Punjabi subtitles

← ਨਾਮੁਮਕਿਨ ਕਰਨਾ, ਡੱਰ ਨੂੰ ਜਿਤਨਾ

Get Embed Code
85 Languages

Showing Revision 9 created 04/03/2018 by Satdeep Gill.

 1. (ਸੰਗੀਤ)
 2. (ਤਾੜੀਆਂ)
 3. ਧੰਨਵਾਦ।
 4. (ਤਾੜੀਆਂ)
 5. ਭਾਰਤ ਵਿਚ ਇੱਕ ਮਹਾਰਾਜਾ ਦੇ
  ਜਨਮਦਿਨ ਉੱਤੇ ਫ਼ਰਮਾਨ ਜਾਰੀ ਹੋਇਆ,
 6. ਕਿ ਸਾਰੇ ਮੁਖੀ ਬਾਦਸ਼ਾਹ ਲਈ
  ਢੁੱਕਵੇਂ ਤੋਹਫ਼ੇ ਲਿਆਉਣ।
 7. ਕੁਝ ਬੰਦੇ ਸ਼ਾਨਦਾਰ ਰੇਸ਼ਮ ਅਤੇ
  ਕੁਝ ਲੋਕੀ ਖੂਬਸੂਰਤ ਤਲਵਾਰਾਂ ਲਿਆਏ,
 8. ਕੁਝ ਸੋਨਾ ਵੀ ਲੈਕੇ ਆਏ।
 9. ਕਤਾਰ ਦੇ ਅੰਤ ਵਿੱਚ ਝੁਰੀਆਂ ਵਾਲਾ
  ਇੱਕ ਬਜ਼ੁਰਗ ਆਦਮੀ ਆਇਆ,
 10. ਜੋ ਆਪਣੇ ਪਿੰਡ ਤੋਂ ਤੁਰ ਕੇ, ਕਈ ਦਿਨਾਂ ਦੀ
  ਸਮੁੰਦਰੀ ਯਾਤਰਾ ਕਰਕੇ ਆਇਆ ਸੀ।
 11. ਰਾਜਕੁਮਾਰ ਨੇ ਪੁੱਛਿਆ,
  "ਤੁਸੀਂ ਰਾਜੇ ਲਈ ਕਿਹੜਾ ਤੋਹਫ਼ਾ ਲਿਆਏ ਹੋ?"
 12. ਬੁੱਢੇ ਆਦਮੀ ਨੇ ਬਹੁਤ ਹੌਲੀ ਹੌਲੀ
  ਆਪਣਾ ਹੱਥ ਖੋਲ੍ਹਿਆ,
 13. ਇੱਕ ਬਹੁਤ ਹੀ ਸੁੰਦਰ ਜਾਮਨੀ ਅਤੇ ਪੀਲੇ,
  ਲਾਲ ਅਤੇ ਨੀਲੇ ਰੰਗ ਦਾ ਸ਼ੰਖ ਸੀ।
 14. ਰਾਜਕੁਮਾਰ ਨੇ ਆਖਿਆ,
 15. "ਰਾਜੇ ਲਈ ਇਹ ਵੀ ਕੋਈ ਤੋਹਫ਼ਾ ਹੈ? "
 16. ਬੁੱਢੇ ਆਦਮੀ ਨੇ ਉਸ ਵੱਲ ਵੇਖਿਆ
  ਅਤੇ ਹੌਲੀ ਹੌਲੀ ਕਿਹਾ,
 17. "ਲੰਬਾ ਸਫ਼ਰ ... ਤੋਹਫ਼ੇ ਦਾ ਹਿੱਸਾ ਹੀ ਹੈ।"
 18. (ਹਾਸੇ)
 19. ਥੋੜੀ ਦੇਰ ਬਾਅਦ ਮੈਂ ਤੁਹਾਨੂੰ
  ਇੱਕ ਤੋਹਫ਼ਾ ਦੇਣ ਵਾਲਾ ਹਾਂ।
 20. ਮੈਨੂੰ ਯਕੀਨ ਹੈ ਇਸ ਤੋਹਫ਼ੇ ਦਾ
  ਪ੍ਰਸਾਰ ਹੋਣਾ ਚਾਹੀਦਾ ਹੈ।
 21. ਪਰ ਪਹਿਲਾਂ, ਮੈਂ ਤੁਹਾਨੂੰ
 22. ਮੇਰੀ ਲੰਮੀ ਸੈਰ ਬਾਰੇ ਦੱਸਾਂਗਾ।
 23. ਤੁਹਾਡੇ ਸਭ ਵਾਂਗ,
 24. ਮੈਂ ਜੀਵਨ ਬੱਚੇ ਵਾਂਗ ਹੀ ਸ਼ੁਰੂ ਕੀਤਾ.
 25. ਤੁਹਾਡੇ ਵਿਚੋਂ ਕਿਸ ਨੇ ਬੱਚੇ ਵਾਂਗ
  ਜੀਵਨ ਸ਼ੁਰੂ ਕੀਤਾ?
 26. ਨੌਜਵਾਨ ਪੈਦਾ ਹੋਏ?
 27. ਤੁਹਾਡੇ ਵਿੱਚੋਂ ਲਗਭਗ ਅੱਧੇ, ਠੀਕ ਹੈ।
 28. (ਹਾਸੇ)
 29. ਅਤੇ ਤੁਸੀਂ ਬਾਕੀ,
  ਕੀ ਤੁਸੀਂ ਵੱਡੇ ਹੀ ਪੈਦਾ ਹੋਏ ਸੀ?
 30. ਵਾਹ ! ਮੈਂ ਤੁਹਾਡੀ ਮਾਂ ਨੂੰ
  ਮਿਲਣਾ ਚਾਹੁੰਦਾ ਹਾਂ!
 31. "ਅਸੰਭਵ ਬਾਰੇ" ਗੱਲ!
 32. ਜਦ ਮੈਂ ਛੋਟਾ ਬੱਚਾ ਸੀ,
  ਮੈਨੂੰ ਹਮੇਸ਼ਾ ਅਲੌਕਿਕ ਕਰਨ ਦਾ ਮੋਹ ਸੀ।
 33. ਇਸ ਦਿਨ ਦਾ ਮੈਨੂੰ ਸਾਲਾਂ ਤੋਂ ਇੰਤਜ਼ਾਰ ਸੀ,
 34. ਕਿਉਂਕਿ ਅੱਜ ਮੈਂ ਕੋਸ਼ਿਸ਼ ਕਰਾਂਗਾ
 35. ਤੁਹਾਡੀਆਂ ਅੱਖਾਂ ਅੱਗੇ ਅਸੰਭਵ ਕਰਨ ਦੀ।
 36. ਇੱਥੇ ਟੇਡ ਐਕਸ ਮਸਟ੍ਰਿਕਸ਼ਟ ਵਿਖੇ।
 37. ਮੈਂ ਤੋਹਫ਼ਾ ਦੇ ਕੇ ਸ਼ੁਰੂ ਕਰਨ ਲਗਾਂ।
 38. ਅੰਤ ਨੂੰ ਦੱਸ ਕੇ।
 39. ਅਤੇ ਮੈਂ ਤੁਹਾਨੂੰ ਸਾਬਤ ਕਰਾਂਗਾ।
 40. "ਅਸੰਭਵ" ਅਸੰਭਵ ਨਹੀਂ ਹੈ।
 41. ਅਤੇ ਮੈਂ ਤੁਹਾਨੂੰ ਪ੍ਰਚਾਰ ਲਯੀ ਇੱਕ ਤੋਹਫ਼ਾ
  ਦੇ ਕੇ ਖਤਮ ਕਰਾਂਗਾ :
 42. ਮੈਂ ਤੁਹਾਨੂੰ ਦਿਖਾਵਾਂਗਾ ਕਿ ਤੁਸੀਂ ਆਪਦੇ
  ਜੀਵਨ ਵਿੱਚ ਅਸੰਭਵ ਕਰ ਸਕਦੇ ਹੋ।
 43. ਅਸੰਭਵ ਕਰਨ ਦੀ ਖੋਜ ਵਿੱਚ, ਮੈਨੂੰ ਪਤਾ ਲਗਾ ਕਿ
 44. ਦੁਨੀਆ ਭਰ ਦੇ ਲੋਕਾਂ ਵਿੱਚ ਦੋ ਗੱਲਾਂ ਆਮ ਹਨ।
 45. ਪਹਿਲੀ, ਹਰ ਕੋਈ ਡਰਦਾ ਹੈ,
 46. ਅਤੇ ਦੂਜੇ ਹਰ ਕੋਈ ਸਪਨੇ ਦੇਖਦਾ ਹੈ।
 47. ਅਸੰਭਵ ਕਰਨ ਦੀ ਖੋਜ ਵਿੱਚ,
  ਮੈਨੂੰ ਤਿੰਨ ਗਲਾਂ ਦਾ ਪਤਾ ਲਗਿਆ
 48. ਜਿਨ੍ਹਾਂ ਲਈ ਮੈਂ ਸਾਲੋਂ ਸਾਲ ਸਾਧਨਾ ਕੀਤੀ
 49. ਜਿਸ ਕਰਕੇ ਮੈਂ ਅਸੰਭਵ ਕੰਮ ਕਰ ਸਕਿਆ।
 50. ਧੋਖਾ ਗੇਂਦ, ਜਾਂ ਤੁਸੀਂ ਇਸ ਨੂੰ
  "ਟ੍ਰੈਫਬਲ" ਕਹਿ ਸਕਦੇ ਹੋ,
 51. ਮਹਾਮਨੁੱਖ,
 52. ਅਤੇ ਮੱਛਰ।
 53. ਇਹ ਮੇਰੇ ਤਿੰਨ ਜ਼ਰੂਰੀ ਸ਼ਬਦ ਹਨ।
 54. ਹੁਣ ਤੁਸੀਂ ਜਾਣਦੇ ਹੋ ਮੈਂ ਜ਼ਿੰਦਗੀ
  ਵਿਚ ਅਸੰਭਵ ਕਿਉਂ ਕਰਦਾ ਹਾਂ।
 55. ਇਸ ਲਈ ਮੈਂ ਤੁਹਾਨੂੰ
  ਅਪਣੇ ਲੰਬੇ ਸਫ਼ਰ ਬਾਰੇ ਦੱਸਾਂਗਾ।
 56. ਡਰ ਤੋਂ ਸੁਪਨਿਆਂ ਤੱਕ।
 57. ਤਲਵਾਰਾਂ ਤੋਂ ਸ਼ਬਦਾਂ ਤੱਕ।
 58. ਧੋਖਾ ਗੇਂਦ ਤੋਂ
 59. ਮਹਾਮਨੁੱਖ ਤੱਕ,
 60. ਮੱਛਰ ਤੱਕ।
 61. ਅਤੇ ਮੈਂ ਦਿਖਾਉਣਾ ਚਾਹੁੰਦਾ ਹਾਂ।
 62. ਤੁਸੀਂ ਅਪਣੇ ਜੀਵਨ ਵਿੱਚ ਕਿਵੇਂ
  ਅਸੰਭਵ ਕਰ ਸਕਦੇ ਹੋ।
 63. ਅਕਤੂਬਰ 4, 2007
 64. ਜਦੋਂ ਮੈਂ ਸੈਂਡਰਜ਼ ਥੀਏਟਰ ਦੀ ਸਟੇਜ ਤੇ ਚੜ੍ਹਿਆ
  ਮੇਰਾ ਦਿਲ ਦੌੜ ਰਿਹਾ ਸੀ, ਗੋਡੇ ਹਿਲ ਰਹੇ ਸਨ,
 65. ਹਾਰਵਰਡ ਯੂਨੀਵਰਸਿਟੀ ਵਿਖੇ ਮੈਡੀਸਨ 2007 ਦਾ
  ਇਗ ਨੋਬਲ ਪੁਰਸਕਾਰ ਸਵੀਕਾਰ ਕਰਨ ਲਯੀ
 66. ਸਹਿ-ਲਿਖਾੜੀ ਨਾਤੇ ਡਾਕਟਰੀ ਖੋਜ ਪੱਤਰ ਲਈ।
 67. ਜਿਸਦਾ ਸਿਰਲੇਖ ਹੈ "ਤਲਵਾਰ ਨਿਗਲਣਾ...
 68. ... ਅਤੇ ਇਸ ਦੇ ਕੁਪ੍ਰਭਾਵ ".
 69. (ਹਾਸੇ)
 70. ਇਹ ਛੋਟੀ ਪਤ੍ਰਿਕਾ, ਜੋ ਮੈਂ ਪਹਿਲਾਂ ਕਦੇ ਨਹੀਂ
  ਪੜ੍ਹੀ ਸੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ,
 71. ਬ੍ਰਿਟਿਸ਼ ਮੈਡੀਕਲ ਜਰਨਲ।
 72. ਅਤੇ ਮੇਰੇ ਲਈ ਇਹ ਅਸੰਭਵ
  ਸੁਪਨਾ ਸੱਚ ਹੋਣ ਵਾਂਗ ਸੀ,
 73. ਮੇਰੇ ਵਰਗੇ ਕਿਸੇ ਲਈ ਇਹ ਅਚਾਨਕ ਹੈਰਾਨੀ ਸੀ।
 74. ਇੱਕ ਸਨਮਾਨ, ਮੈਂ ਕਦੀ ਵੀ ਨਹੀਂ ਭੁੱਲਾਂਗਾ।
 75. ਪਰ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ
  ਯਾਦਗਾਰ ਹਿੱਸਾ ਨਹੀਂ ਸੀ।
 76. 4 ਅਕਤੂਬਰ 1967 ਨੂੰ,
 77. ਇਹ ਡਰਿਆ, ਸ਼ਰਮੀਲਾ, ਸੁਕਿਆਂ, ਡਰਪੋਕ ਬੱਚਾ
 78. ਬਹੁਤ ਜ਼ਿਆਦਾ ਡਰ ਤੋਂ ਪੀੜਤ ਸੀ।
 79. ਜਦੋਂ ਉਹ ਸਟੇਜ 'ਤੇ ਜਾਣ ਲਈ ਤਿਆਰ ਹੋਇਆ,
 80. ਉਸਦਾ ਦਿਲ ਦੌੜ ਰਿਹਾ ਸੀ,
 81. ਉਸ ਦੇ ਗੋਡੇ ਹਿਲ ਰਹੇ ਸਨ
 82. ਉਹ ਬੋਲਣ ਲਈ ਮੂੰਹ ਖੋਲ੍ਹਣ ਗਿਆ,
 83. ਸ਼ਬਦ ਸਿਰਫ ਬਾਹਰ ਨਹੀਂ ਆਏ.
 84. ਉਹ ਡਰ ਮਾਰੇ ਅਧਰੰਗ ਵਾਂਗ ਹੋ ਗਿਆ ਸੀ,
 85. ਡਰ ਵਿੱਚ ਜਮ ਗਿਆ ਸੀ।
 86. ਇਹ ਡਰਿਆ, ਸ਼ਰਮੀਲਾ, ਸੁਕਿਆਂ, ਡਰਪੋਕ ਬੱਚਾ
 87. ਬਹੁਤ ਜ਼ਿਆਦਾ ਡਰ ਤੋਂ ਪੀੜਤ ਸੀ।
 88. ਉਸ ਨੂੰ ਹਨੇਰੇ ਦਾ ਡਰ ਸੀ,
 89. ਉੱਚੀਆਂ ਤੋਂ ਡਰ,
 90. ਮੱਕੜੀ ਅਤੇ ਸੱਪਾਂ ਦਾ ਡਰ ...
 91. ਤੁਹਾਨੂੰ ਕਿਸੇ ਨੂੰ ਮੱਕੜੀ ਅਤੇ ਸੱਪ ਤੋਂ ਡਰ ਹੈ?
 92. ਹਾਂ, ਤੁਹਾਡੇ ਵਿਚੋਂ ਕੁਝ ...
 93. ਉਸ ਨੂੰ ਪਾਣੀ ਅਤੇ ਸ਼ਾਰਕ ਦਾ ਡਰ ਸੀ ...
 94. ਡਾਕਟਰਾਂ ਅਤੇ ਨਰਸਾਂ ਅਤੇ ਦੰਦਾਂ ਦੇ ਡਰ,
 95. ਅਤੇ ਸੂਈਆਂ ਅਤੇ ਬੇਧਨੀ ਅਤੇ ਤੇਜ਼ ਧਾਰ ਚੀਜ਼ਾਂ ਦਾ।
 96. ਸਬ ਤੋਂ ਵੱਧ ਉਹਨੂੰ ਡਰ ਸੀ
 97. ਲੋਕਾਂ ਦਾ।
 98. ਉਹ ਡਰਿਆ, ਸ਼ਰਮੀਲਾ, ਸੁਕਿਆਂ, ਡਰਪੋਕ ਬੱਚਾ
 99. ਮੈਂ ਸੀ।
 100. ਮੈਨੂੰ ਅਸਫਲਤਾ ਅਤੇ ਰੱਦ ਹੋਣ ਦਾ ਡਰ ਸੀ,
 101. ਘੱਟ ਸਵੈ-ਮਾਣ, ਨੀਚਤਾ ਦੀ ਗੁੰਝਲਦਾਰ,
 102. ਅਤੇ ਕੁਝ ਅਜਿਹਾ ਜੋ ਸਾਨੂੰ ਨਹੀਂ ਪਤਾ ਸੀ
  ਕਿ ਇਹ ਵੀ ਹੋ ਸਕਦਾ ਸੀ।
 103. ਸਮਾਜਿਕ ਚਿੰਤਾ ਦਾ ਵਿਕਾਰ।
 104. ਕਿਉਂਕਿ ਮੈਨੂੰ ਡਰ ਸੀ, ਬਦਮਾਸ਼
  ਮੈਨੂੰ ਪਰੇਸ਼ਾਨ ਕਰਨਗੇ ਅਤੇ ਕੁਟਣਗੇ।
 105. ਉਹ ਹੱਸਦੇ ਅਤੇ ਮੈਨੂੰ ਗਾਲਾਂ ਕੱਢਦੇ,
  ਉਹ ਮੈਨੂੰ ਖੇਡਣ ਨਹੀਂ ਦਿੰਦੇ ਸੀ ਅਪਣੀ ਕਿਸੇ
 106. ਬਾਰਾਂਸਿੰਘਾ ਖੇਡ ਵਿਚ।
 107. ਆਹ, ਇੱਕ ਖੇਡ ਸੀ
  ਉਹ ਮੈਨੂੰ ਖੇਡਣ ਦਿੰਦੇ ਸਨ ...
 108. ਧੋਖਾ ਗੇਂਦ -
 109. ਅਤੇ ਮੈਂ ਇਕ ਵਧੀਆ ਧੋਖੇਬਾਜ਼ ਨਹੀਂ ਸੀ।
 110. ਗੁੰਡੇ ਮੇਰਾ ਨਾਮ ਬੁਲਾਉਂਦੇ,
 111. ਅਤੇ ਮੈਂ ਉਤੇ ਵੇਖਦਾ ਅਤੇ ਲਾਲ
  ਧੋਖਾ ਗੇਂਦਾਂ ਨੂੰ ਵੇਖਦਾ,
 112. ਸੁਪਰਸੋਨਿਕ ਗਤੀ ਤੇ ਮੇਰੇ ਚਿਹਰੇ 'ਤੇ
  ਸੱਟ ਮਾਰਦੇ ਹੋਏ।
 113. ਬੈਮ, ਬੈਮ, ਬੈਮ!
 114. ਅਤੇ ਮੈਨੂੰ ਸਕੂਲ ਤੋਂ ਘਰ ਤਕ
  ਤੁਰਨ ਦੇ ਦਿਨ ਯਾਦ ਹਨ।
 115. ਮੇਰਾ ਚਿਹਰਾ ਲਾਲ ਅਤੇ ਤਿੱਖਾ ਹੁੰਦਾ ਸੀ,
  ਮੇਰੇ ਕੰਨ ਲਾਲ ਅਤੇ ਵਜਦੇ ਸਨ।
 116. ਮੇਰੀਆਂ ਅੱਖਾਂ ਹੰਝੂਆਂ ਨਾਲ ਜੂਝ ਰਹੀਆਂ ਸਨ,
 117. ਅਤੇ ਉਨ੍ਹਾਂ ਦੇ ਸ਼ਬਦ ਮੇਰੇ ਕੰਨ
  ਵਿੱਚ ਸੜ ਰਹੇ ਸਨ.
 118. ਅਤੇ ਜੋ ਕੋਈ ਆਖਦਾ ਹੈ,
 119. "ਲੱਕੜੀ ਅਤੇ ਪੱਥਰ ਹੱਡੀ ਤੋੜ ਸਕਦੇ ਹਨ,
  ਪਰ ਸ਼ਬਦ ਕਦੇ ਮੈਨੂੰ ਦੁਖੀ ਨਹੀਂ ਕਰਨਗੇ "...
 120. ਇਹ ਇੱਕ ਝੂਠ ਹੈ।
 121. ਸ਼ਬਦ ਇਕ ਚਾਕੂ ਵਾਂਗ ਕੱਟ ਸਕਦੇ ਹਨ।
 122. ਸ਼ਬਦ ਤਲਵਾਰ ਵਾਂਗ ਵਿੰਨ੍ਹ ਸਕਦੇ ਹਨ।
 123. ਸ਼ਬਦ ਡੂੰਘੇ ਜ਼ਖ਼ਮ ਬਣਾ ਸਕਦੇ ਹਨ
 124. ਜੋ ਵੇਖੇ ਨਹੀਂ ਜਾ ਸਕਦੇ।
 125. ਇਸ ਲਈ ਮੈਨੂੰ ਡਰ ਸੀ।
  ਅਤੇ ਸ਼ਬਦ ਮੇਰੇ ਸਭ ਤੋਂ ਭੈੜੇ ਦੁਸ਼ਮਣ ਸਨ।.
 126. ਅਜੇ ਵੀ ਹਨ।
 127. ਪਰ ਮੇਰੇ ਵੀ ਸੁਪਨੇ ਸਨ।
 128. ਮੈਂ ਘਰ ਜਾਂਦਾ ਅਤੇ ਮੈਂ ਸੁਪਰਮੈਨ
  ਕਾਮਿਕਸ ਤੋਂ ਬਚਦਾ
 129. ਅਤੇ ਮੈਂ ਸੁਪਰਮਾਨ ਕਾਮਿਕ ਕਿਤਾਬਾਂ ਪੜ੍ਹਦਾ
 130. ਅਤੇ ਮੈ ਸੁਪਰਮੈਨ ਵਾਂਗ ਸੁਪਰਹੀਰੋ
  ਬਣਨ ਦੇ ਸੁਪਨੇ ਵੇਖਦਾ।
 131. ਮੈਂ ਸੱਚ ਅਤੇ ਨਿਆਂ ਲਈ ਲੜਨਾ ਚਾਹੁੰਦਾ ਸੀ,
 132. ਮੈਂ ਖਲਨਾਇਕ ਅਤੇ ਕ੍ਰਿਪਟੋਨਾਇਟ ਦੇ
  ਨਾਲ ਲੜਨਾ ਚਾਹੁੰਦਾ ਸੀ,
 133. ਮੈਂ ਦੁਨੀਆ ਭਰ ਵਿੱਚ ਉਡਣਾ ਚਾਹੁੰਦਾ ਸੀ
  ਅਸਾਧਾਰਣ ਕੰਮ ਕਰਦੇ ਅਤੇ ਜਾਨਾਂ ਬਚਾਂਦੇ ਹੋਏ।
 134. ਮੈਨੂੰ ਅਸਲੀ ਚੀਜ਼ਾਂ ਨਾਲ ਇੱਕ ਮੋਹ ਵੀ ਸੀ।
 135. ਮੈਂ "ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ"
  ਵ "ਰੀਪਲੇ ਦੀ ਮਨੋ ਨ ਮਨੋ" ਕਿਤਾਬਾਂ ਪੜ੍ਹੀਆਂ।
 136. ਤੁਹਾਡੇ ਵਿੱਚੋਂ ਕਿਸੀ ਨੇ ਕਦੇ ਗਿਨੀਜ
  ਬੁੱਕ ਆਫ਼ ਵਰਲਡ ਰਿਕਾਰਡਸ ਜਾਂ ਰਿਪਲੇ ਪੜ੍ਹੀਆਂ?
 137. ਮੈਨੂੰ ਉਹ ਕਿਤਾਬਾਂ ਪਸੰਦ ਹਨ!
 138. ਮੈਂ ਅਸਲ ਲੋਕਾਂ ਨੂੰ ਅਸਲੀ ਕਰਤਬ ਕਰਦੇ ਵੇਖਿਆ.
 139. ਅਤੇ ਮੈਂ ਕਿਹਾ, ਮੈਂ ਇਹ ਕਰਾਂਗਾ।
 140. ਜੇ ਗੁੰਡੇ ਮੈਨੂੰ ਨਹੀਂ ਖੇਡਣ ਦੇਣਗੇ,
 141. ਆਪਣੀ ਕਿਸੀ ਵੀ ਖੇਡ ਵਿਚ,
 142. ਮੈਂ ਅਸਲੀ ਜਾਦੂ, ਅਸਲੀ ਕਰਤਬ ਕਰਨਾ ਚਾਹੁੰਦਾ ਹਾਂ।
 143. ਮੈਂ ਅਸਲ ਵਿੱਚ ਕੁਝ ਕਮਾਲ ਕਰਨਾ ਚਾਹੁੰਦਾ ਹਾਂ
  ਜੋ ਉਹ ਧੌਖੇਬਾਜ਼ ਨਹੀਂ ਕਰ ਸਕਦੇ।
 144. ਮੈਂ ਆਪਣਾ ਮਕਸਦ ਲੱਭਣਾ ਚਾਹੁੰਦਾ ਹਾਂ।
 145. ਮੈਂ ਜਾਣਨਾ ਚਾਹੁੰਦਾ ਹਾਂ ਮੇਰੀ
  ਜ਼ਿੰਦਗੀ ਦਾ ਅਰਥ ਹੈ।
 146. ਮੈਂ ਸੰਸਾਰ ਨੂੰ ਬਦਲਣ ਲਈ ਸ਼ਾਨਦਾਰ
  ਚੀਜ਼ ਕਰਨਾ ਚਾਹੁੰਦਾ ਹਾਂ।
 147. ਮੈਂ ਸਾਬਤ ਕਰਨਾ ਚਾਹੁੰਦਾ ਹਾਂ
  "ਅਸੰਭਵ" ਅਸੰਭਵ ਨਹੀਂ ਹੈ।
 148. ਅਗਲੇ ਦਸ ਸਾਲ -
 149. ਇਹ ਮੇਰੇ 21 ਵੇਂ ਜਨਮ ਦਿਨ ਤੋਂ
  ਇਕ ਹਫ਼ਤਾ ਪਹਿਲਾਂ ਸੀ।
 150. ਇਕ ਦਿਨ ਵਿਚ ਦੋ ਚੀਜ਼ਾਂ ਵਾਪਰੀਆਂ ਸਨ
  ਜੋ ਕਿ ਹਮੇਸ਼ਾ ਲਈ ਮੇਰੀ ਜ਼ਿੰਦਗੀ ਨੂੰ ਬਦਲ ਗਈਆਂ
 151. ਮੈਂ ਤਾਮਿਲਨਾਡੂ, ਦੱਖਣੀ ਭਾਰਤ ਵਿਚ ਰਹਿ ਰਿਹਾ ਸੀ
 152. ਮੈਂ ਉੱਥੇ ਇਕ ਮਿਸ਼ਨਰੀ ਸੀ,
 153. ਅਤੇ ਮੇਰੇ ਸਲਾਹਕਾਰ, ਮੇਰੇ
  ਦੋਸਤ ਨੇ ਮੈਨੂੰ ਪੁੱਛਿਆ,
 154. "ਕੀ ਤੁਹਾਡੇ ਥਰੋਮਜ਼ ਹਨ, ਡੈਨੀਅਲ?"
 155. ਅਤੇ ਮੈਂ ਕਿਹਾ, "ਥਰੋਮਜ਼? ਥਰੋਮਜ਼ ਕੀ ਹਨ? "
 156. ਉਸ ਨੇ ਕਿਹਾ, "ਥਰੋਮਜ਼" ਜੀਵਨ ਦੇ
  ਮੁੱਖ ਉਦੇਸ਼ ਹਨ।"
 157. ਉਹ ਇੱਕ ਸੁਪਨੇ ਅਤੇ ਉਦੇਸ਼ ਦੇ
  ਸੁਮੇਲ ਹਨ, ਜਿਵੇਂ ਕਿ ਤੁਸੀਂ
 158. ਕੁਝ ਵੀ ਕਰ ਸਕਦੇ ਹੋ, ਕਿਥੇ ਹੀ ਜਾ ਸਕਦੇ ਹੋ,
 159. ਅਤੇ ਕੁਝ ਵੀ ਬਣ ਸਕਦੇ ਹੋ
 160. ਤੁਸੀਂ ਕਿੱਥੇ ਜਾਓਗੇ? ਤੁਸੀਂ ਕੀ ਕਰੋਗੇ?
 161. ਤੁਸੀਂ ਕੀ ਬਣੋਗੇ ?
 162. ਮੈਂ ਕਿਹਾ,"ਮੈਂ ਉਹ ਨਹੀਂ ਕਰ ਸਕਦਾ!
  ਮੈਂ ਕਾਫੀ ਡਰਿਆ ਹਾਂ! ਮੈਨੂੰ ਬਹੁਤ ਡਰ ਹਨ! "
 163. ਉਸ ਰਾਤ ਮੈਂ ਆਪਣੀ ਚਾਵਲ ਚਟਾਈ
  ਬੰਗਲੇ ਦੀ ਛੱਤ 'ਤੇ ਲੈ ਗਿਆ।
 164. ਤਾਰੇ ਦੇ ਥੱਲੇ ਰੱਖ ਲੇਟ ਗਿਆ।
 165. ਅਤੇ ਵੇਖਿਆ ਚਮਗਾਦੜ ਮੱਛਰਾਂ 'ਤੇ
  ਲਪੇਟ ਮਾਰ ਰਹੇ ਹਨ।
 166. ਅਤੇ ਮੈਂ ਬਸ ਮੁਖ ਉਦੇਸ਼, ਸੁਪਨੇ ਅਤੇ ਟੀਚੇ
  ਬਾਰੇ ਸੋਚ ਰਹਿਆ ਸੀ।
 167. ਅਤੇ ਧੋਖੇਬਾਜ਼ ਗੇਂਦ ਵਾਲੇ ਗੁੰਡਿਆਂ ਬਾਰੇ।
 168. ਕੁਝ ਘੰਟਿਆਂ ਬਾਅਦ ਜਦੋਂ ਮੈਂ ਉੱਠਿਆ।
 169. ਮੇਰਾ ਦਿਲ ਦੌੜ ਰਿਹਾ ਸੀ,ਮੇਰੇ ਗੋਡੇ ਹਿਲ ਰਹਿ ਸਨ।
 170. ਇਸ ਵਾਰ ਇਹ ਡਰ ਨਾਲ ਨਹੀਂ ਸੀ।
 171. ਮੇਰੇ ਪੂਰੇ ਸਰੀਰ ਨੂੰ ਰੋਕਿਆ ਗਿਆ ਸੀ।
 172. ਅਤੇ ਅਗਲੇ ਪੰਜ ਦਿਨਾਂ ਲਈ
 173. ਮੈਂ ਚੇਤਨਾ ਅਤੇ ਬੇਹੋਸ਼ੀ ਵਿਚ ਮੇਰੀ ਜ਼ਿੰਦਗੀ ਲਈ
  ਮੇਰੀ ਮੌਤ ਨਾਲ ਲੜ ਰਹਿਆ ਸੀ।
 174. ਮੇਰਾ ਦਿਮਾਗ 105 ਡਿਗਰੀ ਮਲੇਰੀਏ
  ਤਾਪ ਨਾਲ ਸੜ ਰਹਿਆ ਸੀ।
 175. ਅਤੇ ਜਦੋਂ ਵੀ ਮੈਂ ਸਚੇਤ ਸਾਂ,
  ਮੈਂ ਮੁਖ ਉਦੇਸ਼ ਬਾਰੇ ਸੋਚਦਾ।
 176. ਮੈਂ ਸੋਚਿਆ, "ਮੈਂ ਆਪਣੀ ਜ਼ਿੰਦਗੀ ਵਿਚ
  ਕੀ ਕਰਨਾ ਚਾਹੁੰਦਾ ਹਾਂ?"
 177. ਅੰਤ ਵਿੱਚ, ਮੇਰੇ 21 ਵੇਂ ਜਨਮਦਿਨ ਰਾਤ ਨੂੰ,
 178. ਸਪੱਸ਼ਟਤਾ ਦੇ ਇੱਕ ਪਲ ਵਿੱਚ,
 179. ਮੈਂਨੂੰ ਇੱਕ ਅਨੁਭਵ ਹੋਇਆ :
 180. ਮੈਨੂੰ ਲਗਿਆ ਕਿ ਬਹੁਤ ਛੋਟਾ ਮੱਛਰ,
 181. ਐਨੋਫੀਲਸ ਸਟੈਪਨਿਸੀ,
 182. ਕਿ ਛੋਟਾ ਜੇਹਿਆ ਮੱਛਰ
 183. ਸਿਰਫ 5 ਮਾਈਕ੍ਰੋਗ੍ਰਾਮ ਵਜ਼ਨ ਤੋਂ ਵੀ ਘੱਟ,
 184. ਲੂਣ ਦੇ ਇੱਕ ਕਣ ਨਾਲੋਂ ਘੱਟ,
 185. ਜੇ ਇਹ ਮੱਛਰ ਮੇਰੇ ਜਿਹੇ 170 ਪੌਂਡ, 80 ਕਿੱਲੋ
  ਆਦਮੀ ਨੂੰ ਲੈ ਸਕਦਾ ਹੈ।
 186. ਮੈਨੂੰ ਅਹਿਸਾਸ ਹੋਇਆ ਕਿ ਇਹ ਸ਼ਕਤੀਮਾਨ ਸੀ।
 187. ਫਿਰ ਮੈਨੂੰ ਲਗਿਆ,
  ਨਹੀਂ, ਨਹੀਂ, ਇਹ ਮੱਛਰ ਨਹੀਂ ਹੈ।
 188. ਇਹ ਥੋੜ੍ਹਾ ਪੈਰਾਸਾਈਟ ਹੈ ਮੱਛਰ ਦੇ ਅੰਦਰ,
 189. ਪਲਾਸਮੋਡੀਅਮ ਫਾਲਸੀਪੇਰਮ,ਜੋ ਦਸ ਲਖ ਤੋਂ ਵੱਧ
  ਲੋਕਾਂ ਨੂੰ ਇੱਕ ਸਾਲ ਵਿੱਚ ਮਾਰ ਦਿੰਦਾ ਹੈ।
 190. ਫਿਰ ਮੈਨੂੰ ਅਹਿਸਾਸ ਹੋਇਆ
  ਨਹੀਂ, ਇਹ ਉਸ ਤੋਂ ਵੀ ਛੋਟਾ ਹੈ।
 191. ਪਰ ਮੇਰੇ ਲਈ, ਇਹ ਬਹੁਤ ਵੱਡਾ ਲੱਗਦਾ ਸੀ।
 192. ਮੈਨੂੰ ਅਹਿਸਾਸ ਹੋਇਆ।
 193. ਮੇਰੇ ਕ੍ਰਿਪਟੋਨਾਈਟ ਡਰ ਸੀ,
 194. ਮੇਰੇ ਪਰਜੀਵ,
 195. ਜਿਨ੍ਹਾਂ ਨੇ ਮੇਰੇ ਸਾਰੇ ਜੀਵਨ ਨੂੰ ਅਪਾਹਜ
  ਅਤੇ ਅਧਰੰਗੀ ਕੀਤਾ ਸੀ।
 196. ਤੁਸੀਂ ਜਾਣਦੇ ਹੋ ਖਤਰੇ ਅਤੇ ਡਰ ਵਿਚ ਅੰਤਰ ਹੈ।
 197. ਖ਼ਤਰਾ ਅਸਲੀ ਹੈ।
 198. ਡਰ ਇੱਕ ਚੋਣ ਹੈ।
 199. ਅਤੇ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਚੋਣ ਹੈ।
 200. ਜਾਂ ਤੇ ਮੈਂ ਉਸ ਰਾਤ ਨੂੰ ਫੇਲ੍ਹ ਹੋਣ ਦੇ
  ਡਰ ਦੀ ਮੌਤ ਮਰ ਸਕਦਾ ਸੀ,
 201. ਜਾਂ ਡਰ ਨੂੰ ਮਾਰ ਕੇ, ਆਪਣੇ
 202. ਸੁਪਨੇ ਲਈ, ਮੈਂ ਜ਼ਿੰਦਗੀ ਜੀਉਣ ਦੀ
  ਹਿੰਮਤ ਕਰ ਸਕਦਾ ਸੀ।
 203. ਅਤੇ ਤੁਸੀਂ ਜਾਣਦੇ ਹੋ, ਮੌਤ ਸਾਮਣੇ ਹੋਏ
  ਤਾਂ ਕੁਝ ਤਾਂ ਹੈ।
 204. ਅਤੇ ਮੌਤ ਦਾ ਸਾਹਮਣਾ ਅਸਲ ਵਿੱਚ
  ਜ਼ਿੰਦਗੀ ਜੀਉਣ ਦੀ ਚਾਹ ਦਿੰਦਾ ਹੈ।
 205. ਮੈਨੂੰ ਲਗਿਆ ਕਿ ਹਰ ਕੋਈ ਮਰਦਾ ਹੈ,
  ਪਰ ਸੱਚਮੁੱਚ ਜ਼ਿੰਦਾ ਨਹੀਂ ਹੁੰਦਾ ਹੈ।
 206. ਮੌਤ ਵਿਚ ਹੀ ਜ਼ਿੰਦਗੀ ਹੈ।
 207. ਤੁਸੀਂ ਜਾਣਦੇ ਹੋ, ਜਦੋਂ ਤੁਸੀਂ ਮਰਨਾ ਸਿੱਖੋਗੇ।
 208. ਤੁਸੀਂ ਅਸਲ ਵਿੱਚ ਜੀਉਣਾ ਸਿੱਖੋਗੇ।
 209. ਇਸ ਲਈ ਮੈਂ ਫੈਸਲਾ ਕੀਤਾ ਕਿ ਮੈਂ ਬਦਲਣ ਵਾਲਾ ਹਾਂ
 210. ਉਸ ਰਾਤ ਮੇਰੀ ਕਹਾਣੀ ਨੂੰ।
 211. ਮੈਂ ਮਰਨਾ ਨਹੀਂ ਚਾਹੁੰਦਾ ਸੀ।
 212. ਮੈਂ ਛੋਟੀ ਪ੍ਰਾਰਥਨਾ ਕੀਤੀ, ਅਤੇ ਕਿਹਾ,
 213. "ਹੇ ਰੱਬਾ, ਜੇ ਮੈ ਜੀਉਂਦਾ ਹਾਂ
  21 ਵੇਂ ਜਨਮ ਦਿਨ ਤੇ,
 214. ਮੈਂ ਡਰ ਨੂੰ ਮੇਰੇ ਜੀਵਨ ਉਤੇ
  ਰਾਜ ਨਹੀਂ ਕਰਨ ਦੇਵਾਂਗਾ।
 215. ਮੈਂ ਆਪਣੇ ਸਾਰੇ ਡਰ ਦਾ ਨਾਸ਼ ਕਰਕੇ,
 216. ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਾਲਾ ਹਾਂ,
 217. ਮੈਂ ਆਪਣਾ ਰਵੱਈਆ ਬਦਲਣਾ ਚਾਹੁੰਦਾ ਹਾਂ,
 218. ਮੈਂ ਜ਼ਿੰਦਗੀ ਵਿਚ ਕੁਝ
  ਸ਼ਾਨਦਾਰ ਕਰਨਾ ਚਾਹੁੰਦਾ ਹਾਂ,
 219. ਮੈਂ ਆਪਣਾ ਮਕਸਦ ਲੱਭਣਾ ਚਾਹੁੰਦਾ ਹਾਂ,
 220. ਮੈਂ ਜਾਣਨਾ ਚਾਹੁੰਦਾ ਹਾਂ ਕਿ ਅਸੰਭਵ
  ਅਸੰਭਵ ਨਹੀਂ ਹੈ।
 221. ਮੈਂ ਤੁਹਾਨੂੰ ਨਹੀਂ ਦੱਸਾਂਗਾ ਕਿ ਮੈਂ ਉਸ ਰਾਤ
  ਬਚਿਆ ਜਾਂ ਨਹੀਂ; ਤੁਸੀ ਸੋਚੋ
 222. (ਹਾਸੇ)
 223. ਪਰ ਉਸ ਰਾਤ ਮੈਂ ਮੇਰੇ ਪਹਿਲੇ 10 ਮੁਖ
  ਉਦੇਸ਼ਾਂ ਦੀ ਸੂਚੀ ਬਣਾਈ।
 224. ਮੈਂ ਫ਼ੈਸਲਾ ਕੀਤਾ ਕਿ ਮੈਂ ਮੁਖ ਮਹਾਂਦੀਪਾਂ ਦੀ
  ਸੈਰ ਕਰਨਾ ਚਾਹੁੰਦਾ ਸਾਂ।
 225. ਦੁਨੀਆ ਦੇ 7 ਅਜੂਬਿਆਂ ਦਾ ਦੌਰਾ
 226. ਕਈ ਭਾਸ਼ਾਵਾਂ ਸਿੱਖਣਾ ਚਾਹੁੰਦਾ ਸਾਂ,
 227. ਇਕ ਨਿਰਜਨ ਟਾਪੂ ਉਤੇ ਰਹਿਣਾ ਸੀ,
 228. ਸਮੁੰਦਰ ਵਿੱਚ ਜਹਾਜ਼ 'ਤੇ ਰਹਿਣਾ ਸੀ,
 229. ਐਮਾਜ਼ਾਨ ਵਿੱਚ ਭਾਰਤੀ ਜਨਜਾਤੀ ਨਾਲ ਰਹਿਣਾ ਸੀ,
 230. ਸਵੀਡਨ ਵਿਚ ਸਭ ਤੋਂ ਉੱਚੇ ਪਹਾੜ ਦੀ
  ਚੋਟੀ ਉਤੇ ਚੜ੍ਹਨਾ ਸੀ,
 231. ਮੈਂ ਸੂਰਜ ਚੜ੍ਹਨ ਤੇ ਮਾਉੰਟ ਐਵਰੇਸਟ ਦੇਖਣਾ ਸੀ,
 232. ਨੈਸ਼ਵਿੱਲੇ ਵਿਚ ਸੰਗੀਤ ਕਾਰੋਬਾਰ,
 233. ਮੈਂ ਸਰਕਸ ਵਿਚ ਕੰਮ ਕਰਨਾ ਚਾਹੁੰਦਾ ਸੀ,
 234. ਅਤੇ ਮੈਂ ਹਵਾਈ ਜਹਾਜ਼ ਤੋਂ ਛਲਾਂਗ ਮਾਰਨੀ ਸੀ।
 235. ਅਗਲੇ ਵੀਹ ਸਾਲਾਂ ਵਿੱਚ,ਮੈਂ ਉਨ੍ਹਾਂ
  ਵਿੱਚੋਂ ਬਹੁਤਿਆਂ ਨੂੰ ਪੂਰਾ ਕੀਤਾ ਹੈ।
 236. ਹਰ ਵਾਰ ਮੈ ਸੂਚੀ ਵਿੱਚੋ ਪੂਰਾ ਹੋਇਆ
  ਉਦੇਸ਼ ਹਟਾਉਂਦਾ,
 237. ਮੈਂ ਆਪਣੀ ਸੂਚੀ ਵਿੱਚ 5 ਜਾਂ 10 ਹੋਰ ਜੋੜ ਦਿੰਦਾ
  ਅਤੇ ਮੇਰੀ ਸੂਚੀ ਵਧਦੀ ਗਈ।
 238. ਅਗਲੇ ਸੱਤ ਸਾਲਾਂ ਤਕ ਮੈਂ ਬਹਾਮਾ ਵਿੱਚ
  ਇੱਕ ਛੋਟੇ ਟਾਪੂ ਉੱਤੇ ਰਹਿ ਰਿਹਾ ਸੀ
 239. ਤਕਰੀਬਨ ਸੱਤ ਸਾਲ,
 240. ਇੱਕ ਛੱਜਾ ਝੌਂਪੜੀ ਵਿੱਚ,
 241. ਸ਼ਾਰਕ ਅਤੇ ਵੱਡੀ ਮੱਛਲੀ ਨੂੰ ਮਾਰ ਕੇ ਖਾਣ ਵਾਲਾ,
  ਟਾਪੂ ਉੱਤੇ ਸਿਰਫ ਇੱਕ ਹੀ ਮਨੁੱਖ,
 242. ਇੱਕ ਲੰਗੋਟੀ ਵਿੱਚ,
 243. ਅਤੇ ਮੈ ਸ਼ਾਰਕ ਦੇ ਨਾਲ ਤੈਰਨ ਸਿਖਿਆ।
 244. ਅਤੇ ਉੱਥੇ, ਮੈਂ ਮੈਕਸੀਕੋ ਚਲਾ ਗਿਆ,
 245. ਅਤੇ ਫਿਰ ਮੈਂ ਇਕਵੇਡਾਰ ਵਿਚ
  ਐਮਾਜ਼ੋਨ ਨਦੀ ਬੇਸਿਨ ਗਿਆ
 246. ਪੁਜੋਂ ਪੋਂਗੋ ਇਕਵੇਡਾਰ ਦੇ ਇਕ ਕਬੀਲੇ ਨਾਲ ਰਹਿਆ,
 247. ਅਤੇ ਹੋਲੇ ਹੋਲੇ ਇਨ੍ਹਾਂ ਮੁਖ ਉਦੇਸ਼ਾਂ ਨੇ
  ਮੇਰਾ ਆਤਮ ਵਿਸ਼ਵਾਸ ਵਧਾਇਆ।
 248. ਮੈਂ ਨੈਸ਼ਵਿਲੇ ਵਿਚ ਸੰਗੀਤ ਦੇ ਕਾਰੋਬਾਰ
  ਵਿਚ ਲਗ ਗਯਾ, ਅਤੇ ਫਿਰ ਸਵੀਡਨ,
 249. ਸਟਾਕਹੋਮ ਗਿਆ, ਉੱਥੇ ਸੰਗੀਤ ਦੇ
  ਕਾਰੋਬਾਰ ਵਿਚ ਕੰਮ ਕੀਤਾ,
 250. ਜਿੱਥੇ ਮੈਂ ਐਮਟੀ ਦੇ ਸਿਖਰ 'ਤੇ ਚੜ੍ਹ ਗਿਆ.
  ਕੇਬੇਨੀਕਾਜ ਆਰਕਟਿਕ ਸਰਕਲ ਤੋਂ ਉੱਚਾ
 251. ਮੈਂ ਦਿਲੱਗੀ ਕਰਨਾ ਸਿੱਖਿਆ,
 252. ਅਤੇ ਕਰਤਬ,
 253. ਅਤੇ ਪਾਬਾਂਸਾ ਚਲਣਾ,
 254. ਇਕ ਪਹਿਯੇ ਦੀ ਸਾਈਕਲ ਚਲਾਉਣਾ,
  ਅੱਗ ਖਾਣਾ, ਕੱਚ ਦਾ ਖਾਣਾ।
 255. 1997 ਵਿਚ ਮੈਂ ਸੁਣਿਆ ਕਿ ਇਕ ਦਰਜਨ ਤੋਂ ਵੀ ਘੱਟ
  ਤਲਵਾਰ ਨਿਗਲਣ ਵਾਲੇ ਬਚੇ ਸਨ
 256. ਅਤੇ ਮੈਂ ਕਿਹਾ, "ਮੈਂ ਇਹ ਕਰਨਾ ਹੈ!"
 257. ਮੈਨੂੰ ਇੱਕ ਤਲਵਾਰ ਨਿਗਲਣ ਵਾਲੇ ਨੂੰ ਮਿਲਿਆ,
  ਅਤੇ ਮੈਂ ਕੁਝ ਸੁਝਾਅ ਮੰਗੇ.
 258. ਉਸ ਨੇ ਕਿਹਾ, "ਹਾਂ, ਮੈਂ 2 ਸੁਝਾਅ ਦਿਆਂਗਾ:
 259. ਨੰਬਰ 1: ਇਹ ਬਹੁਤ ਖ਼ਤਰਨਾਕ ਹੈ,
 260. ਇਸ ਤਰ੍ਹਾਂ ਕਰਨ ਨਾਲ ਲੋਕ ਮਰੇ ਗਏ ਹਨ।
 261. ਨੰਬਰ 2:
 262. ਇਸ ਦੀ ਕੋਸ਼ਿਸ਼ ਨਾ ਕਰੋ! "
 263. (ਹਾਸੇ)
 264. ਮੈਂ ਇਹ ਮੁਖ ਉਦੇਸ਼ ਸੂਚੀ ਵਿਚ ਸ਼ਾਮਲ ਕੀਤਾ
  .
 265. ਅਤੇ ਮੈਂ ਅਭਿਆਸ ਕੀਤਾ ਦਿਨ ਵਿੱਚ
  10 ਤੋਂ 12 ਵਾਰ, ਹਰ ਦਿਨ
 266. ਚਾਰ ਸਾਲ ਤਕ।
 267. ਹੁਣ ਮੈਂ ਉਹ ਗਣਨਾ ਕਰਦਾ ਹਾਂ ...
 268. 4 x 365
 269. ਲਗਭਗ 13,000 ਅਸਫਲ ਕੋਸ਼ਿਸ਼ਾਂ
 270. ਫਿਰ ਜਾ ਕੇ 2001 ਵਿਚ ਮੇਰੇ ਗਲੇ ਤੋਂ ਥੱਲੇ ਮੇਰੀ
  ਪਹਿਲੀ ਤਲਵਾਰ ਗਈ।
 271. ਉਸ ਸਮੇਂ ਮੈਂ ਇੱਕ ਹੋਰ ਮੁਖ ਉਦੇਸ਼ ਬਣਾਇਆ
 272. ਵਿਸ਼ਵ ਵਿੱਚ ਤਲਵਾਰ ਨਿਗਲਣ ਵਾਲਾ
  ਸਬਤੋਂ ਆਗੂ ਨਿਪੁਣ ਆਦਮੀ ਬਣਨਾ। .
 273. ਇਸ ਲਈ ਮੈਂ ਹਰ ਕਿਤਾਬ ਦੀ ਖੋਜ ਕੀਤੀ,
  ਮੈਗਜ਼ੀਨ, ਅਖਬਾਰ ਲੇਖ,
 274. ਹਰ ਡਾਕਟਰੀ ਰਿਪੋਰਟ,ਸ਼ਰੀਰ ਕਿਰਿਆ ਵਿਗਿਆਨ,,
  ਅੰਗ ਵਿਗਿਆਨ ਨੂੰ ਪੜ੍ਹਿਆ,
 275. ਮੈਂ ਡਾਕਟਰਾਂ ਅਤੇ ਨਰਸਾਂ ਨਾਲ ਗੱਲ ਕੀਤੀ,
 276. ਸਾਰੇ ਤਲਵਾਰ ਨਿਗਲਨ ਵਾਲਿਆਂ ਦਾ ਗਰੁੱਪ ਬਣਾਯਾ
 277. ਤਲਵਾਰ ਨਿਗਲਨ ਵਾਲਿਆਂ ਦੀ ਅੰਤਰਦੇਸ਼ੀ ਸੰਸਥਾ
 278. ਅਤੇ 2 ਸਾਲ ਇੱਕ ਡਾਕਟਰੀ
  ਖੋਜ ਪੱਤਰ ਦਾ ਸੰਚਾਲਣ ਕੀਤਾ
 279. "ਤਲਵਾਰ ਨਿਗਲਣਾ ਅਤੇ ਇਸ ਦੇ ਬੁਰੇ ਅਸਰ"
 280. ਜੋ ਕਿ ਪ੍ਰਕਾਸ਼ਿਤ ਹੋਇਆ ਸੀ
  ਬ੍ਰਿਟਿਸ਼ ਮੈਡੀਕਲ ਜਰਨਲ ਵਿਚ।
 281. (ਹਾਸੇ)
 282. ਤੁਹਾਡਾ ਧੰਨਵਾਦ.
 283. (ਪ੍ਰਸੰਸਾ)
 284. ਅਤੇ ਮੈਂ ਤਲਵਾਰ ਨਿਗਲਣ ਬਾਰੇ
  ਕੁਝ ਦਿਲਚਸਪ ਚੀਜ਼ਾਂ ਸਿੱਖਿਆ।
 285. ਮੈਨੂੰ ਯਕੀਨ ਹੈ ਕਿ ਕੁਝ ਗੱਲਾਂ ਜੋ ਤੁਸੀਂ ਪਹਿਲੇ
  ਕਦੇ ਨ ਸੋਚਿਆ ਅੱਜ ਰਾਤ ਬਾਅਦ ਸੋਚੋਗੇ।
 286. ਅਗਲੀ ਵਾਰ ਜਦੋਂ ਘਰ ਜਾਓ, ਅਤੇ ਤੁਸੀਂ
  ਮੀਟ ਜਾਂ ਮੱਛਲੀ ਕੱਟਦੀਆਂ ਹੋਏ ਚਾਕੂ ਨਾਲ
 287. ਜਾਂ ਤਲਵਾਰ, ਜਾਂ ਤੁਹਾਡੀ "ਕਟਲਰੀ "ਨਾਲ
  ਤੁਸੀਂ ਇਸ ਬਾਰੇ ਸੋਚੋਗੇ ...
 288. ਮੈਨੂੰ ਪਤਾ ਹੈ ਕਿ ਤਲਵਾਰ ਨਿਗਲਨਾ
  ਭਾਰਤ ਵਿਚ ਸ਼ੁਰੂ ਹੋਇਆ-
 289. ਜਿੱਥੇ ਮੈਂ ਇਸਨੂੰ ਸਭ ਤੋਂ ਪਹਿਲਾਂ ਦੇਖਿਆ ਸੀ
  ਇੱਕ 20 ਸਾਲ ਦੇ ਬੱਚੇ ਦੇ ਤੌਰ ਤੇ -
 290. ਤਕਰੀਬਨ 4000 ਸਾਲ ਪਹਿਲਾਂ, ਲਗਭਗ 2000 ਈ.ਪੂ.
 291. ਪਿਛਲੇ 150 ਸਾਲਾਂ ਵਿੱਚ ਤਲਵਾਰ ਨਿਗਲਣ ਵਾਲਿਆਂ
  ਨੂੰ ਵਰਤਿਆ ਗਿਆ ਹੈ
 292. ਵਿਗਿਆਨ ਅਤੇ ਦਵਾਈ ਦੇ ਖੇਤਰਾਂ ਵਿੱਚ
 293. 1868 ਵਿਚ ਠੋਸ ਅੰਤਰ ਦਰਸ਼ੀ ਜੰਤਰ
  ਵਿਕਾਸ ਕਰਨ ਵਿੱਚ ਮਦਦ ਕਰਨ ਲਈ,
 294. ਜਰਮਨੀ ਦੇ ਫਰਾਈਬਰਗ ਵਿਚ
  ਡਾ. ਅਡੋਲਫ ਕੁਸਮੌਲ ਦੁਆਰਾ।
 295. 1906 ਵਿਚ, ਵੇਲਜ਼ ਵਿਚ ਅਲੈਕਟੋਕਾਰਡੀਓਗਾਮ,
 296. ਨਿਗਲਣ ਵਾਲੇ ਰੋਗਾਂ ਅਤੇ ਪਚਾਉਣ ਕਿਰਿਆ
  ਨੂੰ ਸਮਝਣ ਲਈ ,
 297. ਸਾਹ ਨਲੀ ਜਾਂਚ ਜੰਤਰ ਜਿਹੀ।
 298. ਪਰ ਪਿਛਲੇ 150 ਸਾਲਾਂ ਦੌਰਾਨ,
 299. ਅਸੀਂ ਸੈਂਕੜੇ ਸੱਟਾਂ ਅਤੇ ਦਰਜਨਾਂ ਮੌਤਾਂ
  ਬਾਰੇ ਜਾਣਦੇ ਹਾਂ ...
 300. ਇਹ ਹੈ ਡਾ. ਐਡੋਲਫ ਕੁਸਮੌਲ ਦੁਆਰਾ ਵਿਕਸਿਤ
  ਕੀਤਾ ਗਿਆ ਠੋਸ ਅੰਤਰ ਦਰਸ਼ੀ ਜੰਤਰ।
 301. ਪਰ ਸਾਨੂੰ ਪਤਾ ਲੱਗਾ ਹੈ ਕਿ ਪਿਛਲੇ
  150 ਸਾਲਾਂ ਵਿੱਚ 29 ਮੌਤਾਂ ਹੋਇਆਂ ਹਨ
 302. ਲੰਡਨ ਵਿਚ ਇਸ ਤਲਵਾਰ ਨਿਗਲਣ ਨੂੰ ਮਿਲਾ ਕੇ
  ਜਿਸ ਨੇ ਆਪਣੀ ਤਲਵਾਰ ਨਾਲ ਆਪਣੇ ਦਿਲ ਨੂੰ ਬਿੰਧਿਆ।
 303. ਅਸੀਂ ਇਹ ਵੀ ਜਾਣਿਆ ਹੈ ਕਿ 3 ਤੋਂ 8 ਤੱਕ
 304. ਗੰਭੀਰ ਸੱਟਾਂ ਹਰ ਸਾਲ ਤਲਵਾਰ ਨਿਗਲਣ
  ਨਾਲ ਹੁੰਦਿਆਂ ਹਨ।
 305. ਮੈਨੂੰ ਪਤਾ ਹੈ ਕਿਯੋੰ ਕਿ ਮੈਨੂੰ
  ਫੋਨ ਕਾਲ ਆਂਦੀ ਹੈ।
 306. ਉਹਨਾਂ ਵਿੱਚੋਂ ਦੋ ਹੁਣੇ ਸੀ,
 307. ਇੱਕ ਸਵੀਡਨ ਤੋਂ ਅਤੇ ਦੂਜੀ ਓਰਲੈਂਡੋ ਵਿੱਚੋਂ ਇੱਕ
  ਸਿਰਫ ਪਿਛਲੇ ਦੋ ਹਫ਼ਤੇ ਵਿੱਚ,
 308. ਤਲਵਾਰ ਨਿਗਲਣ ਵਾਲੇ ਜੋ ਸੱਟਾਂ ਨਾਲ ਜਖਮੀ
  ਹਸਪਤਾਲ ਵਿਚ ਦਾਖਲ ਹਨ।
 309. ਇਸ ਲਈ ਇਹ ਬਹੁਤ ਖਤਰਨਾਕ ਹੈ।
 310. ਦੂਜੇ ਮੈਂ ਸਿੱਖਿਆ ਹੈ ਤਲਵਾਰ ਨਿਗਲਣ
  ਦੀ ਕਿਰਿਆ ਸਿੱਖਣ ਲਈ
 311. ਬਹੁਤ ਲੋਕਾਂ ਨੂੰ 2 ਸਾਲ ਤੋਂ ਲੈ ਕੇ
  10 ਸਾਲ ਲਗਦੇ ਹਨ।
 312. ਬਹੁਤ ਸਾਰੇ ਲੋਕਾਂ ਲਈ।
 313. ਪਰ ਸਭ ਤੋਂ ਦਿਲਚਸਪ ਖੋਜ ਮੈਨੂੰ ਪਤਾ ਲਗੀ ਸੀ
 314. ਤਲਵਾਰ ਨਿਗਲਣ ਵਾਲੇ ਅਸੰਭਵ
  ਕਰਨਾ ਕਿਵੇਂ ਸਿੱਖਦੇ ਹਨ।
 315. ਅਤੇ ਮੈਂ ਤੁਹਾਨੂੰ ਇੱਕ ਰਾਜ਼
  ਦੀ ਗੱਲ ਦੱਸਦਾ ਹਾਂ :
 316. 99.9% ਇਹ ਅਸੰਭਵ ਹੈ ਉਤੇ ਧਿਆਨ ਨਾ ਲਗਾਓ।
 317. ਪਰ ਜੋ 0.1% ਸੰਭਵ ਹੈ, ਉਸ ਉਪਰ
  ਧਿਆਨ ਦਿਓ ਕਿ ਇਹ ਕਿਵੇਂ ਸੰਭਵ ਹੈ।
 318. ਹੁਣ ਮੈਂ ਤੁਹਾਨੂੰ ਇਕ ਤਲਵਾਰ ਨਿਗਲਣ ਵਾਲੇ ਦੇ
  ਦਿਮਾਗ ਦੀ ਸੈਰ ਤੇ ਲੈ ਜਾਵਾਂਗਾ।
 319. ਤਲਵਾਰ ਨੂੰ ਨਿਗਲਣ ਲਈ,ਜ਼ਰੂਰੀ ਹੈ ਕਿ
  ਮਨਨ ਸ਼ਕਤੀ ਨਾਲ ਦਿਮਾਗ ਸ਼ਰੀਰ ਤੋਂ ਵੱਖ ਹੋਵੇ,
 320. ਉਸਤਰੇ ਦੀ ਤੇਜ਼ ਧਾਰ ਵਾਂਗ ਧਿਆਨ
  ਪਿੰਨ ਦੀ ਨੋਕ ਵਰਗਾ ਸਹੀ ਹੋਣਾ
 321. ਸ਼ਰੀਰ ਦੇ ਅੰਦਰੂਨੀ ਅੰਗਾ ਨੂੰ ਅਲਗ ਕਰਨ
  ਅਤੇ ਅਣਚਾਹੇ ਰਿਫਲੇਕ੍ਸ ਤੇ ਕਾਬੂ ਪਾਣ ਲਈ
 322. ਮਜਬੂਤ ਦਿਮਾਗੀ ਸਾਰਾਂਸ਼ ਨਾਲ ,
  ਵਾਰਵਾਰ ਮਾਸਪੇਸ਼ੀ ਯਾਦਾਸਤ ਦੁਆਰਾ
 323. 10,000 ਤੋਂ ਵੱਧ ਵਾਰ ਜਾਣ ਬੁੱਝ ਕੇ
  ਅਭਿਆਸ ਦੁਆਰਾ।
 324. ਹੁਣ ਮੈਂ ਤੁਹਾਨੂੰ ਤਲਵਾਰ ਨਿਗਲਣ ਵਾਲੇ ਦੇ
  ਸ਼ਰੀਰ ਦੇ ਅੰਦਰ ਸਫ਼ਰ ਤੇ ਲੈ ਜਾਵਾਂਗਾ।
 325. ਤਲਵਾਰ ਨੂੰ ਨਿਗਲਣ ਲਈ,
 326. ਮੈਨੂੰ ਆਪਣੀ ਜੀਭ 'ਤੇ ਬਲੇਡ ਨੂੰ ਸਲਾਈਡ ਕਰਨਾ ਹੈ,
 327. ਗ੍ਰੀਵਾ ਘੇਘਾ ਵਿਚ ਪਲਟਾ ਦਬਾ ਕੇ
 328. 90 ਡਿਗਰੀ ਤੇ ਗਲਛੰਦ ਦੇ ਅੰਦਰ ਅਤੇ ਥਲੇ ਜਾਕੇ
 329. ਕਰਿਕਾਯਡ ਕਾਰਟੀਲੇਜ ਵ ਗ੍ਰਸਣੀ ਸੰਬੰਧੀ
  ਉਪਰ ਭੋਜਣ ਨਲੀ ਪਾਰ ਕਰ ਥਲੇ ਜਾਂਦਾ ਹੈ
 330. ਕ੍ਰਮ ਕੁੰਚਨ ਕਿਰਿਆ ਉਤੇ ਕਾਬੂ ਪਾਕੇ,
 331. ਬਲੇਡ ਨੂੰ ਛਾਤੀ ਦੇ ਵਿੱਚ ਸਲਾਈਡ ਕਰਕੇ
 332. ਫੇਫੜਿਆਂ ਦੇ ਵਿਚਕਾਰ.
 333. ਹੁਣ,
 334. ਮੈਨੂੰ ਅਸਲ ਵਿੱਚ ਦਿਲ ਨੂੰ ਇੱਕ ਪਾਸੇ ਧੱਕਣਾ ਹੈ।
 335. ਜੇ ਤੁਸੀਂ ਬਹੁਤ ਧਿਆਨ ਦਿਓ,
 336. ਤੁਸੀਂ ਵੇਖ ਸਕਦੇ ਹੋ ਕਿ ਮੇਰੀ ਤਲਵਾਰ
  ਨਾਲ ਦਿਲ ਧੜਕਣ
 337. ਕਿਉਂਕਿ ਇਹਦਾ ਦਿਲ ਤੇ ਝੁਕਾਵ ਹੈ
 338. ਖਾਣ ਨਲੀ ਉਤਕ ਤੋਂ ਇਕ ਇੰਚ ਦੇ
  ਅੱਠਵਾਂ ਹਿੱਸਾ ਦੀ ਦੂਰੀ ਤੇ
 339. ਇਸ ਚੀਜ਼ ਵਿਚ ਤੂਸੀ ਧੋਖਾ ਨਹੀੰ ਕਰ ਸਕਦੇ।
 340. ਫਿਰ ਮੈਨੂੰ ਇਸਨੂੰ ਛਾਤੀ ਤੋਂ ਅੱਗੇ ਫਿਸਲਾਣਾ ਹੈ,
 341. ਗ੍ਰਾਸ ਨਲੀ ਸਵਰਨੀ ਤੋਂ ਅੱਗੇ ਥਲੇ ਟਿਢ ਵਿਚ,
 342. ਉਬਕਾਈ ਦੀ ਅਨਾਇੱਛਿਕ ਕਿਰਿਆ ਨੂੰ
  ਕਾਬੂ ਕਰਕੇ ਥਲੇ ਪਾਚਨੰਤਰ ਤਕ
 343. ਬਹੁਤ ਆਸਾਨ ਹੈ।
 344. (ਹਾਸੇ)
 345. ਜੇ ਮੈਂ ਅੱਗੇ ਵਧਿਆ,
 346. ਮੇਰੇ ਫਾਲੋਪੀਅਨ ਟਿਊਬਾਂ ਤਕ.
  (ਡਚ) ਫਾਲੋਪੀਅਨ ਟਿਊਬ!
 347. ਤੁਸੀਂ ਆਪਣੀਆਂ ਪਤਨੀਆਂ ਨੂੰ ਪੁੱਛ ਸਕਦੇ ਹੋ
  ਬਾਅਦ ਵਿੱਚ ਉਸ ਬਾਰੇ ...
 348. ਲੋਕ ਮੈਨੂੰ ਪੁੱਛਦੇ ਹਨ, ਉਹ ਕਹਿੰਦੇ ਹਨ,
 349. "ਇਸ ਤਰ੍ਹਾਂ ਆਪਣੇ ਜੀਵਨ ਖਤਰੇ ਲਈ
  ਬਹੁਤ ਹਿੰਮਤ ਦੀ ਲੋੜ ਹੈ,
 350. ਆਪਣੇ ਦਿਲ ਨੂੰ ਧੱਕਣ,ਵ ਤਲਵਾਰ ਨਿਗਲਣ ਲਈ ... "
 351. ਨਹੀਂ. ਅਸਲੀ ਹਿੰਮਤ ਤਾਂ
 352. ਉਸ ਡਰਪੋਕ, ਸ਼ਰਮੀਲੇ, ਦੁਬਲੇ ਪਤਲੇ ਬੱਚੇ ਲਈ ਹੈ
 353. ਫੇਲ੍ਹ ਹੋਣ ਅਤੇ ਰੱਦ ਹੋਣ ਦੇ ਖਤਰੇ ਲਈ,
 354. ਆਪਣੇ ਦਿਲ ਨੂੰ ਖੋਲਣ ਲਈ,
 355. ਅਤੇ ਮਾਣ ਨੂੰ ਨਿਗਲਣ ਲਈ
 356. ਅਤੇ ਇਕ ਅਣਜਾਣੇ ਜਨ ਸਮੂਹ ਦੇ
  ਸਾਹਮਣੇ ਇੱਥੇ ਖੜ੍ਹੇ ਹੋਣਾ
 357. ਅਤੇ ਉਸ ਦੀ ਕਹਾਣੀ ਤੁਹਾਨੂੰ ਦੱਸੇ
  ਉਸ ਦੇ ਡਰ ਅਤੇ ਸੁਪਨੇ ਬਾਰੇ,
 358. ਆਪਣੀ ਹਿੰਮਤ ਨੂੰ ਖਤਰੇ '
  ਸ਼ਾਬਦਿਕ ਅਤੇ ਭਾਵ ਦੋਨੋ.
 359. ਤੁਸੀਂ ਦੇਖੋ - ਧੰਨਵਾਦ
 360. (ਪ੍ਰਸੰਸਾ)
 361. ਤੁਸੀਂ ਵੇਖਦੇ ਹੋ, ਸੱਚਮੁੱਚ ਅਦਭੁਤ ਚੀਜ਼ ਹੈ
 362. ਮੈਂ ਹਮੇਸ਼ਾ ਕਰਨਾ ਚਾਹੁੰਦਾ ਹਾਂ
  ਮੇਰੇ ਜੀਵਨ ਵਿੱਚ ਕਮਾਲ
 363. ਅਤੇ ਹੁਣ ਮੈਂ ਕਰਦਾ ਹਾਂ
 364. ਪਰ ਅਸਲ ਕਮਾਲ ਦੀ ਗੱਲ
  ਇਹ ਨਹੀਂ ਹੈ ਕਿ ਮੈਂ ਨਿਗਲ ਸਕਦਾ ਹਾਂ
 365. ਇਕੋ ਵਾਰ 21 ਤਲਵਾਰਾਂ,
 366. 20 ਫੁਟ ਪਾਣੀ ਦੇ ਥੱਲੇ ਟੈਂਕ ਵਿਚ 80 ਸ਼ਾਰਕ
  ਜਾਂ ਵੱਡੀ ਮੱਛਲੀ ਨਾਲ
 367. ਰੀਪਲੇ ਮਨੋਂ ਨ ਮਨੋਂ ਲਈ ,
 368. ਜਾਂ ਸਟੈਨ ਲੀ ਦੇ ਮਹਾ ਮਨੁੱਖ ਲਈ 1500 ਡਿਗਰੀ
  ਤਕ ਲਾਲ ਗਰਮ ਹੋਣਾ
 369. "ਲੋਹ ਮਨੁੱਖ"
 370. ਅਤੇ ਉਹ ਬਹੁਤ ਗਰਮ ਸੀ
 371. ਜਾਂ ਰਿਪਲੇ ਲਈ ਤਲਵਾਰ ਨਾਲ ਕਾਰ ਖਿੱਚਣ ਲਈ,
 372. ਜਾਂ ਗਿੰਨੀਸ,
 373. ਜਾਂ "ਅਮਰੀਕਾ ਵਿਚ ਹੁੱਨਰ ਹੈ" ਦੇ
  ਫਾਈਨਲ ਵਿਚ ਪਹੁੰਚਣਾ
 374. ਜਾਂ ਚਿਕਿਤਸਾ ਵਿਚ 2007 ਇਗ ਨੋਬਲ
  ਪੁਰਸਕਾਰ ਦੀ ਜਿੱਤ
 375. ਨਹੀਂ, ਇਹ ਨਹੀਂ ਹੈ ਅਸਲ ਵਿੱਚ ਕਮਾਲ ਦੀ ਗੱਲ.
 376. ਲੋਕ ਇਹੀ ਸੋਚਦੇ ਹਨ
  ਨਹੀਂ, ਨਹੀਂ, ਨਹੀਂ. ਇਹ ਓਹ ਨਹੀਂ ਹੈ.
 377. ਅਸਲ ਕਮਾਲ ਦੀ ਗੱਲ ਹੈ
 378. ਰੱਬ ਉਸ ਡਰਪੋਕ, ਸ਼ਰਮੀਲੇ,
  ਦੁਬਲੇ ਪਤਲੇ ਨੂੰ ਲੈ ਗਿਆ
 379. ਜੋ ਉਚਾਇਆਂ ਤੋਂ ਡਰਦਾ ਸੀ,
 380. ਜੋ ਪਾਣੀ ਅਤੇ ਸ਼ਾਰਕ ਤੋਂ ਡਰਦਾ ਸੀ,
 381. ਅਤੇ ਡਾਕਟਰ ਅਤੇ ਨਰਸਾਂ
  ਅਤੇ ਸੂਈਆਂ ਅਤੇ ਤਿੱਖੇ ਆਬਜੈਕਟ
 382. ਅਤੇ ਲੋਕਾਂ ਨਾਲ ਗੱਲ ਕਰਨਾ
 383. ਹੁਣ ਓ ਮੈਨੂੰ ਦੁਨੀਆਂ ਵਿਚ ਉਡਾਣ ਕਰਵਾ ਰਹਿਆ ਹੈ
 384. 30,000 ਫੁੱਟ ਦੀ ਉਚਾਈ ਤੇ
 385. ਤਿੱਖੀਆਂ ਚੀਜ਼ਾਂ ਨਿਗਲਣਾ
  ਸ਼ਾਰਕ ਦੇ ਟੈਂਕਾਂ ਵਿੱਚ ਪਾਣੀ ਅੰਦਰ,
 386. ਅਤੇ ਡਾਕਟਰਾਂ ਅਤੇ ਨਰਸਾਂ ਅਤੇ ਦੁਨੀਆ ਭਰ ਵਿੱਚ
  ਤੁਹਾਡੇ ਵਰਗੇ ਦਰਸ਼ਕ ਨਾਲ ਗੱਲ ਕਰਨਾ.
 387. ਇਹ ਮੇਰੇ ਲਈ ਸੱਚਮੁਚ ਅਦਭੁੱਤ ਚੀਜ਼ ਹੈ.
 388. ਮੈਂ ਹਮੇਸ਼ਾਂ ਅਸੰਭਵ ਕਰਨਾ ਚਾਹੁੰਦਾ ਸੀ -
 389. ਤੁਹਾਡਾ ਧੰਨਵਾਦ.
 390. (ਪ੍ਰਸੰਸਾ)
 391. ਤੁਹਾਡਾ ਧੰਨਵਾਦ.
 392. (ਪ੍ਰਸੰਸਾ)
 393. ਮੈਂ ਹਮੇਸ਼ਾਂ ਅਸੰਭਵ ਕਰਨਾ ਚਾਹੁੰਦਾ ਸੀ,
  ਅਤੇ ਹੁਣ ਮੈਂ ਕਰਦਾ ਹਾਂ.
 394. ਮੈਂ ਕੁਝ ਅਨੋਖਾ ਕੰਮ ਕਰਨਾ ਚਾਹੁੰਦਾ ਸੀ
  ਮੇਰੀ ਜ਼ਿੰਦਗੀ ਅਤੇ ਸੰਸਾਰ ਨੂੰ ਬਦਲਣ ਨਾਲ,
 395. ਅਤੇ ਹੁਣ ਮੈਂ ਕਰਦਾ ਹਾਂ.
 396. ਮੈਂ ਸਦਾ ਦੁਨੀਆ ਭਰ ਵਿੱਚ ਉਡਣਾ ਸੀ
  ਅਸਾਧਾਰਣ ਮਹਾ ਮਨੁੱਖ ਕੰਮ ਕਰਦੇ ਹੋਏ
 397. ਅਤੇ ਜੀਵਨ ਬਚਾਓ, ਅਤੇ ਹੁਣ ਮੈਂ ਹਾਂ.
 398. ਅਤੇ ਤੁਸੀਂ ਜਾਣਦੇ ਹੋ ਕੀ?
 399. ਹਾਲੇ ਵੀ ਇੱਕ ਛੋਟਾ ਜਿਹਾ ਹਿੱਸਾ ਹੈ
  ਉਸ ਛੋਟਾ ਬੱਚਾ ਦਾ ਵੱਡਾ ਸੁਪਨਾ ਹੈ
 400. ਗਹਿਰਾਈ ਵਿੱਚ.
 401. (ਹਾਸੇ)
 402. ਅਤੇ ਤੁਸੀਂ ਜਾਣਦੇ ਹੋ,ਮੈਂ ਹਮੇਸ਼ਾਂ ਲੱਭਣਾ
  ਚਾਹੁੰਦਾ ਸੀ ਮੇਰਾ ਉਦੇਸ਼ ਵ ਪੁਕਾਰ ,
 403. ਅਤੇ ਹੁਣ ਮੈਨੂੰ ਇਹ ਮਿਲਿਆ ਹੈ.
 404. ਪਰ ਕੀ ਸੋਚਦੇ ਹੋ?
 405. ਇਹ ਤਲਵਾਰਾਂ ਨਾਲ ਨਹੀਂ ਹੈ,ਨਾ ਕਿ
  ਤੁਸੀਂ ਕੀ ਸੋਚਦੇ ਹੋ, ਮੇਰੀ ਤਾਕਤ ਨਾਲ ਨਹੀਂ.
 406. ਇਹ ਅਸਲ ਵਿੱਚ ਮੇਰੀ ਕਮਜ਼ੋਰੀ ਹੈ, ਮੇਰੇ ਸ਼ਬਦ.
 407. ਮੇਰਾ ਉਦੇਸ਼ ਅਤੇ ਪੁਕਾਰ ਸੰਸਾਰ ਨੂੰ ਬਦਲਣਾ ਹੈ
 408. ਡਰ ਤੋਂ ਹਟ ਕੇ,
 409. ਇਕ ਸਮੇਂ ਇਕ ਤਲਵਾਰ, ਇੱਕ ਸਮੇਂ ਇੱਕ ਸ਼ਬਦ,
 410. ਇੱਕ ਸਮੇਂ ਤੇ ਇੱਕ ਚਾਕੂ, ਇੱਕ ਸਮੇਂ ਇੱਕ ਜੀਵਣ,
 411. ਲੋਕਾਂ ਨੂੰ ਸੁਪਰਹੀਰੋ ਬਣਨ ਲਈ ਪ੍ਰੇਰਿਤ ਕਰਨਾ
 412. ਅਤੇ ਉਨ੍ਹਾਂ ਦੀ ਜ਼ਿੰਦਗੀਆਂ ਵਿੱਚ ਅਸੰਭਵ ਕਰਨਾ
 413. ਮੇਰਾ ਉਦੇਸ਼ ਦੂਜਿਆਂ ਦੀ ਮਦਦ ਲਈ ਕਰਨਾ ਹੈ.
 414. ਤੁਹਾਡਾ ਕੀ ਹੈ?
 415. ਤੁਹਾਡਾ ਮਕਸਦ ਕੀ ਹੈ?
 416. ਤੁਸੀਂ ਇੱਥੇ ਕੀ ਕਰਨ ਲਈ ਆਏ ਹੋ?
 417. ਮੇਰਾ ਮੰਨਣਾ ਹੈ ਕਿ ਅਸੀਂ ਸਾਰੇ
  ਸੁਪਰਹੀਰੋ ਬਣ ਸਕਦੇ ਹਾਂ,
 418. ਤੁਹਾਡਾ ਅਲੌਕਿਕ ਸ਼ਕਤੀ ਕੀ ਹੈ?
 419. ਸੰਸਾਰ ਦੀ ਆਬਾਦੀ ਵਿੱਚੋਂ
  7 ਬਿਲੀਅਨ ਲੋਕਾਂ ਤੋਂ ਵੱਧ,
 420. ਇੱਥੇ ਕੁਝ ਦਰਜਨ ਤੋਂ ਘੱਟ ਹਨ ਤਲਵਾਰ ਨਿਗਲਣ ਵਾਲੇ
 421. ਅੱਜ ਦੁਨੀਆ ਭਰ ਵਿੱਚ ,
 422. ਪਰ ਇੱਥੇ ਤੁਸੀਂ ਸਿਰਫ ਇੱਕ ਹੋ
 423. ਤੁਸੀਂ ਅਨੋਖੇ ਹੋ
 424. ਤੁਹਾਡੀ ਕਹਾਣੀ ਕੀ ਹੈ?
 425. ਤੁਸੀ ਵੱਖ ਕਿਵੇਂ ਹੋ ?
 426. ਆਪਣੀ ਕਹਾਣੀ ਦੱਸੋ,
 427. ਭਾਵੇਂ ਤੁਹਾਡੀ ਆਵਾਜ਼ ਬਾਰੀਕ ਅਤੇ ਕੰਮਬਦੀ .
 428. ਤੁਹਾਡੇ ਮੁਖ ਉਦੇਸ਼ ਕਿ ਹਨ?
 429. ਜੇ ਤੁਸੀਂ ਕੁਝ ਕਰ ਸਕਦੇ ਹੋ,
  ਕੋਈ ਵੀ ਹੋਵੇ, ਕਿਤੇ ਵੀ ਜਾਓ -
 430. ਤੁਸੀਂ ਕੀ ਕਰੋਗੇ? ਕਿੱਥੇ ਜਾਓਗੇ?
 431. ਤੁਸੀਂ ਕੀ ਕਰੋਗੇ?
 432. ਤੁਸੀਂ ਆਪਣੇ ਜੀਵਨ ਨਾਲ ਕੀ ਕਰਨਾ ਚਾਹੁੰਦੇ ਹੋ?
 433. ਤੁਹਾਡੇ ਵੱਡੇ ਸੁਪਨੇ ਕੀ ਹਨ?
 434. ਇੱਕ ਛੋਟੇ ਬੱਚੇ ਰੂਪ ਵਿੱਚ
  ਤੁਹਾਡੇ ਵੱਡੇ ਸੁਪਨੇ ਕੀ ਸਨ? ਸੋਚੋ!
 435. ਮੈਨੂੰ ਯਕੀਨ ਹੈ ਕਿ ਇਹ ਨਹੀਂ ਸਨ? ਸੀ ਕੀ ?
 436. ਤੁਹਾਡੇ ਵਡੇ ਖਿਆਲੀ ਸੁਪਨੇ ਕੀ ਹਨ?
 437. ਜੋ ਤੁਸੀਂ ਸੋਚਿਆ ਸੀ ਕਿ ਉਹ ਇੰਨੇ ਅਜੀਬ
  ਅਤੇ ਇਤਨੇ ਅਸਪਸ਼ਟ ਸਨ?
 438. ਮੈਨੂੰ ਯਕੀਨ ਹੈ ਕਿ ਤੁਹਾਡੇ ਸੁਪਨੇ ਇਤਨੇ
  ਅਜੀਬ ਨਹੀਂ ਹਨ, ਠੀਕ ਹੈ ਨ?
 439. ਤੁਹਾਡੀ ਤਲਵਾਰ ਕੀ ਹੈ?
 440. ਤੁਹਾਡੀ ਹਰੇਕ ਦੀ ਇੱਕ ਤਲਵਾਰ ਹੈ,
 441. ਡਰ ਅਤੇ ਸੁਪਨੇ ਦੀ ਇੱਕ ਦੋ-ਧਾਰੀ ਤਲਵਾਰ
 442. ਆਪਣੀ ਤਲਵਾਰ ਨਿਗਲੋ ਜੋ ਵੀ ਹੈ
 443. ਭੈਣੋ ਅਤੇ ਭਰਾਵੋ ਆਪਣੇ ਸੁਪਨਿਆਂ ਨੂੰ ਪੂਰਾ ਕਰੋ
 444. ਇਹ ਹੋਣ ਵਿੱਚ ਬਹੁਤ ਦੇਰ ਨਹੀਂ ਹੋਈ ਹੈ
  ਜੋ ਵੀ ਤੁਸੀਂ ਚਾਹੁੰਦੇ ਹੋ
 445. ਉਨ੍ਹਾਂ ਧੋਖੇ ਬਾਜ਼ ਗੇਂਦ ਵਾਲੇ
  ਗੁੰਡਿਆਂ ਲਈ ਜੋ ਸੋਚਦੇ ਸੀ
 446. ਕਿ ਮੈਂ ਅਸੰਭਵ ਨਹੀਂ ਕਰਾਂਗਾ,
 447. ਉਨ੍ਹਾਂ ਨੂੰ ਕਹਿਣ ਲਈ ਕੇਵਲ ਇਕ ਗੱਲ ਹੈ:
 448. ਤੁਹਾਡਾ ਧੰਨਵਾਦ.
 449. ਕਿਉਂਕਿ ਜੇ ਇਹ ਖਲਨਾਇਕਾ ਨਹੀਂ ਹੋਣਗੇ,
  ਸਾਡੇ ਕੋਲ ਸੁਪਰਹੀਰੋ ਨਹੀਂ ਹੋਣਗੇ
 450. ਮੈਂ ਸਾਬਤ ਕਰਨ ਲਈ ਇੱਥੇ ਹਾਂ
  ਅਸੰਭਵ ਅਸੰਭਵ ਨਹੀਂ ਹੈ.
 451. ਇਹ ਬਹੁਤ ਖ਼ਤਰਨਾਕ ਹੈ,ਇਹ ਮੈਨੂੰ ਮਾਰ ਸਕਦਾ ਹੈ
 452. ਉਮੀਦ ਹੈ ਤੁਸੀਂ ਆਨੰਦਿਤ ਹੋ
 453. (ਹਾਸੇ)
 454. ਮੈਨੂੰ ਇਸ ਇੱਕ ਨਾਲ ਤੁਹਾਡੀ ਮਦਦ ਦੀ ਲੋੜ ਹੈ.
 455. ਦਰਸ਼ਕਾ: ਦੋ, ਤਿੰਨ.
 456. ਡੇਨ ਮਾਯਰ : ਨ, ਨ, ਨ. ਮੈਨੂੰ ਤੁਹਾਡੀ ਮਦਦ
  ਦੀ ਲੋੜ ਹੈ ਗਿਣਤੀ ਤੇ, ਤੁਸੀਂ ਸਾਰੇ, ਠੀਕ ਹੈ
 457. (ਹਾਸੇ)
 458. ਜੇ ਤੁਸੀਂ ਇਹ ਸ਼ਬਦ ਜਾਣਦੇ ਹੋ? ਠੀਕ ਹੈ?
  ਮੇਰੇ ਨਾਲ ਗਿਣੋ ਤਿਆਰ ਹ?
 459. ਇਕ
 460. ਦੋ.
 461. ਤਿੰਨ.
 462. ਨਹੀਂ, ਇਹ 2 ਹੈ, ਪਰ ਤੁਹਾਨੂੰ ਪਤਾ ਹੈ.
 463. ਸ਼੍ਰੋਤਾ :ਇਕ
 464. ਦੋ
 465. ਤਿੰਨ.
 466. (ਗੈਸਿੰਗ)
 467. (ਪ੍ਰਸੰਸਾ)
 468. ਡੀਐੱਮ: ਹਾਂ!
 469. (ਪ੍ਰਸੰਸਾ
 470. ਤੁਹਾਡਾ ਬਹੁਤ ਧੰਨਵਾਦ ਹੈ.
 471. ਧੰਨਵਾਦ, ਧੰਨਵਾਦ, ਧੰਨਵਾਦ
  ਮੇਰੇ ਦਿਲ ਦੇ ਤਲ ਤੋਂ ਧੰਨਵਾਦ.
 472. ਵਾਸਤਵ ਵਿੱਚ, ਧੰਨਵਾਦ ਮੇਰੇ ਪੇਟ ਦੇ ਤਲ ਤੋਂ.
 473. ਮੈਂ ਤੁਹਾਨੂੰ ਦੱਸਿਆ ਕਿ ਇੱਥੇ ਕਰਨ ਲਈ ਆਇਆ ਹਾਂ
  ਅਸੰਭਵ ਹੈ, ਅਤੇ ਮੈਂ ਕੀਤਾ ਹੈ
 474. ਪਰ ਇਹ ਅਸੰਭਵ ਨਹੀਂ ਸੀ.
  ਮੈਂ ਹਰ ਰੋਜ਼ ਅਜਿਹਾ ਕਰਦਾ ਹਾਂ.
 475. ਅਸੰਭਵ ਗੱਲ ਸੀ ਉਸ ਡਰਪੋਕ, ਸ਼ਰਮੀਲੇ, ਦੁਬਲੇ
  ਪਤਲੇ ਮੁੰਡੇ ਲਈ ਆਪਣੇ ਡਰ ਦਾ ਮੁਕਾਬਲਾ ਕਰਨਾ
 476. ਟੇਡ ਏਕ੍ਸ ਦੇ ਮੰਚ ਉਤੇ ਖੜੇ ਹੋਣਾ
 477. ਅਤੇ ਸੰਸਾਰ ਨੂੰ ਬਦਲਣ ਲਈ, ਇੱਕ ਸਮੇਂ ਇੱਕ ਸ਼ਬਦ,
 478. ਇੱਕ ਸਮੇਂ ਤੇ ਇੱਕ ਤਲਵਾਰ, ਇੱਕ ਸਮੇਂ ਇੱਕ ਜਾਨ.
 479. ਜੇ ਮੈਂ ਤੁਹਾਨੂੰ ਨਵੀ ਸੋਚ ਦਿੱਤੀ ਹੈ
  ਅਤੇ ਵਿਸ਼ਵਾਸ ਦਿੱਤਾ ਹੈ
 480. ਅਸੰਭਵ ਅਸੰਭਵ ਨਹੀ ਹੈ,
 481. ਜੇ ਮੈਂ ਤੁਹਾਨੂੰ ਸਮਝਾ ਸਕਇਆਂ ਤੁਸੀਂ ਕਰ ਸਕਦੇ ਹੋ
  ਆਪਣੇ ਜੀਵਨ ਵਿਚ ਅਸੰਭਵ ਕਰੋ,
 482. ਤਾਂ ਮੇਰਾ ਕੰਮ ਪੂਰਾ ਹੋਇਆ ਅਤੇ ਤੁਹਾਡਾ ਸ਼ੁਰੂ
 483. ਸੁਪਨੇ ਲੈਣਾ ਕਦੀ ਨਾ ਛਡੋ.
  ਵਿਸ਼ਵਾਸ ਕਰਨਾ ਕਦੇ ਬੰਦ ਨਾ ਕਰੋ
 484. ਮੇਰੇ ਵਿੱਚ ਵਿਸ਼ਵਾਸ ਕਰਨ ਲਈ ਧੰਨਵਾਦ
 485. ਅਤੇ ਮੇਰੇ ਸੁਪਨੇ ਦਾ ਹਿੱਸਾ ਹੋਣ ਲਈ ਧੰਨਵਾਦ
 486. ਅਤੇ ਤੁਹਾਡੇ ਲਈ ਮੇਰਾ ਤੋਹਫ਼ਾ :
 487. ਅਸੰਭਵ ਨਹੀਂ ਹੈ ...
 488. ਦਰਸ਼ਕਾਂ: ਅਸੰਭਵ
 489. ਲੰਬੀ ਸੈਰ ਤੋਹਫੇ ਦਾ ਹਿੱਸਾ
 490. (ਪ੍ਰਸੰਸਾ)
 491. ਤੁਹਾਡਾ ਧੰਨਵਾਦ.
 492. (ਪ੍ਰਸੰਸਾ)
 493. (ਤਾੜੀਆਂ)
 494. ਮੇਜ਼ਬਾਨ: ਤੁਹਾਡਾ ਧੰਨਵਾਦ, ਡੈਨ ਮੇਅਰ, ਵਾਹ!