਵੀਂ ਉਭਰ ਰਹੀਆਂ ਕੰਪਨੀਆਂ ਦੀ ਮਦਦ ਕਰੇਗਾ
 68. ਅਤੇ ਜਿਸ ਤਰ੍ਹਾਂ ਦਾ ਭਵਿੱਖ
  ਉਹ ਕੰਪਨੀਆਂ ਚਾਹੁੰਦੀਆਂ ਹਨ,
 69. ਚਾਹੇ ਉਹ ਪ੍ਰੋਟੀਨ ਦੇ ਵਧੇਰੇ ਸਥਾਈ ਸਰੋਤ ਵਜੋਂ
  ਖਾਣਯੋਗ ਕੀੜਿਆਂ ਦੀ ਵਰਤੋਂ ਕਰਦੇ ਹੋਏ ਹੋਵੇ
 70. ਜਾਂ ਤੇਲ ਦੀ ਵਰਤੋਂ ਕਰਕੇ
  ਭੋਜਨ ਨੂੰ ਜ਼ਿਆਦਾ ਸਮੇਂ ਲਈ ਤਾਜ਼ਾ ਰੱਖਦੇ ਹੋਏ।
 71. ਪਰ, ਤੁਸੀਂ ਫਿਰ ਵੀ ਪੁੱਛ ਸਕਦੇ ਹੋ:

 72. ਤੁਸੀਂ ਇੱਕ ਸਥਾਈ ਭੋਜਨ ਪ੍ਰਣਾਲੀ
  ਬਣਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ?
 73. ਉਹ ਵੀ ਇੱਕ ਦੇਸ਼ ਵਿੱਚ ਧੀਰਜ ਨਾਲ ਚੱਲਦੇ ਹੋਏ
 74. ਜਿੱਥੇ ਹੌਲਾ ਚੱਲਣਾ ਲਗਭਗ ਇੱਕ ਅਪਰਾਧ ਹੀ ਹੈ?
 75. ਕਿਉਂਕਿ, ਮੇਰੇ ਲਈ,
 76. ਸਫਲਤਾ ਦਾ ਅਸਲੀ ਰਾਜ਼ ਸਬਰ ਹੈ -
 77. ਇਕ ਸਚੇਤ ਧੀਰਜ
 78. ਜਿਸ ਵਿੱਚ ਇਹ ਜਾਣਨਾ ਅਹਿਮ ਹੈ
  ਉਡੀਕ ਕਰਨ ਵੇਲੇ ਕਿਵੇਂ ਵਿੱਚਰਨਾ ਹੈ,
 79. ਅਜਿਹਾ ਧੀਰਜ ਜੋ ਮੈਂ ਆਪਣੀ ਦਾਦੀ
  ਦੁਆਰਾ ਦਿੱਤੇ ਉਸ ਜਾਦੂਈ ਬਕਸੇ ਨਾਲ ਸਿੱਖਿਆ।
 80. ਆਖਰਕਾਰ, ਅਸੀਂ ਧਰਤੀ ਆਪਣੇ ਪੂਰਵਜਾਂ ਤੋਂ
  ਵਿਰਾਸਤ ਵਿੱਚ ਨਹੀਂ ਲਈ
 81. ਸਗੋਂ ਅਸੀਂ ਇਹ ਆਪਣੇ ਬੱਚਿਆਂ ਤੋਂ ਉਧਾਰ ਲਈ ਹੈ।
 82. ਬਹੁਤ ਬਹੁਤ ਧੰਨਵਾਦ।

 83. ਪ੍ਰਸੰਸਾ