WEBVTT 00:00:00.817 --> 00:00:05.150 ਮੈਂ ਛੇ ਸਾਲਾਂ ਦੀ ਸੀ ਜਦੋਂ ਮੈਨੂੰ ਪਹਿਲੀ ਵਾਰ ਇਹ ਸਿੱਖਣ ਦਾ ਮੌਕਾ ਮਿਲਿਆ ਕਿ ਸਬਰ ਕੀ ਹੈ। 00:00:06.099 --> 00:00:09.461 ਮੇਰੀ ਦਾਦੀ ਨੇ ਮੈਨੂੰ ਜਨਮਦਿਨ ਦੇ ਤੋਹਫ਼ੇ ਵਜੋਂ ਇੱਕ ਜਾਦੂਈ ਬਕਸਾ ਦਿੱਤਾ, 00:00:09.485 --> 00:00:12.770 ਅਤੇ ਕੋਈ ਵੀ ਨਹੀਂ ਜਾਣਦਾ ਸੀ ਕਿ ਉਹ ਤੋਹਫਾ ਜ਼ਿੰਦਗੀਭਰ ਲਈ ਹੋਵੇਗਾ। 00:00:13.817 --> 00:00:16.294 ਜਾਦੂ ਮੇਰੇ ਦਿਲ ਦਿਮਾਗ ਵਿੱਚ ਵੱਸ ਗਿਆ, 00:00:16.318 --> 00:00:19.889 ਅਤੇ 20 ਸਾਲ ਦੀ ਉਮਰ ਵਿੱਚ ਮੈਂ ਇੱਕ ਸ਼ੌਕੀਆ ਕਬੂਤਰ ਜਾਦੂਗਰ ਬਣ ਗਈ। 00:00:21.467 --> 00:00:24.594 ਇਸ ਜਾਦੂ ਲਈ ਮੈਨੂੰ ਆਪਣੇ ਕਬੂਤਰਾਂ ਨੂੰ ਸਿਖਲਾਈ ਦੇਣ ਦੀ ਲੋੜ ਪੈਂਦੀ ਹੈ 00:00:24.618 --> 00:00:26.839 ਕਿ ਉਹ ਮੇਰੇ ਕੱਪੜਿਆਂ ਅੰਦਰ ਬੈਠਣ ਅਤੇ ਉਡੀਕ ਕਰਨ। 00:00:27.738 --> 00:00:32.461 ਇੱਕ ਨੌਜਵਾਨ ਜਾਦੂਗਰ ਹੋਣ ਕਰਕੇ, ਮੈਨੂੰ ਹਮੇਸ਼ਾਂ ਕਾਹਲੀ ਹੁੰਦੀ ਸੀ ਕਿ ਮੈਂ ਕਬੂਤਰਾਂ ਨੂੰ ਪੇਸ਼ ਕਰਾਂ 00:00:32.485 --> 00:00:34.032 ਪਰ ਮੇਰੇ ਅਧਿਆਪਕ ਨੇ ਮੈਨੂੰ ਦੱਸਿਆ ਸੀ ਕਿ 00:00:34.056 --> 00:00:37.444 ਇਸ ਜਾਦੂਈ ਐਕਟ ਦੀ ਸਫਲਤਾ ਦਾ ਰਾਜ਼ 00:00:37.468 --> 00:00:40.797 ਧੀਰਜ ਨਾਲ ਉਡੀਕ ਕਰਵਾਉਣ ਤੋਂ ਬਾਅਦ ਹੀ 00:00:40.797 --> 00:00:43.797 ਕਬੂਤਰਾਂ ਨੂੰ ਬਾਹਰ ਕੱਢਿਆ ਜਾਵੇ। 00:00:43.797 --> 00:00:46.817 ਇਸ ਤਰ੍ਹਾਂ ਦੇ ਸੁਚੇਤ ਧੀਰਜ ਦੀ ਮੁਹਾਰਤ ਹਾਸਲ ਕਰਨ ਲਈ 00:00:46.841 --> 00:00:49.829 ਮੈਨੂੰ ਕੁਝ ਸਾਲ ਲੱਗੇ। NOTE Paragraph 00:00:51.789 --> 00:00:54.904 ਸੱਤ ਸਾਲ ਪਹਿਲਾਂ, ਜਦੋਂ ਜ਼ਿੰਦਗੀ ਮੈਨੂੰ ਸ਼ੰਘਾਈ ਲੈ ਗਈ, 00:00:54.928 --> 00:00:59.393 ਤਾਂ ਜਿਸ ਤਰ੍ਹਾਂ ਦਾ ਸਚੇਤ ਧੀਰਜ ਮੈਂ ਸਿੱਖਿਆ ਸੀ, ਉਹ ਅਸਲੀਅਤ ਵਿੱਚ ਲਗਭਗ ਅਸੰਭਵ ਬਣ ਗਿਆ। 00:01:00.419 --> 00:01:04.388 ਚੀਨ ਵਿਚ, ਜਿੱਥੇ ਹਰ ਕੋਈ ਅਤੇ ਸਭ ਕੁਝ ਕਾਹਲੀ ਵਿੱਚ ਹੈ, 00:01:04.412 --> 00:01:07.391 ਹਰ ਕੋਈ ਇੱਕ ਬਿਹਤਰ ਜੀਵਨ ਬਣਾਉਣ ਲਈ 00:01:07.391 --> 00:01:09.530 1.3 ਅਰਬ ਲੋਕਾਂ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਵਿੱਚ ਹੈ। 00:01:09.530 --> 00:01:12.530 ਤੁਸੀਂ ਆਪਣੇ ਮੁਤਾਬਕ ਨਿਯਮ ਬਦਲਦੇ ਹੋ, 00:01:12.530 --> 00:01:15.530 ਸੀਮਾਵਾਂ ਨੂੰ ਪਾਰ ਕਰਦੇ ਹੋ। NOTE Paragraph 00:01:15.530 --> 00:01:17.561 ਜੇ ਖਾਣੇ ਬਾਰੇ ਗੱਲ ਕਰੀਏ ਤਾਂ ਵੀ ਇਹੀ ਹੈ .. 00:01:18.500 --> 00:01:21.514 ਫ਼ਰਕ ਇੰਨਾ ਹੈ ਕਿ ਜਦੋਂ ਭੋਜਨ ਦੀ ਗੱਲ ਹੈ ਤਾਂ 00:01:21.538 --> 00:01:24.593 ਧੀਰਜ ਨਾ ਰੱਖਣ ਦੇ ਗੰਭੀਰ ਨਤੀਜੇ ਹੋ ਸਕਦੇ ਹਨ। 00:01:25.618 --> 00:01:28.357 ਹੋਰ ਉਗਾਉਣ, ਹੋਰ ਵੇਚਣ ਦੀ ਕਾਹਲ ਦੇ ਨਾਲ 00:01:28.381 --> 00:01:30.364 4,000 ਸਾਲਾਂ ਤੋਂ ਜਿੱਥੇ ਖੇਤੀਬਾੜੀ ਹੋ ਰਹੀ ਹੈ ਅਤੇ ਜਿਸ ਦੇਸ਼ ਕੋਲ ਬਹੁਤ ਅਮੀਰ ਕੁਦਰਤੀ ਸਰੋਤ ਹਨ, 00:01:32.992 --> 00:01:37.332 ਉਸ ਦੇਸ਼ ਵਿੱਚ ਰਸਾਇਣ ਅਤੇ ਕੀਟਨਾਸ਼ਕਾਂ ਦੀ ਦੁਰਵਰਤੋਂ ਨਾਲ ਖੇਤੀਬਾੜੀ ਬਰਬਾਦ ਹੋ ਗਈ ਹੈ। 00:01:37.650 --> 00:01:40.603 2016 ਵਿੱਚ, ਚੀਨੀ ਸਰਕਾਰ ਨੇ ਦੱਸਿਆ 00:01:40.627 --> 00:01:44.919 ਕਿ ਸਿਰਫ ਨੌਂ ਮਹੀਨਿਆਂ ਵਿੱਚ ਪੰਜ ਲੱਖ ਭੋਜਨ ਸੁਰੱਖਿਆ ਉਲੰਘਣਾਵਾਂ ਹੋਈਆਂ। 00:01:46.125 --> 00:01:49.856 ਹੈਰਾਨੀ ਦੀ ਗੱਲ ਹੈ ਕਿ ਦੁਨੀਆਂ ਵਿੱਚੋਂ ਹਰ ਚਾਰ ਵਿੱਚੋਂ ਇੱਕ ਸ਼ੂਗਰ ਦਾ ਰੋਗੀ 00:01:49.880 --> 00:01:51.426 ਹੁਣ ਚੀਨ ਤੋਂ ਹੈ। 00:01:52.742 --> 00:01:54.455 ਭੋਜਨ ਸੰਬੰਧੀ ਕਹਾਣੀਆਂ 00:01:54.479 --> 00:01:57.941 ਬਹੁਤ ਜ਼ਿਆਦਾ ਡਰਾਉਣੀਆਂ ਹਨ 00:01:57.965 --> 00:02:03.361 ਅਤੇ ਮੈਂ ਆਪਣੇ ਆਪ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜੀਵਨ ਵਿੱਚ ਧੀਰਜ ਨੂੰ ਮੁੜ ਲਿਆਇਆ ਜਾਵੇ। NOTE Paragraph 00:02:04.352 --> 00:02:06.170 ਜਦੋਂ ਮੈਂ ਧੀਰਜ ਦੀ ਗੱਲ ਕਰਦੀ ਹਾਂ, 00:02:06.194 --> 00:02:08.201 ਤਾਂ ਮੇਰਾ ਮਤਲਬ ਉਡੀਕ ਕਰਨ ਦੀ ਸਮਰੱਥਾ ਨਹੀਂ ਹੈ। 00:02:08.966 --> 00:02:11.799 ਮੇਰਾ ਭਾਵ ਹੈ ਉਡੀਕ ਕਰਨ ਵੇਲੇ ਕਿਵੇਂ ਵਿਚਰਨਾ ਹੈ। 00:02:13.751 --> 00:02:16.336 ਅਤੇ ਇਸ ਲਈ, ਜਦ ਕਿ ਮੈਂ ਉਸ ਦਿਨ ਦੀ ਉਡੀਕ ਕਰ ਰਹੀ ਹਾਂ 00:02:16.360 --> 00:02:20.328 ਜਦੋਂ ਇੱਕ ਸਥਾਈ ਭੋਜਨ ਪ੍ਰਣਾਲੀ ਚੀਨ ਵਿੱਚ ਇੱਕ ਅਸਲੀਅਤ ਬਣੇਗੀ, 00:02:20.352 --> 00:02:23.710 ਮੈਂ ਚੀਨ ਦੀਆਂ ਪਹਿਲੀਆਂ ਆਨਲਾਈਨ ਕਿਸਾਨ ਮੰਡੀਆਂ ਵਿੱਚੋਂ ਇੱਕ ਦੀ ਸ਼ੁਰੁਆਤ ਕੀਤੀ। 00:02:23.710 --> 00:02:27.600 ਇਸ ਮੰਡੀ ਵਿੱਚ ਪਰਿਵਾਰਾਂ ਨੂੰ ਸਥਾਨਕ ਅਤੇ ਕੁਦਰਤੀ ਢੰਗ ਨਾਲ ਉਗਾਈਆਂ ਜਾਣ ਵਾਲੀਆਂ ਫ਼ਸਲਾਂ ਮਿਲਣ। 00:02:28.488 --> 00:02:30.661 ਜਦੋਂ ਅਸੀਂ 18 ਮਹੀਨੇ ਪਹਿਲਾਂ ਕੰਮ ਸ਼ੁਰੂ ਕੀਤਾ, 00:02:30.685 --> 00:02:33.273 ਉਹ ਭੋਜਨ ਜੋ ਅਸੀਂ ਵੇਚ ਰਹੇ ਸੀ ਥੋੜ੍ਹਾ ਨਿਰਾਸ਼ਾਜਨਕ ਸੀ। 00:02:34.006 --> 00:02:37.046 ਸਾਡੇ ਕੋਲ ਵੇਚਣ ਲਈ ਕੋਈ ਫਲ ਅਤੇ ਮੀਟ ਨਹੀਂ ਸੀ 00:02:37.070 --> 00:02:41.062 ਕਿਉਂਕਿ ਕੋਈ ਵੀ ਫਲ ਜਾਂ ਮੀਟ ਲੈਬ ਵਿੱਚ ਕੀਟਨਾਸ਼ਕ, ਰਸਾਇਣਾਂ, ਐਂਟੀਬਾਇਓਟਿਕਸ ਅਤੇ ਹਾਰਮੋਨ 00:02:41.086 --> 00:02:45.088 ਸੰਬੰਧੀ ਸਾਡੇ ਜ਼ੀਰੋ ਸਹਿਣਸ਼ੀਲਤਾ ਟੈਸਟ ਨੂੰ ਪਾਸ ਨਹੀਂ ਕਰ ਪਾਇਆ। 00:02:45.572 --> 00:02:47.668 ਮੈਂ ਸਾਡੇ ਬਹੁਤ ਚਿੰਤਿਤ ਕਰਮਚਾਰੀਆਂ ਨੂੰ ਦੱਸਿਆ 00:02:47.692 --> 00:02:52.144 ਕਿ ਅਸੀਂ ਉਦੋਂ ਤਕ ਹਾਰ ਨਹੀਂ ਮੰਨਾਂਗੇ ਜਦੋਂ ਤੱਕ ਅਸੀਂ ਚੀਨ ਵਿੱਚ ਹਰ ਸਥਾਨਕ ਕਿਸਾਨ ਨੂੰ ਮਿਲਦੇ। NOTE Paragraph 00:02:53.882 --> 00:02:57.724 ਅੱਜ, ਅਸੀਂ 57 ਸਥਾਨਕ ਕਿਸਾਨਾਂ ਤੋਂ 240 ਕਿਸਮ ਦੇ ਉਤਪਾਦ 00:02:57.748 --> 00:02:59.826 ਸਪਲਾਈ ਕਰਦੇ ਹਾਂ। 00:03:00.732 --> 00:03:03.306 ਖੋਜ ਦੇ ਲਗਭਗ ਇੱਕ ਸਾਲ ਤੋਂ ਬਾਅਦ 00:03:03.330 --> 00:03:06.177 ਅਖੀਰ ਵਿੱਚ ਸਾਨੂੰ ਰਸਾਇਣਕ-ਮੁਕਤ ਕੇਲੇ ਮਿਲੇ 00:03:06.201 --> 00:03:09.391 ਜੋ ਹੈਨਾਨ ਟਾਪੂ ਦੇ ਪੇਂਡੂ ਨਿਵਾਸੀਆਂ ਦੇ ਵਿਹੜਿਆਂ ਵਿੱਚ ਉਗਾਏ ਗਾਏ ਸੀ। 00:03:10.569 --> 00:03:13.352 ਅਤੇ ਸ਼ੰਘਾਈ ਤੋਂ ਸਿਰਫ ਦੋ ਘੰਟੇ ਦੂਰ, 00:03:13.376 --> 00:03:17.447 ਇੱਕ ਅਜਿਹੇ ਟਾਪੂ ਉੱਤੇ ਜਿਸਦੇ ਕਿ ਕੋਆਰਡੀਨੇਟ ਅਜੇ ਗੂਗਲ ਮੈਪਸ ਉੱਤੇ ਨਹੀਂ ਹਨ, 00:03:17.471 --> 00:03:20.241 ਸਾਨੂੰ ਇਕ ਅਜਿਹੀ ਜਗ੍ਹਾ ਮਿਲੀ ਜਿੱਥੇ ਗਊਆਂ ਘਾਹ ਖਾਂਦੀਆਂ ਹਨ 00:03:20.265 --> 00:03:22.431 ਅਤੇ ਨੀਲੇ ਆਕਾਸ਼ ਦੇ ਹੇਠ ਆਜ਼ਾਦ ਘੁੰਮਦੀਆਂ ਹਨ। 00:03:23.941 --> 00:03:26.124 ਅਸੀਂ ਲੌਜਿਸਟਿਕਸ ਤੇ ਵੀ ਸਖ਼ਤ ਮਿਹਨਤ ਕਰਦੇ ਹਾਂ। 00:03:26.690 --> 00:03:29.625 ਅਸੀਂ ਆਪਣੇ ਗਾਹਕਾਂ ਦੇ ਆਰਡਰ ਬਿਜਲੀ ਦੇ ਵਾਹਨਾਂ ਉੱਤੇ 00:03:29.625 --> 00:03:32.003 ਕਈ ਵਾਰ ਤਿੰਨ ਘੰਟਿਆਂ ਦੇ ਅੰਦਰ-ਅੰਦਰ ਪੂਰੇ ਕਰ ਦਿੰਦੇ ਹਾਂ। 00:03:32.003 --> 00:03:35.002 ਅਤੇ ਅਸੀਂ ਬਾਇਓਡਿਗਰੇਰੇਬਲ ਤੇ ਮੁੜ ਵਰਤੋਂਯੋਗ ਡੱਬਿਆਂ ਦੀ ਵਰਤੋਂ ਕਰਦੇ ਹਾਂ 00:03:35.002 --> 00:03:38.110 ਤਾਂ ਕਿ ਅਸੀਂ ਆਪਣੇ ਵਾਤਾਵਰਨ ਉੱਤੇ ਆਪਣੇ ਮਾੜੇ ਪ੍ਰਭਾਵਾਂ ਨੂੰ ਘੱਟ ਕਰ ਸਕੀਏ। NOTE Paragraph 00:03:38.885 --> 00:03:42.917 ਬੇਸ਼ੱਕ ਨਹੀਂ ਹੈ ਕਿ ਸਾਡਾ ਕੰਮ ਅੱਗੇ ਵਧੇਗਾ ਅਤੇ ਅਸੀਂ ਹੋਰ ਵਸਤਾਂ ਵੀ ਪ੍ਰਦਾਨ ਕਰਾਂਗੇ, 00:03:42.941 --> 00:03:44.854 ਪਰ ਇਸ ਵਿੱਚ ਸਮਾਂ ਲੱਗੇਗਾ, 00:03:44.878 --> 00:03:49.473 ਅਤੇ ਮੈਂ ਜਾਣਦੀ ਹਾਂ ਕਿ ਭਵਿੱਖ ਨੂੰ ਚੰਗੇ ਖਾਣੇ ਲਈ ਤਿਆਰ ਕਰਨ ਲਈ ਬਹੁਤ ਜ਼ਿਆਦਾ ਲੋਕਾਂ ਦੀ ਲੋੜ ਹੈ 00:03:50.390 --> 00:03:54.803 ਅਤੇ ਇਸ ਲਈ ਪਿਛਲੇ ਸਾਲ, ਮੈਂ ਚੀਨ ਦੇ ਪਹਿਲੇ ਅਜਿਹੇ ਪਲੇਟਫਾਰਮ ਦੀ ਸਥਾਪਤੀ ਕੀਤੀ 00:03:54.803 --> 00:03:58.648 ਜੋ ਚੰਗੇ ਭੋਜਨ ਦਾ ਭਵਿੱਖ ਨੂੰ ਸਿਰਜਣ ਲਈ ਨਵੀਂ ਉਭਰ ਰਹੀਆਂ ਕੰਪਨੀਆਂ ਦੀ ਮਦਦ ਕਰੇਗਾ 00:03:58.648 --> 00:04:01.181 ਅਤੇ ਜਿਸ ਤਰ੍ਹਾਂ ਦਾ ਭਵਿੱਖ ਉਹ ਕੰਪਨੀਆਂ ਚਾਹੁੰਦੀਆਂ ਹਨ, 00:04:01.181 --> 00:04:05.400 ਚਾਹੇ ਉਹ ਪ੍ਰੋਟੀਨ ਦੇ ਵਧੇਰੇ ਸਥਾਈ ਸਰੋਤ ਵਜੋਂ ਖਾਣਯੋਗ ਕੀੜਿਆਂ ਦੀ ਵਰਤੋਂ ਕਰਦੇ ਹੋਏ ਹੋਵੇ 00:04:05.424 --> 00:04:09.177 ਜਾਂ ਤੇਲ ਦੀ ਵਰਤੋਂ ਕਰਕੇ ਭੋਜਨ ਨੂੰ ਜ਼ਿਆਦਾ ਸਮੇਂ ਲਈ ਤਾਜ਼ਾ ਰੱਖਦੇ ਹੋਏ। NOTE Paragraph 00:04:10.514 --> 00:04:12.594 ਪਰ, ਤੁਸੀਂ ਫਿਰ ਵੀ ਪੁੱਛ ਸਕਦੇ ਹੋ: 00:04:12.618 --> 00:04:15.935 ਤੁਸੀਂ ਇੱਕ ਸਥਾਈ ਭੋਜਨ ਪ੍ਰਣਾਲੀ ਬਣਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? 00:04:15.959 --> 00:04:17.942 ਉਹ ਵੀ ਇੱਕ ਦੇਸ਼ ਵਿੱਚ ਧੀਰਜ ਨਾਲ ਚੱਲਦੇ ਹੋਏ 00:04:17.966 --> 00:04:21.212 ਜਿੱਥੇ ਹੌਲਾ ਚੱਲਣਾ ਲਗਭਗ ਇੱਕ ਅਪਰਾਧ ਹੀ ਹੈ? 00:04:22.329 --> 00:04:23.686 ਕਿਉਂਕਿ, ਮੇਰੇ ਲਈ, 00:04:23.710 --> 00:04:27.266 ਸਫਲਤਾ ਦਾ ਅਸਲੀ ਰਾਜ਼ ਸਬਰ ਹੈ - 00:04:27.290 --> 00:04:29.099 ਇਕ ਸਚੇਤ ਧੀਰਜ 00:04:29.123 --> 00:04:32.925 ਜਿਸ ਵਿੱਚ ਇਹ ਜਾਣਨਾ ਅਹਿਮ ਹੈ ਉਡੀਕ ਕਰਨ ਵੇਲੇ ਕਿਵੇਂ ਵਿੱਚਰਨਾ ਹੈ, 00:04:32.949 --> 00:04:36.668 ਅਜਿਹਾ ਧੀਰਜ ਜੋ ਮੈਂ ਆਪਣੀ ਦਾਦੀ ਦੁਆਰਾ ਦਿੱਤੇ ਉਸ ਜਾਦੂਈ ਬਕਸੇ ਨਾਲ ਸਿੱਖਿਆ। 00:04:37.865 --> 00:04:42.460 ਆਖਰਕਾਰ, ਅਸੀਂ ਧਰਤੀ ਆਪਣੇ ਪੂਰਵਜਾਂ ਤੋਂ ਵਿਰਾਸਤ ਵਿੱਚ ਨਹੀਂ ਲਈ 00:04:43.030 --> 00:04:45.175 ਸਗੋਂ ਅਸੀਂ ਇਹ ਆਪਣੇ ਬੱਚਿਆਂ ਤੋਂ ਉਧਾਰ ਲਈ ਹੈ। NOTE Paragraph 00:04:45.199 --> 00:04:46.350 ਬਹੁਤ ਬਹੁਤ ਧੰਨਵਾਦ। NOTE Paragraph 00:04:46.374 --> 00:04:51.230 ਪ੍ਰਸੰਸਾ