ਇਹ ਅਭਿਆਸ ਨਹੀਂ ਹੈ। ਮੇਰਾ ਨਾਂ ਗਰੇਟਾ ਥਨਬਰਗ ਹੈ। ਅਸੀਂ ਵੱਡੇ ਪੱਧਰ ਉੱਤੇ ਹੋਣ ਵਾਲੇ ਨਾਸ਼ ਦੇ ਮੁੱਢ 'ਚ ਜਿਉਂ ਰਹੇ ਹਾਂ। ਸਾਡਾ ਪੌਣਪਾਣੀ ਖ਼ਰਾਬ ਹੋਣ ਦੀ ਕਗਾਰ 'ਤੇ ਹੈ। ਮੇਰੇ ਵਰਗੇ ਬੱਚੇ ਵਿਰੋਧ ਕਰਨ ਲਈ ਆਪਣੀ ਸਿੱਖਿਆ ਨੂੰ ਤਿਆਗ ਰਹੇ ਹਨ। ਪਰ ਅਸੀਂ ਹਾਲੇ ਵੀ ਇਹ ਠੀਕ ਕਰ ਸਕਦੇ ਹਾਂ। ਤੁਸੀਂ ਹਾਲੇ ਵੀ ਇਸ ਨੂੰ ਠੀਕ ਕਰ ਸਕਦੇ ਹੋ। ਜਿਊਂਦੇ ਰਹਿਣ ਲਈ ਸਾਨੂੰ ਪਥਰਾਟੀ ਬਾਲਣ ਨੂੰ ਬਾਲਣ ਤੋਂ ਰੋਕਣਾ ਪਵੇਗਾ, ਪਰ ਸਿਰਫ਼ ਐਨਾ ਹੀ ਕਾਫ਼ੀ ਨਹੀਂ ਹੋਵੇਗਾ। ਬਹੁਤ ਸਾਰੇ ਹੱਲ਼ਾਂ ਬਾਰੇ ਗੱਲਾਂ ਕੀਤੀਆਂ ਗਈਆਂ, ਪਰ ਸਾਡੇ ਸਾਹਮਣੇ ਜੋ ਸਹੀ ਹੱਲ਼ ਮੌਜੂਦ ਹੈ, ਉਸ ਦਾ ਕੀ? ਮੇਰੇ ਮਿੱਤਰ ਜਾਰਜ ਇਸ ਬਾਰੇ ਸਮਝਾਉਂਣਗੇ। ਇੱਕ ਜਾਦੂ ਦੀ ਮਸ਼ੀਨ ਹੈ ,ਜੋ ਹਵਾ ਚੋਂ ਕਾਰਬਨ ਚੂਸਦੀ ਹੈ, ਖ਼ਰਚਾ ਬਹੁਤ ਘੱਟ ਹੈ ਅਤੇ ਖੁਦ ਹੀ ਖੁਦ ਨੂੰ ਬਣਾਉਂਦੀ ਹੈ। ਇਸ ਨੂੰ ਕਹਿੰਦੇ ਹਨ... ਰੁੱਖ। ਰੁੱਖ ਕੁਦਰਤੀ ਪੌਣਪਾਣੀ ਹੱਲ਼ ਦੀ ਮਿਸਾਲ ਹੈ। ਮੈਂਗਰੋਵ, ਪੀਟ ਬੋਗਸ, ਜੰਗਲ, ਜਿਲ੍ਹਣ, ਸਮੁੰਦਰੀ ਤਲ, ਸਮੁੰਦਰੀ ਵਣ, ਦਲਦਲ, ਮੂੰਗੇ ਦੀਆਂ ਚਟਾਨਾਂ ਹਵਾ ਵਿੱਚੋਂ ਕਾਰਬਨ ਲੈਂਦੀਆਂ ਹਨ ਤੇ ਇਸ ਨੂੰ ਫੜੀ ਰੱਖਦੀਆਂ ਹਨ। ਕੁਦਰਤ ਸਾਧਨ ਹੈ, ਜਿਸ ਨੂੰ ਆਪਣੇ ਖ਼ਰਾਬ ਹੋਏ ਪੌਣਪਾਣੀ ਨੂੰ ਠੀਕ ਕਰਨ ਲਈ ਵਰਤ ਸਕਦੇ ਹਾਂ। ਇਹ ਕੁਦਰਤੀ ਪੌਣਪਾਣੀ ਦੇ ਹੱਲ਼ ਵੱਡਾ ਅਸਰ ਪਾ ਸਕਦੇ ਹਨ। ਬਹੁਤ ਵਧੀਆ ਹੈ, ਸਹੀ ਨਾ? ਪਰ ਜੇ ਅਸੀਂ ਪਥਰਾਟੀ ਬਾਲਣਾਂ ਨੂੰ ਜ਼ਮੀਨ ਵਿੱਚ ਹੀ ਛੱਡ ਦੇਈਏ। ਇਹੀ ਸ਼ੁਦਾਈਪੁਣਾ ਹੈ ... ਇਸ ਵੇਲੇ ਅਸੀਂ ਇਹਨਾਂ ਨੂੰ ਅੱਖੋਂ ਓਹਲੇ ਕਰ ਰਹੇ ਹਾਂ। ਅਸੀਂ ਕੁਦਰਤੀ ਹੱਲ਼ਾਂ ਦੀ ਬਜਾਏ ਸੰਸਾਰ ਭਰ 'ਚ ਪਥਰਾਟੀ ਬਾਲਣਾਂ ਲਈ ਇੱਕ ਹਜ਼ਾਰ ਗੁਣਾ ਵੱਧ ਮਾਲੀ ਮਦਦ ਉੱਤੇ ਖ਼ਰਚ ਕਰਦੇ ਹਾਂ। ਪੌਣਪਾਣੀ ਦੀ ਖ਼ਰਾਬੀ ਨਾਲ ਨਿਪਟਣ ਦੇ ਕੁੱਲ ਧਨ ਦਾ ਸਿਰਫ਼ 2% ਕੁਦਰਤੀ ਪੌਣਪਾਣੀ ਦੇ ਹੱਲਾਂ ਵਾਸਤੇ ਲੱਗਦੇ ਹਨ। ਇਹ ਤੁਹਾਡਾ ਧਨ ਹੈ, ਇਹ ਤੁਹਾਡੇ ਟੈਕਸ ਨੇ ਤੇ ਤੁਹਾਡੀਆਂ ਬੱਚਤਾਂ। ਇਸ ਤੋਂ ਵੱਧ ਝੱਲ ਇਹ ਹੈ ਕਿ ਹੁਣ ਜਦੋਂ ਸਾਨੂੰ ਕੁਦਰਤ ਦੀ ਸਭ ਤੋਂ ਵੱਧ ਲੋੜ ਹੈ, ਅਸੀਂ ਇਸ ਨੂੰ ਪਹਿਲਾਂ ਨਾਲੋਂ ਵੱਧ ਤੇਜ਼ੀ ਨਾਲ ਖ਼ਰਾਬ ਕਰ ਰਹੇ ਹਾਂ। ਹਰ ਦਿਨ 200 ਤੱਕ ਨਸਲਾਂ ਲੁਪਤ ਹੋ ਰਹੀਆਂ ਹਨ। ਉੱਤਰੀ ਧਰੁਵ ਦੀ ਬਹੁਤੀ ਬਰਫ਼ ਖੁਰ ਚੁੱਕੀ ਹੈ। ਸਾਡੇ ਬਹੁਤੇ ਜੰਗਲੀ ਜਨੌਰ ਖ਼ਤਮ ਹੋ ਚੁੱਕੇ ਹਨ। ਸਾਡੀ ਬਹੁਤ ਧਰਤੀ ਖਤਮ ਹੋ ਚੁੱਕੀ ਹੈ। ਸਾਨੂੰ ਕੀ ਕਰਨਾ ਚਾਹੀਦਾ ਹੈ? ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਸੌਖਾ ਹੈ ... ਸਾਨੂੰ ਕਰਨ ਦੀ ਲੋੜ ਹੈ - ਰਾਖੀ, ਬਹਾਲੀ ਅਤੇ ਫੰਡ। ਰਾਖੀ ਕਰਨਾ। ਗਰਮ-ਖੰਡੀ ਜੰਗਲ ਹਰ ਮਿੰਟ ਵਿੱਚ 30 ਫੁੱਲਬਾਲ ਦੇ ਮੈਦਾਨਾਂ ਦੀ ਦਰ ਨਾਲ ਵੱਢੇ ਜਾ ਰਹੇ ਹਨ। ਜਦੋਂ ਕੁਦਰਤ ਨਾਲ ਕੁਝ ਗੰਭੀਰ ਵਾਪਰੇ ਤਾਂ ਸਾਨੂੰ ਇਸ ਦੀ ਰਾਖੀ ਕਰਨੀ ਚਾਹੀਦੀ ਹੈ। ਬਹਾਲੀ। ਸਾਡੇ ਗ੍ਰਹਿ ਦੇ ਬਹੁਤਾ ਹਿੱਸਾ ਨੁਕਸਾਨਿਆ ਜਾ ਚੁੱਕਾ ਹੈ। ਪਰ ਕੁਦਰਤ ਸੁਰਜੀਤ ਕਰ ਸਕਦੀ ਹੈ ਅਤੇ ਅਸੀਂ ਈਕੋ-ਸਿਸਟਮ ਨੂੰ ਵਾਪਸ ਲਿਆਉਣ 'ਚ ਮਦਦ ਕਰ ਸਕਦੇ ਹਾਂ। ਫੰਡ। ਸਾਨੂੰ ਕੁਦਰਤ ਦਾ ਵਿਨਾਸ਼ ਕਰਦੀਆਂ ਚੀਜ਼ਾਂ ਲਈ ਫੰਡ ਦੇਣੇ ਬੰਦ ਅਤੇ ਜੋ ਇਸ ਮਦਦ ਕਰਦੀਆਂ ਨੇ, ਉਹਨਾਂ ਲਈ ਭੁਗਤਾਨ ਕਰਨ ਦੀ ਲੋੜ ਹੈ। ਇਹ ਇੰਨਾ ਸੌਖਾ ਹੈ। ਰਾਖ਼ੀ, ਬਹਾਲੀ, ਫੰਡ। ਇਹ ਹਰ ਥਾਂ 'ਤੇ ਕੀਤਾ ਜਾ ਸਕਦਾ ਹੈ। ਕਈ ਲੋਕਾਂ ਨੇ ਪਹਿਲਾਂ ਹੀ ਕੁਦਰਤੀ ਪੌਣਪਾਣੀ ਦੇ ਹੱਲ਼ ਵਰਤੇ ਸ਼ੁਰੂ ਕੀਤੇ ਹਨ। ਸਾਨੂੰ ਇਹ ਵੱਡੇ ਪੱਧਰ ਕਰਨ ਦੀ ਲੋੜ ਹੈ। ਤੁਸੀਂ ਇਸ ਦਾ ਹਿੱਸਾ ਹੋ ਸਕਦੇ ਹੋ। ਉਨਾਂ ਲੋਕਾਂ ਨੂੰ ਵੋਟ ਦਿਓ, ਜੋ ਕੁਦਰਤ ਨੂੰ ਬਚਾਉਂਦੇ ਹਨ। ਇਹ ਵੀਡਿਓ ਸਾਂਝੀ ਕਰੋ। ਇਸ ਬਾਰੇ ਗੱਲ ਕਰੋ। ਦੁਨਿਆਂ ਭਰ ਵਿੱਚ ਕੁਦਰਤ ਲਈ ਸੰਘਰਸ਼ੀਲ ਹੈਰਾਨਕੁਨ ਮੁਹਿੰਮਾਂ ਚੱਲ ਰਹੀਆਂ ਹਨ। ਉਨਾਂ ਨਾਲ ਜੁੜੋ! ਹਰ ਚੀਜ਼ ਹਿੱਸਾ ਪਾਉਂਦੀ ਹੈ। ਜੋ ਤੁਸੀਂ ਕਰਦੇ, ਉਹ ਵੀ ਹਿੱਸਾ ਹੈ।